ਭਰਮੌਰ/ਸ਼ਿਮਲਾ (ਉੱਤਮ, ਭੂਪਿੰਦਰ)- ਹਿਮਾਚਲ ਪ੍ਰਦੇਸ਼ ਵਿਚ ਬੱਦਲ ਫਟਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਉਪਮੰਡਲ ਭਰਮੌਰ ਦੀ ਚਨਹੋਤਾ ਪੰਚਾਇਤ ਦੇ ਮਛੇਤਰ ਨਾਲੇ ਵਿਚ ਇਕ ਵਾਰ ਫਿਰ ਬਦਲ ਫਟਿਆ ਹੈ। ਤਿੰਨ ਦਿਨਾਂ ਦੇ ਅੰਦਰ ਦੂਜੀ ਵਾਰ ਬੱਦਲ ਫਟਣ ਨਾਲ ਦੋ-ਮੰਜ਼ਿਲਾ ਮਕਾਨ, 2 ਘਰ, ਜੇ. ਐੱਸ. ਡਬਲਿਯੂ, ਕੰਪਨੀ ਦੀ ਇਕ ਜੇ. ਸੀ. ਬੀ., ਡੰਪਰ, ਟਰੱਕ, ਲੋਡਰ ਅਤੇ ਹੋਰ ਮਸ਼ੀਨਰੀ ਪਾਣੀ ਵਿਚ ਰੁੜ ਗਈ। ਇਸ ਘਟਨਾ ਵਿਚ ਖੜਾਮੁੱਖ-ਹੋਲੀ ਮਾਰਗ ’ਤੇ ਬਣਿਆ ਪੁਲ ਅਤੇ ਪੁਲ ਨਾਲ ਕੰਪਨੀ ਦੇ ਤਿੰਨ ਡੰਪਰ ਖੜੇ ਨਹੀਂ ਹੁੰਦੇ ਤਾਂ ਪੂਰਾ ਮਛੇਤਰ ਕਸਬਾ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿਚ ਆ ਸਕਦਾ ਸੀ। ਘਟਨਾ ਤੋਂ ਬਾਅਦ ਮਛੇਤਰ ਵਾਸੀਆਂ ਨੇ ਸੜਕ ਕਿਨਾਰੇ ਖੜੇ ਵਾਹਨਾਂ ਵਿਚ ਰਾਤ ਗੁਜਾਰੀ। ਇਸੇ ਨਾਲੇ ਵਿਚ 24 ਜੁਲਾਈ ਦੀ ਰਾਤ ਨੂੰ ਲਗਭਗ 3 ਵਜੇ ਬੱਦਲ ਫਟਿਆ ਸੀ ਜਦਕਿ ਤਿੰਨ ਦਿਨ ਬਾਅਦ ਬੁੱਧਵਾਰ ਰਾਤ ਲਗਭਗ ਉਸੇ ਸਮੇਂ ਫਿਰ ਤੋਂ ਇਸੇ ਨਾਲੇ ਵਿਚ ਬੱਦਲ ਫਟਣ ਦੀ ਘਟਨਾ ਨਾਲ ਹਰ ਕੋਈ ਹੈਰਾਨ ਹੈ।
ਹਿਮਾਚਲ ਪ੍ਰਦੇਸ਼ ਵਿਚ ਬੀਤੇ ਦਿਨੀਂ ਭਾਰੀ ਬਾਰਿਸ਼ ਅਤੇ ਹੜ੍ਹ ਨਾਲ ਹੋਏ ਨੁਕਸਾਨ ਦੀ ਭਰਪਾਈ ਦਾ ਕੰਮ ਜਾਰੀ ਹੈ। ਸੜਕਾਂ ਦੇ ਰੁੜ ਜਾਣ ਅਤੇ ਜ਼ਮੀਨ ਖਿਸਕਣ ਨਾਲ ਸੜਕ ਮਾਰਗਾਂ ਦੇ ਬੰਦ ਹੋਣ ਨਾਲ ਰਾਹਤ ਤੇ ਬਚਾਅ ਕਾਰਜਾਂ ਵਿਚ ਮੁਸ਼ਕਲ ਆ ਰਹੀ ਹੈ, ਨਾਲ ਹੀ ਪ੍ਰਦੇਸ਼ ਸਰਕਾਰ ਦਾ ਆਪਣਾ ਹੈਲੀਕਾਪਟਰ ਨਹੀਂ ਹੋਣ ਕਾਰਨ ਵੀ ਰਾਹਤ ਕਾਰਜਾਂ ਵਿਚ ਰੁਕਾਵਟਾਂ ਆ ਰਹੀਆਂ ਹਨ। ਇਸ ਨੂੰ ਦੇਖਦੇ ਹੋਏ ਪ੍ਰਦੇਸ਼ ਸਰਕਾਰ ਨੇ ਏਅਰਫੋਰਸ ਤੋਂ ਹੈਲੀਕਾਪਟਰ ਦੀ ਮੰਗ ਕੀਤੀ ਹੈ ਤਾਂ ਜੋ ਕਟੇ ਖੇਤਰਾਂ ਵਿਚ ਰਾਹਤ ਕਾਰਜ ਕੀਤੇ ਜਾ ਸਕਣ। ਜ਼ਿਲ੍ਹਾ ਕੁੱਲੂ ਅਤੇ ਮੰਡੀ ਦੇ ਸੰਘਣੇ ਖੇਤਰਾਂ ਵਿਚ ਕੁਝ ਭੇਡ ਪਾਲਕ ਅਤੇ ਹੋਰ ਲੋਕ ਫਸੇ ਹੋਏ ਹਨ। ਇਨ੍ਹਾਂ ਲੋਕਾਂ ਤੱਕ ਰਾਸ਼ਨ ਤੇ ਹੋਰ ਰਾਹਤ ਸਮੱਗਰੀ ਪਹੁੰਚਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਕੱਢਣ ਲਈ ਹੈਲੀਕਾਪਟਰ ਦੀ ਮੰਗ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
US 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਜ਼ਖ਼ਮੀ ਹੋਈ ਭਾਰਤੀ ਵਿਦਿਆਰਥਣ ਦੀ ਸਿਹਤ ਨੂੰ ਲੈ ਕੇ ਆਈ ਤਾਜ਼ਾ ਅਪਡੇਟ
NEXT STORY