ਰਿਕਾਂਗਪੀਓ/ਮਨਾਲੀ/ਸ਼ਿਮਲਾ (ਰਿਪੋਨ, ਸੋਨੂੰ. ਸੰਤੋਸ਼) : ਕਮਜ਼ੋਰ ਹੋ ਰਹੇ ਮਾਨਸੂਨ ਦੇ ਬਾਵਜੂਦ ਸੂਬੇ ਦੇ ਕਈ ਹਿੱਸਿਆਂ ਵਿਚ ਸਥਿਤੀ ਵਿਗੜ ਗਈ ਹੈ। ਵੀਰਵਾਰ ਅੱਧੀ ਰਾਤ ਨੂੰ ਕਿੰਨੌਰ ਜ਼ਿਲੇ ਦੇ ਥੈਚ ਪਿੰਡ ਦੇ ਉੱਪਰ ਕੰਡੇ ਵਿਚ ਬੱਦਲ ਫਟ ਗਿਆ।ਮਨਾਲੀ ਸਮੇਤ ਲਾਹੌਲ-ਸਪਿਤੀ ਦੇ ਰੋਹਤਾਂਗ, ਸ਼ਿੰਕੁਲਾ, ਬਾਰਾਲਾਚਾ, ਲਾਚੁੰਗ-ਲਾ ਅਤੇ ਤੰਗਲਾਗ-ਲਾ ਵਿਚ ਬਰਫ਼ ਦੇ ਤੋਦੇ ਡਿੱਗੇ। ਚੋਟੀਆਂ ’ਤੇ ਤਾਜ਼ਾ ਬਰਫ਼ਬਾਰੀ ਨੇ ਠੰਢ ਵਧਾ ਦਿੱਤੀ ਹੈ। ਸ਼ਿੰਕੁਲਾ ਦਰੇ ’ਤੇ ਵੀ ਬਰਫ਼ਬਾਰੀ ਹੋ ਰਹੀ ਹੈ, ਜੋ ਜ਼ੰਸਕਰ ਨੂੰ ਲਾਹੌਲ ਨਾਲ ਜੋੜਦਾ ਹੈ।
ਕਿੰਨੌਰ ਜ਼ਿਲੇ ਵਿਚ ਬੱਦਲ ਫਟਣ ਨਾਲ ਤਿੰਨ ਨਾਲ ਲੱਗਦੀਆਂ ਨਦੀਆਂ ਵਿਚ ਅਚਾਨਕ ਹੜ੍ਹ ਆ ਗਿਆ, ਜਿਸ ਨਾਲ ਸਥਾਨਕ ਨਿਵਾਸੀਆਂ ਦੇ ਖੇਤਾਂ ਅਤੇ ਬਾਗਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਦੋ ਵਾਹਨ ਵੀ ਹੜ੍ਹ ਦੀ ਲਪੇਟ ਵਿਚ ਆ ਗਏ, ਜਦੋਂ ਕਿ ਪਿੰਡ ਦੇ ਕਾਂਡੇ ਖੇਤਰ ਵਿਚ ਕੁਝ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ।
ਕੇਂਦਰ ਸਰਕਾਰ ਕਰਨਾਟਕ ਤੋਂ ਮੂੰਗੀ, ਕਾਲੇ ਛੋਲੇ, ਸੂਰਜਮੁਖੀ ਖਰੀਦੇਗੀ : ਪ੍ਰਹਿਲਾਦ ਜੋਸ਼ੀ
NEXT STORY