ਜੰਮੂ (ਰਵਿੰਦਰ) : ਕਿਸ਼ਤਵਾੜ ਦੇ ਸਿਗੜੀ ਭਾਟਾ ਗਰਤਨਾਰ ਡਰੇਨ ਦੇ ਉਪਰਲੇ ਖੇਤਰ 'ਚ ਬੱਦਲ ਫਟ ਗਿਆ। ਇਸ ਨਾਲ ਇਲਾਕੇ 'ਚ ਬੀਜੀ ਗਈ ਫਸਲ ਦਾ ਕਾਫੀ ਨੁਕਸਾਨ ਹੋਇਆ ਅਤੇ ਹੋਰ ਤਬਾਹੀ ਵੀ ਹੋਈ ਪਰ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਸੂਬੇ 'ਚ ਜਿਸ ਤਰ੍ਹਾਂ ਨਾਲ ਬਾਰਿਸ਼ ਸ਼ੁਰੂ ਹੋ ਗਈ ਹੈ, ਉਸ ਨਾਲ ਆਉਣ ਵਾਲੇ ਦਿਨਾਂ 'ਚ ਭਾਰੀ ਬਾਰਿਸ਼ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਦੇਸ਼ ਭਰ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵਿੱਚ ਵਾਧਾ ਕੁਦਰਤ ਨਾਲ ਛੇੜਛਾੜ ਦਾ ਨਤੀਜਾ ਹੈ। ਇਸ ਸਮੇਂ ਬੱਦਲ ਫਟਣ ਕਾਰਨ ਤੇਜ਼ ਰਫ਼ਤਾਰ ਨਾਲ ਗੰਦਾ ਮਲਬਾ ਅਤੇ ਪੱਥਰ ਡਰੇਨ ਵਿੱਚ ਆਉਣਾ ਸ਼ੁਰੂ ਹੋ ਗਿਆ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਲਾਰੈਂਸ ਦੇ 'ਚੇਲੇ' ਨੇ ਸ਼ਰੇਆਮ ਚਲਾਈਆਂ ਗੋਲੀਆਂ, ਦਹਿਸ਼ਤ 'ਚ ਬਾਜ਼ਾਰ ਬੰਦ
NEXT STORY