ਮੰਡੀ- ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੈ। ਬੱਦਲ ਫਟਣ ਮਗਰੋਂ ਆਇਆ ਹੜ੍ਹ ਸਭ ਕੁਝ ਵਹਾ ਕੇ ਲੈ ਗਿਆ। ਦਰਅਸਲ ਮੰਡੀ ਤੋਂ 60 ਕਿਲੋਮੀਟਰ ਦੂਰ ਥੁਨਾਂਗ ਕਸਬੇ ਵਿਚ ਬੱਦਲ ਫਟਣ ਨਾਲ ਭਾਰੀ ਤਬਾਹੀ ਮਚੀ ਹੈ, ਜੋ ਲੋਕ ਇਸ ਆਫ਼ਤ ਵਿਚ ਬਚੇ ਹਨ, ਉਹ ਆਪਣੇ ਰਿਸ਼ਤੇਦਾਰਾਂ ਦੀ ਭਾਲ ਵਿਚ ਜੁੱਟੇ ਹਨ। 75 ਸਾਲਾ ਕਿਨਾਰੀ ਦੇਵੀ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਸਾਡਾ ਤਾਂ ਸਭ ਕੁਝ ਤਬਾਹ ਹੋ ਗਿਆ। ਹੜ੍ਹ ਨੇ ਸਭ ਕੁਝ ਤਬਾਹ ਕਰ ਦਿੱਤਾ। ਦੱਸ ਦੇਈਏ ਕਿ ਮੰਡੀ ਵਿਚ ਹੜ੍ਹ ਦਾ ਸਭ ਤੋਂ ਵੱਧ ਪ੍ਰਭਾਵ ਦੇਖਣ ਨੂੰ ਮਿਲਿਆ। ਇਸ ਆਫ਼ਤ ਕਾਰਨ 78 ਲੋਕਾਂ ਦੀ ਮੌਤ ਹੋ ਗਈ ਅਤੇ 37 ਲੋਕ ਲਾਪਤਾ ਹੋ ਗਏ। ਜਦੋਂ ਕਿ 115 ਲੋਕ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਕੁਦਰਤ ਨੇ ਢਾਹਿਆ ਕਹਿਰ ! ਫਟ ਗਿਆ ਬੱਦਲ, ਮਚ ਗਈ ਤਬਾਹੀ (ਵੇਖੋ ਵੀਡੀਓ)
ਕਿਨਾਰੀ ਦੇਵੀ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਬੱਦਲ ਫਟਿਆ ਤਾਂ ਉਹ ਅਤੇ ਉਨ੍ਹਾਂ ਦੀ 100 ਸਾਲ ਦੀ ਮਾਂ ਘਰ ਵਿਚ ਸੀ। ਪਾਣੀ ਦਾ ਪੱਧਰ ਜਿਵੇਂ ਹੀ ਵਧਿਆ ਤਾਂ ਆਪਣੀ ਮਾਂ ਨੂੰ ਚੁੱਕ ਕੇ ਕਿਸੇ ਤਰ੍ਹਾਂ ਸੁਰੱਖਿਅਤ ਥਾਂ 'ਤੇ ਪਹੁੰਚੀ। ਬੱਦਲ ਫਟਣ ਮਗਰੋਂ ਸਿਰਫ ਸਰੀਰ 'ਤੇ ਕੱਪੜੇ ਬਚੇ ਹਨ, ਬਾਕੀ ਸਭ ਕੁਝ ਤਬਾਹ ਹੋ ਗਿਆ। ਕਿਨਾਰੀ ਨੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਦੇ ਮਕਾਨ ਵਹਿ ਗਏ। ਜ਼ਿੰਦਗੀ ਭਰ ਦੀ ਜਮ੍ਹਾਂ ਪੂੰਜੀ ਸਭ ਵਹਿ ਗਿਆ। ਕਿਨਾਰੀ ਨੇ ਕਿਹਾ ਕਿ ਰਾਸ਼ਨ ਲਈ ਥੁਨਾਂਗ ਬਾਜ਼ਾਰ 'ਚ ਭਟਕ ਰਹੀ ਹੈ।
ਇਹ ਵੀ ਪੜ੍ਹੋ- ਮੀਂਹ ਨੇ ਵਧਾਈ ਚਿੰਤਾ; 72 ਲੋਕਾਂ ਦੀ ਮੌਤ, 31 ਲਾਪਤਾ.... 260 ਸੜਕਾਂ ਬੰਦ

ਦੱਸ ਦੇਈਏ ਕਿ ਮੰਡੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਨੁਕਸਾਨ ਦਰਜ ਕੀਤਾ ਗਿਆ ਹੈ। ਬੱਦਲ ਫਟਣ, ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਸੰਭਾਵਨਾ ਦੇ ਮੱਦੇਨਜ਼ਰ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਸਿਰਮੌਰ, ਕਾਂਗੜਾ ਅਤੇ ਮੰਡੀ ਵਿਚ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ- ਵੱਡਾ ਪ੍ਰਸ਼ਾਸਨਿਕ ਫੇਰਬਦਲ: 49 ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਗੁਲਸ਼ਨ I miss you...' 12ਵੀਂ ਜਮਾਤ ਦੀ ਕੁੜੀ ਨੇ ਹੱਥ 'ਤੇ ਲਿਖਿਆ ਨਾਮ, ਫਿਰ ਕਰ ਲਈ ਖੁਦਕੁਸ਼ੀ
NEXT STORY