ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਹਮਲਾ ਕੀਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਤੀ ਹੈ। ਸਿਸੋਦੀਆ ਨੇ ਟਵੀਟ ਕਰ ਕੇ ਕਿਹਾ,''ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੇ ਘਰ 'ਤੇ ਅਸਮਾਜਿਕ ਤੱਤਾਂ ਨੇ ਹਮਲਾ ਕੀਤਾ ਹੈ। ਉਨ੍ਹਾਂ ਨੇ ਉੱਥੇ ਲੱਗੇ ਸੀ.ਸੀ.ਟੀ.ਵੀ. ਅਤੇ ਸਕਿਓਰਿਟੀ ਬੈਰੀਅਰ ਤੋੜ ਦਿੱਤੇ ਹਨ। ਇਸ ਦੇ ਨਾਲ ਹੀ ਗੇਟ 'ਤੇ ਲੱਗੇ ਬੂਮ ਬੇਰੀਅਰ ਵੀ ਤੋੜ ਦਿੱਤੇ ਹਨ।''
ਇਕ ਹੋਰ ਟਵੀਟ ਕਰ ਕੇ ਸਿਸੋਦੀਆ ਨੇ ਭਾਜਪਾ ਨੂੰ ਇਸ ਹਮਲੇ ਦਾ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਭਾਜਪਾ ਦੇ ਗੁੰਡੇ ਕੇਜਰੀਵਾਲ ਜੀ ਦੇ ਘਰ ਭੰਨ-ਤੋੜ ਕਰਦੇ ਰਹੇ। ਭਾਜਪਾ ਦੀ ਪੁਲਸ ਉਨ੍ਹਾਂ ਨੂੰ ਰੋਕਣ ਦੀ ਜਗ੍ਹਾ ਘਰ ਦੇ ਦਰਵਾਜ਼ੇ ਤੱਕ ਲੈ ਕੇ ਆਈ।'' ਦੱਸਣਯੋਗ ਹੈ ਕਿ ਭਾਰਤੀ ਜਨਤਾ ਯੂਥ ਮੋਰਚਾ (ਭਾਜਯੁਮੋ) ਦੇ ਵਰਕਰ ਕੇਜਰੀਵਾਲ ਦੇ ਘਰ 'ਤੇ 'ਦਿ ਕਸ਼ਮੀਰ ਫਾਈਲਜ਼' 'ਤੇ ਦਿੱਤੇ ਗਏ ਉਨ੍ਹਾਂ ਦੇ ਬਿਆਨ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਸਨ। ਭਾਜਯੁਮੋ ਦੇ ਰਾਸ਼ਟਰੀ ਸਕੱਤਰ ਤਜਿੰਦਰ ਸਿੰਘ ਬੱਗਾ ਨੇ ਮੰਗਲਵਾਰ ਨੂੰ ਟਵਿੱਟਰ 'ਤੇ ਇਹ ਪ੍ਰਦਰਸ਼ਨ ਕਰਨ ਦੀ ਜਾਣਕਾਰੀ ਦਿੱਤੀ ਸੀ।
ਪਨਾਸਾ (ਰਿਆਸੀ) ’ਚ ਪੀੜਤ ਪਰਿਵਾਰਾਂ ਨੂੰ ਵੰਡੀ ਗਈ 655ਵੇਂ ਟਰੱਕ ਦੀ ਸਮੱਗਰੀ
NEXT STORY