ਨਵੀਂ ਦਿੱਲੀ— ਅੰਨਾ ਹਜ਼ਾਰੇ ਦੀ ਰੈਲੀ 'ਚ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅੱਜ ਬੇਇਜ਼ਤੀ ਹੋਈ ਹੈ। ਵੀਰਵਾਰ (29 ਮਾਰਚ) ਨੂੰ ਅੰਨਾ ਹਜ਼ਾਰੇ ਦੀ ਰੈਲੀ 'ਚ ਫੜਨਵੀਸ 'ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਚੰਗੀ ਗੱਲ ਇਹ ਸੀ ਕਿ ਜੁੱਤੀ ਦੂਜੇ ਪਾਸੇ ਜਾ ਡਿੱਗੀ। ਫੜਨਵੀਸ ਇਸ ਹਮਲੇ 'ਚ ਬਾਲ-ਬਾਲ ਬਚੇ। ਉਹ ਇਸ ਦੌਰਾਨ ਸਭਾ 'ਚ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।
ਦੱਸ ਦਈਏ ਕਿ ਅੰਨਾ ਨੇ ਵੀਰਵਾਰ (29 ਮਾਰਚ) ਸ਼ਾਮ ਨੂੰ ਆਪਣੀ ਭੁੱਖ ਹੜਤਾਲ ਖਤਮ ਕੀਤੀ। ਦਿੱਲੀ ਦੇ ਰਾਮਲੀਲਾ ਮੈਦਾਨ 'ਚ ਉਹ ਪਿਛਲੇ 7 ਦਿਨਾਂ ਤੋਂ ਭੁੱਖ ਹੜਤਾਲ 'ਤੇ ਸਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ। ਉਨ੍ਹਾਂ ਨੇ ਅੰਨਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਜੂਸ ਪਿਲਾ ਕੇ ਭੁੱਖ ਹੜਤਾਲ ਖਤਮ ਕਰਵਾਈ। ਫੜਨਵੀਸ ਤੋਂ ਇਲਾਵਾ ਕੇਂਦਰੀ ਖੇਤੀਬਾੜੀ ਸੂਬਾ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਵੀ ਉਥੇ ਮੌਜੂਦ ਸਨ।
ਵੀਰਵਾਰ ਸ਼ਾਮ ਨੂੰ ਫੜਨਵੀਸ ਦਿੱਲੀ ਪਹੁੰਚੇ, ਜਿਥੇ ਉਹ ਭੁੱਖ ਹੜਤਾਲ ਨੂੰ ਖਤਮ ਕਰਵਾਉਣ ਆਏ ਅਤੇ ਅੰਨਾ ਹਜ਼ਾਰੇ ਨੂੰ ਮਿਲੇ। ਉਨ੍ਹਾਂ ਨੇ ਅੰਨਾ ਨੂੰ ਭੁੱਖ ਹੜਤਾਲ ਬੰਦ ਕਰਨ ਲਈ ਰਾਜੀ ਕੀਤਾ, ਜਿਸ ਤੋਂ ਬਾਅਦ ਅੰਨਾ ਨੂੰ ਜੂਸ ਪਿਲਾਇਆ ਅਤੇ ਭੁੱਖ ਹੜਤਾਲ ਬੰਦ ਕਰਵਾਈ ਗਈ।
CBSE ਪੇਪਰ ਲੀਕ, ਬੱਚੇ ਕਿਉਂ ਭੁਗਤਣ ਦੂਜਿਆਂ ਦੀ ਗਲਤੀ ਦੀ ਸਜ਼ਾ: ਅਖਿਲੇਸ਼
NEXT STORY