ਅਜਮੇਰ (ਵਾਰਤਾ)— ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਵਲੋਂ ਬੁੱਧਵਾਰ ਭਾਵ ਅੱਜ ਅਜਮੇਰ ਵਿਖੇ ਵਿਸ਼ਵ ਪ੍ਰਸਿੱਧ ਸੂਫੀ ਸੰਤ ਖਵਾਜਾ ਮੋਇਨਉੱਦੀਨ ਹਸਨ ਚਿਸ਼ਤੀ ਦੀ ਦਰਗਾਹ 'ਤੇ ਚਾਦਰ ਭੇਟ ਕੀਤੀ ਗਈ। ਕੈਬਨਿਟ ਮੰਤਰੀ ਵਿਸ਼ਵੇਂਦਰ ਸਿੰਘ ਖਵਾਜ਼ਾ ਸਾਹਿਬ ਦੀ ਪਵਿੱਤਰ ਮਜਾਰ 'ਤੇ ਇਹ ਚਾਦਰ ਚੜ੍ਹਾਈ ਗਈ ਅਤੇ ਪ੍ਰਦੇਸ਼ ਵਿਚ ਅਮਨ ਸ਼ਾਂਤੀ ਅਤੇ ਤਰੱਕੀ ਦੀ ਦੁਆ ਮੰਗੀ।
ਸਿੰਘ ਨੇ ਖਾਦਿਮ ਸੈਯਦ ਮਕੁਦਮ ਮੋਇਨੀ ਨੇ ਜਿਆਰਤ ਕਰਵਾਈ। ਉਨ੍ਹਾਂ ਦੀ ਦਸਤਾਰਬੰਦੀ ਕੀਤੀ ਗਈ। ਇਸ ਮੌਕੇ 'ਤੇ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਚਾਦਰ ਪ੍ਰਦੇਸ਼ ਦੀ ਜਨਤਾ ਅਤੇ ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਵਲੋਂ ਭੇਟ ਕੀਤੀ ਗਈ। ਇਸ ਮੌਕੇ 'ਤੇ ਰਾਸ਼ਟਰੀ ਰਾਜੀਵ ਗਾਂਧੀ ਬ੍ਰਿਗੇਡ ਦੇ ਪ੍ਰਦੇਸ਼ ਸੰਯੁਕਤ ਮੰਤਰੀ ਸੈਯਦ ਚਿਸ਼ਤੀ ਅਤੇ ਸ਼ਹਿਨਾਜ਼ ਆਲਮ ਵੀ ਮੌਜੂਦ ਸਨ।
ਅਯੁੱਧਿਆ ’ਚ ਭਗਵਾਨ ਰਾਮ ਅਤੇ ਸਿਆਸਤ ’ਚ ਅਡਵਾਨੀ ਹਨ ਅਡਵਾਸ ’ਤੇ : ਸ਼ਿਵਸੈਨਾ
NEXT STORY