ਨੈਸ਼ਨਲ ਡੈਸਕ- ਤੇਲੰਗਾਨਾ ਸੂਬੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਯਾਦਾਦਰੀ ਜ਼ਿਲ੍ਹੇ ਦੇ ਕੈਥਾਪੁਰਮ ਪਿੰਡ ਵਿੱਚ ਸ਼ਨੀਵਾਰ ਸਵੇਰੇ 2 ਡੀ.ਐੱਸ.ਪੀ. ਰੈਂਕ ਦੇ ਅਧਿਕਾਰੀਆਂ ਦੀ ਮੌਤ ਹੋ ਗਈ, ਜਦਕਿ 2 ਹੋਰ ਜ਼ਖ਼ਮੀ ਹੋ ਗਏ।
ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਉਦੋਂ ਵਾਪਰਿਆ ਜਦੋਂ ਕਾਰ ਦੇ ਅੱਗੇ ਜਾ ਰਹੇ ਇੱਕ ਵਾਹਨ ਦੇ ਡਰਾਈਵਰ ਨੇ ਅਚਾਨਕ ਚੌਟੂਪਲ ਵਿਖੇ ਬ੍ਰੇਕ ਲਗਾ ਦਿੱਤੀ ਅਤੇ ਕਾਰ ਨਾਲ ਟੱਕਰ ਤੋਂ ਬਚਣ ਦੀ ਕੋਸ਼ਿਸ਼ ਵਿੱਚ ਪੁਲਸ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; BLA ਨੇ ਫ਼ੌਜੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ ! 23 ਜਵਾਨਾਂ ਨੂੰ ਉਤਾਰਿਆ ਮੌਤ ਦੇ ਘਾਟ
ਉਨ੍ਹਾਂ ਕਿਹਾ ਕਿ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀ.ਐੱਸ.ਪੀ.) ਚੰਦਰਕਰ ਰਾਓ ਅਤੇ ਡੀ.ਐੱਸ.ਪੀ. ਸ਼ਾਂਤਾ ਰਾਓ, ਵਧੀਕ ਸੁਪਰਡੈਂਟ ਆਫ਼ ਪੁਲਿਸ (ਏ.ਐੱਸ.ਪੀ.) ਪ੍ਰਸਾਦ ਅਤੇ ਹੈੱਡ ਕਾਂਸਟੇਬਲ ਨਰਸਿਮਹਾ ਰਾਓ ਸਮੇਤ ਪੁਲਸ ਟੀਮ ਵਿਜੇਵਾੜਾ (ਆਂਧਰਾ ਪ੍ਰਦੇਸ਼) ਤੋਂ ਸਰਕਾਰੀ ਕੰਮ ਪੂਰਾ ਕਰਨ ਤੋਂ ਬਾਅਦ ਹੈਦਰਾਬਾਦ ਵਾਪਸ ਆ ਰਹੀ ਸੀ। ਉਨ੍ਹਾਂ ਕਿਹਾ ਕਿ ਦੋਵੇਂ ਡੀ.ਐੱਸ.ਪੀ. ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਡਰਾਈਵਰ ਨਰਸਿਮਹਾ ਰਾਓ ਅਤੇ ਏ.ਐੱਸ.ਪੀ. ਪ੍ਰਸਾਦ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ PAN CARD 'ਤੇ ਵੀ ਮਿਲੇਗਾ ਲੱਖਾਂ ਦਾ ਲੋਨ! ਜਾਣੋਂ ਅਪਲਾਈ ਕਰਨ ਦਾ ਸੋਖਾ ਤਰੀਕਾ
NEXT STORY