ਮੁੰਬਈ-ਸ਼ਿਵ ਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੱਤਾ ਨੂੰ ਆਕਸੀਜਨ ਦੱਸਣ ਵਾਲੀ ਟਿੱਪਣੀ ਲਈ ਬੁੱਧਵਾਰ ਉਨ੍ਹਾਂ ਦੀ ਆਲੋਚਨਾ ਕਰਦਿਆ ਕਿਹਾ ਕਿ ਜਿਹੜੇ ਵਿਅਕਤੀ ਅੱਛੇ ਦਿਨ ਲਿਆਉਣ ’ਚ ਨਾਕਾਮ ਰਹੇ, ਨੂੰ ਹੁਣ ਵਿਰੋਧੀ ਧਿਰ ’ਚ ਬੈਠਣ ਦੇ ਵਿਚਾਰ ਨਾਲ ਹੀ ਹੀਣ ਭਾਵਨਾ ਮਹਿਸੂਸ ਹੁੰਦੀ ਹੈ ਅਤੇ ਸੱਤਾ ਨੂੰ ਆਕਸੀਜਨ ਮਿਲਦੀ ਰਹੇ, ਲਈ ਚੋਰਾਂ ਨੂੰ ‘ਪਵਿੱਤਰ’ ਕੀਤਾ ਜਾ ਰਿਹਾ ਹੈ।
ਪਾਰਟੀ ਨੇ ਕਿਹਾ ਕਿ ਕੰਪਿਊਟਰਾਂ ਅਤੇ ਮੋਬਾਈਲ ਫੋਨਾਂ ਦੀ ਜਾਸੂਸੀ ਕਰਨ ਦਾ ਸਰਕਾਰ ਦਾ ਕਦਮ ਸੱਚੇ ਲੋਕ ਰਾਜ ਦਾ ਸੰਕੇਤ ਨਹੀਂ ਹੈ ਸਗੋਂ ਉਸਦੀ ਸੱਤਾ ’ਚ ਰਹਿਣ ਦੀ ਬੇਤਾਬੀ ਹੈ, ਪਾਰਟੀ ਦੇ ਮੁਖ ਰਸਾਲੇ ਸਾਮਨਾ ’ਚ ਲਿਖੇ ਇਕ ਸੰਪਾਦਕੀ ’ਚ ਸ਼ਿਵ ਸੈਨਾ ਨੇ ਕਿਹਾ ਹੈ ਕਿ ਅੱਜ ਅਯੁੱਧਿਆ ’ਚ ਭਗਵਾਨ ਰਾਮ ਅਤੇ ਸਿਆਸਤ ’ਚ ਭਾਜਪਾ ਦੇ ਐੱਲ. ਕੇ. ਅਡਵਾਨੀ ਬਨਵਾਸ ’ਚ ਹਨ। ਸੱਤਾ ਦੀ ਆਕਸੀਜਨ ’ਤੇ ਦੂਜੇ ਹੀ ਲੋਕ ਜੀਅ ਰਹੇ ਹਨ। ਕਿਸੇ ਨੂੰ ਜਬਰੀ ਬਨਵਾਸ ’ਤੇ ਭੇਜਣਾ ਸੱਤਾ ਲਈ ਮੌਜੂਦਾ ਸਿਆਸਤ ਹੈ।
ਦਿੱਲੀ ਦੀ ਹਵਾ 'ਬੇਹੱਦ ਖਰਾਬ', ਮੌਸਮ 'ਚ ਮਾਮੂਲੀ ਸੁਧਾਰ
NEXT STORY