ਸ਼ਿਮਲਾ– ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵੀਰਵਾਰ ਨੂੰ ਨਵੀਂ ਦਿੱਲੀ ’ਚ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੀ ਸਥਾਪਨਾ ਦੇ 50 ਸਾਲ ਪੂਰੇ ਹੋਣ ਦੇ ਮੌਕੇ ਆਯੋਜਿਤ ਹੋਣ ਵਾਲੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਨ ਲਈ ਰਾਸ਼ਟਰਪਤੀ ਨੂੰ ਹਿਮਾਚਲ ਆਉਣ ਦਾ ਓਪਚਾਰਿਕ ਸੱਦਾ ਦਿੱਤਾ। ਮੁੱਖ ਮੰਤਰੀ ਨੇ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ ਕਿ ਸਰਕਰਾ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਸੂਬੇ ਭਰ ’ਚ ‘ਸੁਨਹਿਰੀ ਹਿਮਾਚਲ’ ਸਮਾਰੋਹ ਆਯੋਜਿਤ ਕਰ ਰਹੀ ਹੈ ਕਿਉਂਕਿ ਸੂਬਾ ਇਸ ਸਾਲ 25 ਜਨਵਰੀ ਨੂੰ 50 ਸਾਲ ਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਗੋਲਡਨ ਜੁਬਲੀ ਮੌਕੇ ਸਾਲ ਭਰ ਚੱਲਣ ਵਾਲੇ ਸਮਾਰੋਹ ਕੀਤੇ ਜਾਣਗੇ। ਇਸ ਮੌਕੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਪ੍ਰਧਾਨ ਵਿਪਿਨ ਪਰਮਾਰ ਅਤੇ ਮੁੱਖ ਸਕੱਤਰ ਰਾਮ ਸੁਭਗ ਸਿੰਘ ਮੌਜੂਦ ਸਨ।
ਰਣਦੀਪ ਸੁਰਜੇਵਾਲਾ ਨੇ ਸਾਂਝੀ ਕੀਤੀ ਵੀਡੀਓ, ਦੱਸਿਆ ਕਿਉਂ ਨਹੀਂ ਹੋ ਰਹੀ SDM 'ਤੇ ਕਾਰਵਾਈ
NEXT STORY