ਜੈਪੁਰ : ਰਾਜਸਥਾਨ ਦੇ ਵੱਖ-ਵੱਖ ਡਾਕਘਰਾਂ ਨੂੰ ਮੰਗਲਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਦੀ ਈਮੇਲ ਮਿਲਣ ਨਾਲ ਸੰਸਥਾ ਦੇ ਅਹਾਤੇ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਪੁਲਸ ਨੇ ਕਿਹਾ ਕਿ ਜਾਂਚ ਦੌਰਾਨ ਹੁਣ ਤੱਕ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਇੰਟਰਨੈੱਟ ਠੱਪ, ਕਰਫਿਊ ਲਾਗੂ, ਮੇਘਾਲਿਆ 'ਚ ਕਈ ਦੁਕਾਨਾਂ ਭੰਨੀਆ
ਉਨ੍ਹਾਂ ਕਿਹਾ ਕਿ ਬਾਂਸਵਾੜਾ, ਬੀਕਾਨੇਰ ਅਤੇ ਬਾੜਮੇਰ ਵਿੱਚ ਡਾਕਘਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਈਮੇਲ ਮਿਲਣ ਤੋਂ ਬਾਅਦ ਸਥਾਨਕ ਪੁਲਸ ਅਤੇ ਸੀਆਈਡੀ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਇਸ ਦੌਰਾਨ ਸਾਵਧਾਨੀ ਵਜੋਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਟੀਮ ਨੇ ਪ੍ਰੋਟੋਕੋਲ ਦੇ ਅਨੁਸਾਰ ਇਮਾਰਤ ਅਤੇ ਆਲੇ-ਦੁਆਲੇ ਦੇ ਖੇਤਰਾਂ ਦੀ ਜਾਂਚ ਕੀਤੀ, ਪਰ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਪੁਲਸ ਨੇ ਕਿਹਾ ਕਿ ਪਹਿਲਾਂ ਵੀ ਅਦਾਲਤਾਂ ਅਤੇ ਸਕੂਲਾਂ ਨੂੰ ਇਸੇ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ, ਜੋ ਕਿ ਸਾਰੀਆਂ ਝੂਠੀਆਂ ਸਾਬਤ ਹੋਈਆਂ।
ਇਹ ਵੀ ਪੜ੍ਹੋ - 1500 ਰੁਪਏ 'ਚ ਵਿਕ ਰਿਹਾ LPG ਗੈਸ ਸਿਲੰਡਰ! ਜੰਗ ਕਾਰਨ ਕੀ ਭਾਰਤ 'ਚ ਹੋ ਗਈ ਗੈਸ ਦੀ ਕਮੀ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਹੁਣ ਪਿੰਡ-ਪਿੰਡ ਚੱਲਣਗੀਆਂ 'ਟੈਕਸ ਫ੍ਰੀ' ਬੱਸਾਂ', ਯੋਗੀ ਕੈਬਨਿਟ 'ਚ 30 ਅਹਿਮ ਪ੍ਰਸਤਾਵਾਂ 'ਤੇ ਲੱਗੀ ਮੋਹਰ
NEXT STORY