ਕਰਸੋਗ (ਯਸ਼ਪਾਲ ਗੁਪਤਾ)— ਪੇਂਡੂ ਪਿੱਠਭੂਮੀ ਅਤੇ ਸਾਦਗੀ ਭਰੇ ਜ਼ਿੰਦਗੀ ਨਵੇਂ ਮੁੱਖ ਮੰਤਰੀ ਬਣੇ ਜੈਰਾਮ ਠਾਕੁਰ ਦੀ ਪਛਾਣ ਹੈ। ਉਨ੍ਹਾਂ ਦਾ ਪਰਿਵਾਰ ਵੀ ਰਾਜਨੀਤਿਕ ਅਤੇ ਸੱਤਾ ਦੇ ਮੋਹ ਤੋਂ ਬਹੁਤ ਦੂਰ ਹੈ। ਕਿਸਾਨ ਪਰਿਵਾਰ 'ਚ ਜਨਮੇ ਜੈਰਾਮ ਠਾਕੁਰ ਦਾ ਪਰਿਵਾਰ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਤੋਂ ਜਿਥੇ ਬੇਹੱਦ ਖੁਸ਼ ਹੈ, ਗ੍ਰਾਮੀਣ ਪਰਿਵੇਸ਼ ਅਤੇ ਸਾਦਗੀ ਭਰਿਆ ਜੀਵਣ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਦੌਗੁਣਾ ਕਰ ਰਿਹਾ ਹੈ। ਮੁੱਖ ਮੰਤਰੀ ਦਾ ਸਹੁੰ ਗ੍ਰਹਿ ਸਮਾਰੋਹ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਜੱਦੀ ਪਿੰਡ ਤੰਦੀ ਸਮੇਤ ਪੂਰੇ ਸਰਾਜ 'ਚ ਜਸ਼ਨ ਦਾ ਮਾਹੌਲ ਹੈ ਪਰ ਇਸ ਜਸ਼ਨ ਹੋਣ ਤੋਂ ਬਾਅਦ ਮੁੱਖ ਮੰਤਰੀ ਦਾ ਪਰਿਵਾਰ ਫਿਰ ਖੇਤਾਂ ਦੇ ਕੰਮਾਂ 'ਚ ਰੁੱਝ ਗਏ। ਮੁੱਖ ਮੰਤਰੀ ਦੇ ਵੱਡੇ ਭਰਾ ਵੀਰ ਸਿੰਘ ਬਾਗਵਾਨ ਹੈ ਜਦੋਂਕਿ ਉਨ੍ਹਾਂ ਦੇ ਸਭ ਤੋਂ ਵੱਡੇ ਭਰਾ ਨੰਤ ਰਾਮ ਬਾਗਵਾਨ ਹੋਣ ਨਾਲ-ਨਾਲ ਲੱਕੜੀ ਅਤੇ ਪੱਥਰ ਦੇ ਇਕ ਕੁਸ਼ਲ ਮਿਸਤਰੀ ਵੀ ਹਨ।

ਮਵੇਸ਼ੀਆਂ ਦੀ ਦੇਖਭਾਲ ਕਰਨਾ
ਜਿਥੇ ਮੁੱਖ ਮੰਤਰੀ ਦੇ ਦੋਵੇਂ ਭਰਾ ਬਗੀਚੇ 'ਚ ਖੂਬ ਪਸੀਨਾ ਵਹਾ ਰਹੇ ਹਨ। ਉਨ੍ਹਾਂ ਦੀ ਪਤਨੀਆਂ ਵੀ ਉਨ੍ਹਾਂ ਨੂੰ ਸਹਿਯੋਗ ਦਿੰਦੇ ਹੋਏ ਇਥੇ ਖੇਤਾਂ ਅਤੇ ਬਗੀਚੇ ਦੀ ਦੇਖਭਾਲ ਕਰ ਰਹੀਆਂ ਹਨ, ਨਾਲ ਹੀ ਮਵੇਸ਼ੀਆਂ ਦੀ ਦੇਖਭਾਲ ਕਰਨਾ ਉਨ੍ਹਾਂ ਦਾਰੌਜਾਨਾ ਖਾਸ ਹਿੱਸਾ ਹੈ।

ਪੱਥਰ ਤਰਾਸ਼ਨ ਦਾ ਕੰਮ
ਮੁੱਖ ਮੰਤਰੀ ਦੇ ਸਭ ਤੋਂ ਵੱਡੇ ਭਰਾ ਨੰਤ ਰਾਮ ਮਕਾਨ ਬਣਾਉਣ 'ਚ ਇਸਤੇਮਾਲ ਹੋਣ ਵਾਲੇ ਪੱਥਰਾਂ ਨੂੰ ਤਰਾਸ਼ਨੇ ਦਾ ਕੰਮ ਕਰਦੇ ਹਨ। ਘਰ ਦੇ ਨਿਰਮਾਣ ਕਾਰਜ ਤੋਂ ਇਲਾਵਾ ਆਪਣੇ ਬਗੀਚੇ ਦੀ ਦੇਖਭਾਲ ਕਰਨਾ ਉਨ੍ਹਾਂ ਦਾ ਰੌਜਾਨਾ ਅਤੇ ਖਾਸ ਹਿੱਸਾ ਹੈ। ਬਕੌਲ ਨੰਤ ਰਾਮ ਮਿਸਤਰੀ ਦਾ ਕੰਮ ਉਨ੍ਹਾਂ ਨੂੰ ਵਿਰਾਸਤ 'ਚ ਮਿਲਿਆ ਹੈ। ਉਹ 17 ਸਾਲ ਦੀ ਉਮਰ ਤੋਂ ਮਿਸਤਰੀ ਦਾ ਕੰਮ ਕਰ ਰਹੇ ਹਨ।

ਬਾਕੀ ਪਰਿਵਾਰ ਦੇ ਮੈਂਬਰ
ਇਸ ਤਰ੍ਹਾਂ ਬਾਕੀ ਪਰਿਵਾਰ ਦੇ ਮੈਂਬਰ ਵੀ ਆਪਣੇ-ਆਪਣੇ ਕੰਮਾਂ 'ਚ ਰੁੱਝੇ ਹਨ। ਮੁੱਖ ਮੰਤਰੀ ਦੀ ਮਾਂ ਬਿਰਕਮੂ ਦੇਵੀ ਸਵੇਰੇ ਉੱਠ ਕੇ ਘਰ ਦਾ ਚੁੱਲ੍ਹਾ ਚਲਾਉਂਦੀ ਹੈ। ਉਨ੍ਹਾਂ ਦੀ ਉਮਰ 80 ਸਾਲ ਦੀ ਹੈ। ਉਹ ਆਪਣੇ ਬੇਟੇ ਜੈਰਾਮ ਦੇ ਮੁੱਖ ਮੰਤਰੀ ਦੇ ਬਣਨ 'ਤੇ ਬਹੁਤ ਖੁਸ਼ ਹੈ।

ਮੁੱਖ ਮੰਤਰੀ ਦਾ ਇਕ ਭਰਾ ਬਾਗ-ਬਗੀਚਿਆਂ ਦੀ ਕੱਟ ਵੱਢ ਕਰਦੇ ਹਨ। ਜੈਰਾਮ ਠਾਕੁਰ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਰਿਵਾਰ ਦੀ ਜੀਵਣਸ਼ੈਲੀ ਉਸੇ ਤਰ੍ਹਾਂ ਦੀ ਹੈ ਅਤੇ ਖੁਸ਼ੀਆਂ ਦਾ ਜਸ਼ਨ ਮਨਾਉਣ ਤੋਂ ਬਾਅਦ ਪਰਿਵਾਰ ਦੁਬਾਰਾ ਬਾਗਬਾਨੀ ਅਤੇ ਖੇਤੀਬਾੜੀ 'ਚ ਜੁੱਟ ਗਿਆ ਹੈ।

ਮਦਰਸਿਆਂ 'ਚ ਸੰਸਕ੍ਰਿਤ ਪੜ੍ਹਾਉਣ ਦੀ ਮੰਗ ਬੋਰਡ ਨੇ ਕੀਤੀ ਖਾਰਜ
NEXT STORY