ਨਵੀਂ ਦਿੱਲੀ (ਭਾਸ਼ਾ) - ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਕਾਇਰਾਨਾ ਹਮਲੇ ਲਈ ਅੱਤਵਾਦੀਆਂ ਨੇ ਬੈਸਰਨ ਵਾਦੀ ਨੂੰ ਇਸ ਲਈ ਚੁਣਿਆ ਸੀ, ਕਿਉਂਕਿ ਉੱਥੇ ਸੈਲਾਨੀਆਂ ਦੀ ਭਾਰੀ ਭੀੜ ਹੁੰਦੀ ਹੈ ਅਤੇ ਇਹ ਮੁਕਾਬਲਤਨ ਏਕਾਂਤ ’ਚ ਸਥਿਤ ਹੈ। ਉਨ੍ਹਾਂ ਨੂੰ ਇਹ ਵੀ ਲੱਗਦਾ ਸੀ ਕਿ ਸੁਰੱਖਿਆ ਏਜੰਸੀਆਂ ਵੱਲੋਂ ਜਵਾਬੀ ਕਾਰਵਾਈ ਕੀਤੇ ਜਾਣ ’ਚ ਸਮਾਂ ਲੱਗੇਗਾ। ਇਸ ਗੱਲ ਦਾ ਖੁਲਾਸਾ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵਲੋਂ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਐੱਨ. ਆਈ. ਏ. ਦੇ ਬੁਲਾਰੇ ਨੇ ਦੱਸਿਆ ਕਿ ਸੁਰੱਖਿਆ ਏਜੰਸੀਆਂ ਦੇ ਪ੍ਰਤੀਕਿਰਿਆ ਸਮੇਂ ਨੂੰ ਧਿਆਨ ’ਚ ਰੱਖਦੇ ਹੋਏ ਵੀ ਟਾਰਗੈਟ ਦੀ ਚੋਣ ਕੀਤੀ ਗਈ ਸੀ।
ਪੜ੍ਹੋ ਇਹ ਵੀ - ਵੱਡੀ ਖ਼ਬਰ: ਕਾਂਗਰਸ ਤੇ ਭਾਜਪਾ ਵਰਕਰਾਂ ਵਿਚਾਲੇ ਜ਼ਬਰਦਸਤ ਝੜਪ, ਚੱਲੀਆਂ ਡਾਂਗਾਂ, ਪਾਟੇ ਸਿਰ (ਵੀਡੀਓ)
ਇਸ ਮਾਮਲੇ ਦੇ ਸਬੰਧ ਵਿਚ ਐੱਨ. ਆਈ. ਏ. ਅਧਿਕਾਰੀਆਂ ਨੇ ਦੱਸਿਆ ਕਿ 22 ਅਪ੍ਰੈਲ ਨੂੰ ਹੋਏ ਇਸ ਅੱਤਵਾਦੀ ਹਮਲੇ ’ਚ ‘3 ਅੱਤਵਾਦੀ’ ਸਿੱਧੇ ਤੌਰ ’ਤੇ ਸ਼ਾਮਲ ਸਨ। ਇਸ ਹਮਲੇ ’ਚ 26 ਲੋਕਾਂ ਦੀ ਮੌਤ ਹੋ ਗਈ ਸੀ। ਐੱਨ. ਆਈ. ਏ. ਨੇ ਜੂਨ ’ਚ 3 ਪਾਕਿਸਤਾਨੀ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ’ਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। 28 ਜੁਲਾਈ ਨੂੰ ਸ਼੍ਰੀਨਗਰ ਦੇ ਬਾਹਰੀ ਇਲਾਕੇ ’ਚ ‘ਆਪ੍ਰੇਸ਼ਨ ਮਹਾਦੇਵ’ ਨਾਂ ਦੇ ਆਪ੍ਰੇਸ਼ਨ ’ਚ ਮਾਰੇ ਗਏ ਲਸ਼ਕਰ ਦੇ 3 ਅੱਤਵਾਦੀ ਹਮਲੇ ਦੇ ਬਾਅਦ ਤੋਂ ਦਾਚੀਗਾਮ-ਹਰਵਾਨ ਜੰਗਲੀ ਖੇਤਰ ’ਚ ਲੁਕੇ ਹੋਏ ਸਨ।
ਪੜ੍ਹੋ ਇਹ ਵੀ - ਖ਼ੁਸ਼ਖਬਰੀ: ਹੁਣ ਹਰ ਮਹੀਨੇ 5000 ਰੁਪਏ ਮਿਲੇਗੀ ਬੁਢਾਪਾ ਪੈਨਸ਼ਨ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸ਼੍ਰੀ ਮਾਤਾ ਵੈਸ਼ਨੋ ਦੇਵੀ ਨੇੜੇ ਜ਼ਮੀਨ ਖਿਸਕਣ ਦਾ ਭਿਆਨਕ ਮੰਜ਼ਰ ਦੇਖ ਡਰੇ ਲੋਕ, ਯਾਤਰਾ ਰੋਕੀ
NEXT STORY