ਨਵੀਂ ਦਿੱਲੀ— ਭਾਜਪਾ ਦੀ ਦਿੱਲੀ ਇਕਾਈ ਦੇ ਨੇਤਾ ਅਤੇ ਹਾਈ ਕੋਰਟ ਦੇ ਵਕੀਲ ਅਸ਼ਵਿਨੀ ਉਪਾਧਿਆਇ ਨੇ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਇਕ ਪੁਲਸ ਸ਼ਿਕਾਇਤ ਦਰਜ ਕਰਵਾਈ। ਲਖਨਊ 'ਚ ਇਕ ਨਿਜੀ ਕੰਪਨੀ ਦੇ ਅਧਿਕਾਰੀ ਦੇ ਮਾਰੇ ਜਾਣ ਦੀ ਘਟਨਾ 'ਤੇ ਕੇਜਰੀਵਾਲ ਵਲੋਂ ਕੀਤੇ ਗਏ ਟਵੀਟ ਦੇ ਸਿਲਸਿਲੇ 'ਚ ਇਹ ਸ਼ਿਕਾਇਤ ਦਾਖਲ ਕੀਤੀ ਗਈ। ਉਪਾਧਿਆਇ ਨੇ ਕੇਜਰੀਵਾਲ 'ਤੇ ਦੋਸ਼ ਲਗਾਇਆ ਕਿ ਉਹ 'ਧਰਮ ਦੇ ਆਧਾਰ 'ਤੇ ਅਸੰਤੁਸ਼ਟਤਾ ਨੂੰ ਵਧਾਵਾ ਦੇ ਰਹੇ ਹਨ'' ਅਤੇ ''ਅਜਿਹੇ ਕੰਮ ਕਰ ਰਹੇ ਹਨ ਜੋ ਸਦਭਾਵਨਾ ਬਣਾਈ ਰੱਖਣ ਦੇ ਖਿਲਾਫ'' ਹਨ।

ਭਾਜਪਾ ਨੇਤਾ ਤਿਲਕ ਮਾਰਗ ਪੁਲਸ ਥਾਣੇ 'ਚ ਮੁਖ ਮੰਤਰੀ ਖਿਲਾਫ ਸ਼ਿਕਾਇਤ ਕੀਤੀ ਅਤੇ ਕੇਸ ਦਰਜ ਕਰਵਾਉਣ ਦੀ ਮੰਗ ਕੀਤੀ। ਕੇਜਰੀਵਾਲ ਨੇ ਕੱਲ ਇਕ ਟਵੀਟ 'ਚ ਲਿਖਿਆ ਸੀ, ''ਵਿਵੇਕ ਤਿਵਾਰੀ ਤਾਂ ਹਿੰਦੂ ਸੀ। ਫਿਰ ਉਸ ਨੂੰ ਇਨ੍ਹਾਂ ਨੇ ਕਿਉਂ ਮਾਰਿਆਂ? ਹਿਤੈਸ਼ੀ ਨਹੀਂ ਹੈ। ਸੱਤਾ ਪਾਉਣ ਲਈ ਜੇਕਰ ਇਨ੍ਹਾਂ ਨੂੰ ਸਾਰੇ ਹਿੰਦੂਆਂ ਦਾ ਕਤਲ ਕਰਨਾ ਪਵੇ ਤਾਂ ਇਹ ਦੋ ਮਿੰਟ ਨਹੀਂ ਸੋਚਣਗੇ।''

ਬੀਤੇ ਸ਼ਨੀਵਾਰ ਨੂੰ ਲਖਨਊ ਦੇ ਗੋਮਤੀ ਨਗਰ ਇਲਾਕੇ 'ਚ ਇਕ ਪੁਲਸ ਕਾਂਸਟੇਬਲ ਨੇ ਤਿਵਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਦਿੱਲੀ ਪੁਲਸ ਨੇ ਕਿਹਾ ਕਿ ਕੇਜਰੀਵਾਲ ਖਿਲਾਫ ਦਾਖਿਲ ਸ਼ਿਕਾਇਤ ਕੀਤੀ ਜਾ ਰਹੀ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ''ਅਸੀਂ ਇਸ ਬਾਬਤ ਕਾਨੂੰਨੀ ਰਾਏ ਲੈ ਰਹੇ ਹਾਂ ਕਿ ਕੀ ਇਸ ਸ਼ਿਕਾਇਤ ਦੇ ਹਵਾਲੇ 'ਚ ਕੋਈ ਮਾਮਲਾ ਬਣਦਾ ਹੈ।''
ਇਹ ਹੈ ਨੀਰਵ ਮੋਦੀ ਦੀ ਦੇਸ਼-ਵਿਦੇਸ਼ 'ਚ ਬਣਾਈ ਗਈ ਪ੍ਰਾਪਰਟੀ, ਜਿਸ 'ਤੇ ਈ.ਡੀ. ਦੀ ਹੋਈ ਕਾਰਵਾਈ
NEXT STORY