ਨੈਸ਼ਨਲ ਡੈਸਕ: ਬਿਹਾਰ ਦੇ ਵੱਡੇ ਕਾਰੋਬਾਰੀ ਅਤੇ ਮਗਧ ਹਸਪਤਾਲ ਦੇ ਮਾਲਕ ਗੋਪਾਲ ਖੇਮਕਾ ਦੇ ਕਤਲ ਨਾਲ ਜੁੜੇ ਇੱਕ ਸ਼ੱਕੀ ਅਪਰਾਧੀ ਨੂੰ ਪੁਲਸ ਮੁਕਾਬਲੇ 'ਚ ਮਾਰ ਦਿੱਤਾ ਗਿਆ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਸੋਮਵਾਰ ਨੂੰ ਪੁਲਸ ਨੇ ਖੇਮਕਾ ਕਤਲ ਕਾਂਡ ਦੇ ਸ਼ੂਟਰ ਉਮੇਸ਼ ਉਰਫ ਵਿਜੇ ਨੂੰ ਮਲਸਲਾਮੀ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਸੀ। ਜਦੋਂ ਪੁਲਸ ਅੱਜ ਗੋਪਾਲ ਖੇਮਕਾ ਦੇ ਕਤਲ ਨਾਲ ਜੁੜੇ ਸ਼ੱਕੀ ਵਿਕਾਸ ਉਰਫ ਰਾਜਾ ਨੂੰ ਗ੍ਰਿਫ਼ਤਾਰ ਕਰਨ ਲਈ ਮਲਸਲਾਮੀ ਥਾਣਾ ਖੇਤਰ ਵਿੱਚ ਉਸਦੇ ਘਰ ਪਹੁੰਚੀ ਤਾਂ ਉਸਨੇ ਪੁਲਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ...ਰੇਲਗੱਡੀ 'ਚ ਵੱਜੀ ਵਿਦਿਆਰਥੀਆਂ ਨਾਲ ਭਰੀ ਸਕੂਲ ਵੈਨ, ਫਾਟਕ ਖੁੱਲ੍ਹਾ ਰਹਿਣ ਕਾਰਨ ਵਾਪਰਿਆ ਹਾਦਸਾ
ਪੁਲਸ ਨੇ ਵੀ ਸਵੈ-ਰੱਖਿਆ ਵਿੱਚ ਗੋਲੀ ਚਲਾਈ ਅਤੇ ਰਾਜਾ ਇਸ ਮੁਕਾਬਲੇ ਵਿੱਚ ਮਾਰਿਆ ਗਿਆ। ਸੂਤਰਾਂ ਨੇ ਦੱਸਿਆ ਕਿ ਸ਼ੂਟਰ ਉਮੇਸ਼ ਨੂੰ ਰਾਜਾ ਨੇ ਹਥਿਆਰ ਮੁਹੱਈਆ ਕਰਵਾਏ ਸਨ। ਪਟਨਾ ਦੇ ਸੀਨੀਅਰ ਪੁਲਸ ਸੁਪਰਡੈਂਟ ਕਾਰਤੀਕੇਯ ਸ਼ਰਮਾ ਨੇ ਕਿਹਾ ਕਿ ਰਾਜਾ ਦਾ ਖੇਮਕਾ ਕਤਲ ਕਾਂਡ ਨਾਲ ਸਿੱਧਾ ਸਬੰਧ ਨਹੀਂ ਹੈ। ਹਾਲਾਂਕਿ, ਉਸ ਵਿਰੁੱਧ ਪਹਿਲਾਂ ਹੀ ਕਈ ਮਾਮਲੇ ਦਰਜ ਹਨ। ਉਸ ਦਾ ਨਾਮ ਕਈ ਕਤਲਾਂ 'ਚ ਸ਼ਾਮਲ ਹੈ। ਸੂਤਰਾਂ ਨੇ ਦੱਸਿਆ ਕਿ ਹਿਰਾਸਤ 'ਚ ਲਏ ਗਏ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਧਿਆਨ ਦੇਣ ਯੋਗ ਹੈ ਕਿ ਗੋਪਾਲ ਖੇਮਕਾ ਸ਼ੁੱਕਰਵਾਰ ਦੇਰ ਰਾਤ ਆਪਣੀ ਕਾਰ 'ਚ ਘਰ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਹੋਟਲ ਪਨਾਸ਼ ਦੇ ਨੇੜੇ ਸਥਿਤ ਆਪਣੇ ਅਪਾਰਟਮੈਂਟ ਦੇ ਗੇਟ 'ਤੇ ਪਹੁੰਚਿਆ, ਉਸ 'ਤੇ ਅਪਰਾਧੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੱਲਦੇ ਵਿਆਹ 'ਚ ਪੈ ਗਈ ਰੇਡ ! ਸਜ-ਧਜ ਫੇਰਿਆਂ 'ਚ ਬੈਠੀ ਲਾੜੀ ਨੂੰ ਛੱਡ ਭੱਜ ਗਿਆ ਲਾੜਾ
NEXT STORY