ਕੋਲਕਾਤਾ- ਪਿਛਲੇ ਕਈ ਸਾਲਾਂ ਤੋਂ ਮੁਸਲਿਮ ਤੁਸ਼ਟੀਕਰਨ ਦਾ ਦੋਸ਼ ਝੱਲ ਰਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਗਲੇ ਮਹੀਨੇ ਹਿੰਦੂਤਵ ਰੱਥ ’ਤੇ ਫਿਰ ਤੋਂ ਸਵਾਰ ਹੋਣ ਜਾ ਰਹੀ ਹੈ। ਉਹ ਜੁਲਾਈ ਦੇ ਪਹਿਲੇ ਹਫਤੇ ਪੂਰਬੀ ਮੇਦਿਨੀਪੁਰ ਜ਼ਿਲੇ ਦੇ ਤੱਟੀ ਸ਼ਹਿਰ ਦੀਘਾ ਵਿਚ ਸ਼ਾਨਦਾਰ ਜਗਨਨਾਥ ਮੰਦਰ ਦਾ ਉਦਘਾਟਨ ਕਰਨ ਵਾਲੀ ਹੈ।
ਸੂਬਾ ਸਰਕਾਰ ਦੇ ਸੂਤਰਾਂ ਮੁਤਾਬਕ, 7 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਰੱਥ ਯਾਤਰਾ ਉਤਸਵ ਦੇ ਪਹਿਲੇ ਦਿਨ ਮੁੱਖ ਮੰਤਰੀ ਬੈਨਰਜੀ ਇਸ ਨਵੇਂ ਬਣੇ ਮੰਦਰ ਦਾ ਉਦਘਾਟਨ ਕਰ ਸਕਦੀ ਹੈ। ਇਕ ਰਿਪੋਰਟ ਮੁਤਾਬਕ, ਮੰਦਰ ਬਣ ਕੇ ਤਿਆਰ ਹੈ ਪਰ ਉਦਘਾਟਨ ਲਈ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਹਰੀ ਝੰਡੀ ਮਿਲਣ ਦੀ ਉਡੀਕ ਹੈ।
ਕੇਜਰੀਵਾਲ ਨੂੰ ਜ਼ਮਾਨਤ ਮਿਲਣ 'ਤੇ 'ਆਪ' ਆਗੂ ਦੀਪਕ ਬਾਲੀ ਨੇ ਸਮੁੱਚੀ ਪਾਰਟੀ ਨੂੰ ਦਿੱਤੀ ਵਧਾਈ
NEXT STORY