ਭੋਪਾਲ (ਭਾਸ਼ਾ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਭੋਪਾਲ ਸਥਿਤ ਭੇਲ ਦੁਸ਼ਹਿਰਾ ਮੈਦਾਨ ਵਿਚ ਕਰਵਾਏ ਜਾ ਰਹੀ ਆਮ ਆਦਮੀ ਪਾਰਟੀ (ਆਪ) ਦੀ ਰੈਲੀ ਵਿਚ ਪਹੁੰਚ ਰਹੇ ਹਨ। ਇਸ ਦੌਰਾਨ ਉਹ ਸੂਬੇ ਵਿਚ ਇਸ ਸਾਲ ਦੇ ਅਖ਼ੀਰ ਤਕ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੁੱਝ ਵੱਡੇ ਐਲਾਨ ਕਰ ਸਕਦੇ ਹਨ। ਇਹ ਜਾਣਕਾਰੀ ਪਾਰਟੀ ਦੇ ਇਕ ਅਹੁਦੇਦਾਰ ਨੇ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਆਵਾਰਾ ਕੁੱਤਿਆਂ ਨੇ ਉਜਾੜਿਆ ਪਰਿਵਾਰ, ਪਹਿਲਾਂ ਵੱਡੇ ਪੁੱਤ ਦੀ ਲਈ ਜਾਨ, 2 ਦਿਨ ਬਾਅਦ ਬਣੇ ਛੋਟੇ ਦਾ ਕਾਲ
ਇਕ ਆਪ ਆਗੂ ਨੇ ਕਿਹਾ ਕਿ ਇਸ ਰੈਲੀ ਨਾਲ ਕੇਜਰੀਵਾਲ ਮੱਧ ਪ੍ਰਦੇਸ਼ ਵਿਧਾਨਸਭਾ ਚੋਣਾਂ ਲਈ ਪਾਰਟੀ ਦੀ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ। ਰੈਲੀ ਵਿਚ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਣਗੇ। ਇਸ ਰੈਲੀ ਵਿਚ ਕੇਜਰੀਵਾਲ ਤੋਂ ਕੁੱਝ ਵੱਡੇ ਐਲਾਨਾਂ ਦੀ ਆਸ ਹੈ। ਅਸੀਂ ਦਿੱਲੀ ਵਿਚ ਬਹੁਤ ਸਸਤੀ ਬਿਜਲੀ, ਗਰੀਬਾਂ ਨੂੰ ਮੁਫ਼ਤ ਗੁਣਵੰਤਾ ਵਾਲੀ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਰਹੇ ਹਾਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਦਿੱਲੀ ਆਬਕਾਰੀ ਨੀਤੀ: BRS ਆਗੂ ਕਵਿਤਾ ਦੇ ਸਾਬਕਾ-ਆਡਿਟਰ ਪੁੱਛਗਿੱਛ ਲਈ ਤਲਬ
NEXT STORY