ਚੰਡੀਗੜ੍ਹ : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਬੀਤੇ ਦਿਨ ਪੇਸ਼ ਕੀਤੇ ਗਏ ਬਜਟ ਨੂੰ ਲੈ ਕੇ ਇੱਥੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਣੇ ਵਿਰੋਧੀ ਪਾਰਟੀਆਂ ਕਹਿ ਰਹੀਆਂ ਹਨ ਕਿ ਬਜਟ 'ਚ ਪੰਜਾਬ ਦਾ ਨਾਂ ਹੀ ਨਹੀਂ ਆਇਆ ਤਾਂ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਭਗਵੰਤ ਮਾਨ ਜੀ ਡੇਰਾ ਬੱਲਾਂ ਪੰਜਾਬ 'ਚ ਹੀ ਹੈ ਕਿ ਵਲੈਤ 'ਚ ਹੈ। ਜਦੋਂ ਨਿਰਮਲਾ ਸੀਤਾਰਮਨ ਸੰਸਦ 'ਚ ਬਜਟ ਪੇਸ਼ ਕਰ ਰਹੇ ਸਨ ਤਾਂ ਖ਼ੁਦ ਦੇਸ਼ ਦੇ ਪ੍ਰਧਾਨ ਮੰਤਰੀ ਡੇਰਾ ਸੱਚਖੰਡ ਬੱਲਾਂ ਵਿਖੇ ਆ ਕੇ ਬਜਟ ਦੀ ਵਿਆਖਿਆ ਕਰ ਰਹੇ ਸਨ ਤਾਂ ਇਸ ਤੋਂ ਬਾਅਦ ਰਹਿ ਕੀ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ 5 ਫਰਵਰੀ ਨੂੰ ਲੈ ਕੇ ਵੱਡਾ ਐਲਾਨ, ਹਰੇਕ ਨੂੰ ਭੋਜਨ-ਦੁੱਧ ਤੇ ਲੰਗਰ...
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਤੋਂ ਇੰਨਾ ਡਰਦੇ ਕਿਉਂ ਹਨ। ਮੈਂ ਉਨ੍ਹਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਉਹ ਇਕ ਵਾਰ ਨਿੱਜੀ ਤੌਰ 'ਤੇ ਜਾ ਕੇ ਪ੍ਰਧਾਨ ਮੰਤਰੀ ਨੂੰ ਮਿਲ ਲੈਣ। ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਨੂੰ ਇਹ ਨਹੀਂ ਕਹਿਣਗੇ ਕਿ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੋ ਕਿਉਂਕਿ ਹਰ ਬੰਦਾ ਤੁਹਾਡੇ ਵਰਗਾ ਨਹੀਂ ਹੁੰਦਾ। ਜਾਖੜ ਨੇ ਕਿਹਾ ਕਿ ਜਦੋਂ ਪੰਜਾਬ 'ਚ ਪ੍ਰਧਾਨ ਮੰਤਰੀ ਆ ਰਹੇ ਸਨ ਤਾਂ ਮੁੱਖ ਮੰਤਰੀ ਦਾ ਉਨ੍ਹਾਂ ਨੂੰ ਰਿਸੀਵ ਕਰਨ ਦਾ ਫਰਜ਼ ਬਣਦਾ ਹੈ ਪਰ ਉਹ ਤਾਂ ਆਦਮਪੁਰ ਦੀ ਬਜਾਏ ਹਲਵਾਰਾ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਅੱਜ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਿਆਂ ਚਾਰ ਸਾਲ ਹੋ ਗਏ ਹਨ ਅਤੇ ਮੁੱਖ ਮੰਤਰੀ ਕਿੰਨੀ ਵਾਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਨੂੰ ਮਿਲਣ ਗਏ ਹਨ।
ਇਹ ਵੀ ਪੜ੍ਹੋ : PUNJAB : 11 ਮਹੀਨੇ ਪਹਿਲਾਂ ਵਿਆਹੇ ਜੋੜੇ ਦੀ ਅਚਾਨਕ ਮੌਤ, ਨਹੀਂ ਦੇਖਿਆ ਜਾਂਦਾ ਪਰਿਵਾਰ ਦਾ ਦੁੱਖ
ਸਿਰਫ ਇੱਥੇ ਬੈਠੇ ਬਿਆਨ ਛੱਡੀ ਜਾ ਰਹੇ ਹਨ। ਬੀਤੇ ਦਿਨ ਉਹ ਘੱਟੋ-ਘੱਟ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਹੀ ਕਰ ਦਿੰਦੇ। ਸੁਨੀਲ ਜਾਖੜ ਨੇ ਕਿਹਾ ਕਿ ਨਾ ਤਾਂ ਮੁੱਖ ਮੰਤਰੀ ਖ਼ੁਦ ਅਤੇ ਨਾ ਇਨ੍ਹਾਂ ਦੇ ਕੋਈ ਮੰਤਰੀ ਪ੍ਰਧਾਨ ਮੰਤਰੀ ਨੂੰ ਮਿਲਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਮੁੱਖ ਮੰਤਰੀ ਨੂੰ ਡਰ ਹੈ ਕਿ ਜੇਕਰ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਚਲੇ ਗਏ ਤਾਂ ਕੇਜਰੀਵਾਲ ਨਾਰਾਜ਼ ਹੋ ਜਾਣਗੇ ਅਤੇ ਉਹ ਸਿਰਫ ਮੁੱਖ ਮੰਤਰੀ ਦੀ ਕੁਰਸੀ ਬਚਾਉਣ ਲਈ ਲੱਗੇ ਹੋਏ ਹਨ। ਉਨ੍ਹਾਂ ਨੇ 'ਆਪ' 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਿਰਫ ਸਕੂਲਾਂ 'ਤੇ ਰੰਗ ਪੋਤਣ ਨਾਲ ਨਹੀਂ ਗੱਲ ਬਣਨੀ ਅਤੇ ਪਾਰਟੀ ਪੰਜਾਬ ਨੂੰ ਖੋਖਲਾ ਕਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਦੇਸ਼ ਦੀ ਤਰੱਕੀ ਵਾਸਤੇ ਹਨ, ਜਿਸ 'ਚ ਪੰਜਾਬ ਦੇ ਬੇਹੱਦ ਵੱਡਾ ਹਿੱਸਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਨਰਿੰਦਰ ਮੋਦੀ ਕਰੀਬ 1 ਘੰਟੇ ਤੱਕ ਡੇਰਾ ਸੱਚਖੰਡ ਬੱਲਾਂ ’ਚ ਰੁਕੇ, 30 ਮਿੰਟ ਤੱਕ ਕੀਤਾ ਸੰਬੋਧਨ
NEXT STORY