ਇੰਦੌਰ - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਧਾਨ ਸਭਾ ਦੇ 20 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮਾਨਸੂਨ ਸੈਸ਼ਨ ਵਿਚ ਇਕਸਾਰ ਸਿਵਲ ਕੋਡ (ਯੂ. ਸੀ. ਸੀ.) ਦਾ ਬਿੱਲ ਲਿਆਉਣ ਦੀ ਦਿਸ਼ਾ ਵਿਚ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਵੱਖ-ਵੱਖ ਧਰਮਾਂ ਦੇ ਲੋਕਾਂ ਲਈ ਵੱਖ-ਵੱਖ ਕਾਨੂੰਨ ਨਹੀਂ ਹੋਣੇ ਚਾਹੀਦੇ ਅਤੇ ‘ਜੇ ਰਾਮਚੰਦਰ ਨਾਮੀ ਕੋਈ ਵਿਅਕਤੀ ਇਕ ਵਿਆਹ ਕਰਦਾ ਹੈ, ਤਾਂ ਰਹੀਮ ਨਾਂ ਦੇ ਕਿਸੇ ਸ਼ਖਸ ਤੋਂ ਵੀ ਇਕੋ ਵਿਆਹ ਦੀ ਉਮੀਦ ਕੀਤੀ ਜਾ ਸਕਦੀ ਹੈ।
ਮੋਹਨ ਯਾਦਵ, ਇੰਦੌਰ ਦੇ ਜ਼ਿਲਾ ਹਸਪਤਾਲ ਦੀ 300 ਬੈੱਡਾਂ ਵਾਲੀ ਨਵੀਂ ਇਮਾਰਤ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਇਮਾਰਤ ਦੀ ਉਸਾਰੀ ’ਤੇ 83.13 ਕਰੋੜ ਰੁਪਏ ਖਰਚ ਹੋਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿਚ ਯੂ. ਸੀ. ਸੀ. ਲਾਗੂ ਕਰਨ ਦੀ ਦਿਸ਼ਾ ਵਿਚ ਅੱਗੇ ਵਧ ਰਹੀ ਹੈ।
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀ ਸਾਬਕਾ ਜੱਜ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਨੇ ਪੂਰੇ ਸੂਬੇ ਵਿਚ ਯੂ. ਸੀ. ਸੀ. ’ਤੇ ਸਾਰੇ ਧਰਮਾਂ, ਸਾਰੇ ਵਰਗਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ 10 ਲੱਖ ਤੋਂ ਵੱਧ ਨਾਗਰਿਕਾਂ ਦੇ ਸੁਝਾਅ ਇਕੱਠੇ ਕੀਤੇ ਹਨ। ਮੁੱਖ ਮੰਤਰੀ ਮੋਹਨ ਯਾਦਵ ਨੇ ਕਿਹਾ ਕਿ ਫਿਲਹਾਲ ਵਿਆਹ ਅਤੇ ਉੱਤਰਾਧਿਕਾਰ ਵਰਗੇ ਮਾਮਲਿਆਂ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਲਈ ਕਾਨੂੰਨ-ਨਿਯਮ ਵੱਖ-ਵੱਖ ਹਨ। ਉਨ੍ਹਾਂ ਕਿਹਾ ਕਿ ਜਦੋਂ ਸਾਡਾ ਦੇਸ਼ ਇਕ ਹੈ, ਤਾਂ ਵੱਖ-ਵੱਖ ਧਰਮਾਂ ਦੇ ਲੋਕਾਂ ਲਈ ਵੱਖ-ਵੱਖ ਕਾਨੂੰਨ ਕਿਉਂ ਹੋਣੇ ਚਾਹੀਦੇ ਹਨ?
ਸੁਪਰੀਮ ਕੋਰਟ ’ਚ ਅਪਸ਼ਬਦਾਂ ਦੀ ਵਰਤੋਂ ਕਰਨ ’ਤੇ 2 ਵਿਦਿਆਰਥੀ ਗ੍ਰਿਫ਼ਤਾਰ
NEXT STORY