ਨੈਸ਼ਨਲ ਡੈਸਕ : ਲਖਨਊ ਦੇ ਸਰੋਜਨੀ ਨਗਰ ਖੇਤਰ 'ਚ ਦੋ ਟਰੱਕਾਂ ਦੀ ਟੱਕਰ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਰਾਤ 10:45 ਵਜੇ ਦੇ ਕਰੀਬ ਸਰੋਜਨੀ ਨਗਰ ਥਾਣਾ ਖੇਤਰ 'ਚ ਆਊਟਰ ਰਿੰਗ ਰੋਡ (ਕਿਸਾਨ ਪਥ) 'ਤੇ ਗਹਿਰੂ ਅੰਡਰਪਾਸ ਨੇੜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਟਰੱਕ ਸਰੋਜਨੀ ਨਗਰ ਤੋਂ ਬਿਜਨੌਰ ਵੱਲ ਜਾ ਰਿਹਾ ਸੀ ਜਦੋਂ ਉਸੇ ਦਿਸ਼ਾ ਵਿੱਚ ਜਾ ਰਿਹਾ ਇੱਕ ਹੋਰ ਮਾਲਵਾਹਕ ਵਾਹਨ ਕੰਟਰੋਲ ਗੁਆ ਬੈਠਾ ਅਤੇ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਿਆ।
ਸੂਤਰਾਂ ਨੇ ਦੱਸਿਆ ਕਿ ਟੱਕਰ ਨਾਲ ਇੱਕ ਟਰੱਕ ਦੇ ਅਗਲੇ ਹਿੱਸੇ ਨੂੰ ਭਾਰੀ ਨੁਕਸਾਨ ਪਹੁੰਚਿਆ, ਜਿਸ ਕਾਰਨ ਉਸਦਾ ਡਰਾਈਵਰ ਅਤੇ ਸਹਾਇਕ ਅੰਦਰ ਫਸ ਗਏ। ਉਨ੍ਹਾਂ ਕਿਹਾ ਕਿ ਪੁਲਿਸ ਮੌਕੇ 'ਤੇ ਪਹੁੰਚੀ ਤੇ ਜ਼ਖਮੀਆਂ ਨੂੰ ਲਖਨਊ ਦੇ ਲੋਕ ਬੰਧੂ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਡਰਾਈਵਰ ਸ਼ੈਲੇਂਦਰ (39) ਅਤੇ ਕੰਡਕਟਰ ਰਾਜਾ ਭਈਆ (35) ਵਜੋਂ ਹੋਈ ਹੈ, ਦੋਵੇਂ ਜਾਲੌਨ ਜ਼ਿਲ੍ਹੇ ਦੇ ਕੁਠੌਂਦ ਥਾਣਾ ਖੇਤਰ ਦੇ ਬਰਿਆਰਪੁਰ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨੁਕਸਾਨੇ ਗਏ ਵਾਹਨਾਂ ਨੂੰ ਕਰੇਨ ਦੀ ਮਦਦ ਨਾਲ ਹਟਾ ਦਿੱਤਾ ਗਿਆ ਅਤੇ ਰਸਤੇ 'ਤੇ ਆਵਾਜਾਈ ਬਹਾਲ ਕਰ ਦਿੱਤੀ ਗਈ।
ਓਡੀਸ਼ਾ ਦੇ ਕਾਲਾਹਾਂਡੀ ਭਵਾਨੀ 'ਚ ਭਾਜਪਾ ਨੇਤਾ ਦਾ ਕਤਲ, ਜਾਣੋ ਵਜ੍ਹਾ
NEXT STORY