ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਪ੍ਰਦੇਸ਼ ਵਾਸੀਆਂ ਅਤੇ ਪੰਜਾਬੀ ਭਾਈਚਾਰੇ ਨੂੰ ਵਿਸਾਖੀ ਦੀ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਸੈਣੀ ਪੰਜਾਬ ਦੇ ਆਨੰਦਪੁਰ ਸਾਹਿਬ ਗੁਰਦੁਆਰੇ ਪਹੁੰਚੇ ਅਤੇ ਮੱਥਾ ਟੇਕ ਕੇ ਪ੍ਰਦੇਸ਼ ਵਾਸੀਆਂ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ। ਇਸ ਤੋਂ ਪਹਿਲਾਂ ਸੈਣੀ ਦਾ ਹੈਲੀਪੈਡ 'ਤੇ ਪੰਜਾਬੀਆਂ ਨੇ ਸਵਾਗਤ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਵਿਸਾਖੀ ਅਤੇ ਖਾਲਸਾ ਪੰਥ ਦੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ।
ਸੋਸ਼ਲ ਮੀਡੀਆ 'X' 'ਤੇ ਪੋਸਟ 'ਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਜਾਤ-ਪਾਤ ਅਤੇ ਰੰਗ-ਭੇਦ ਤੋਂ ਮੁਕਤ ਖਾਲਸਾ ਪੰਥ ਸਾਜ ਕੇ ਸਾਨੂੰ ਪੂਰੀ ਦੁਨੀਆ ਤੋਂ ਇਕ ਵੱਖਰੀ ਪਛਾਣ ਪ੍ਰਦਾਨ ਕੀਤੀ। ਅੱਜ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਮੌਕੇ 'ਤੇ ਗੁਰੂ ਦੇ ਚਰਨਾਂ ਵਿਚ ਮੱਥਾ ਟੇਕਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਵਧਾਈਆਂ।

'ਛੱਤ 'ਤੇ ਲਿਆ ਦੇ ਰੋਟੀ', ਗੁੱਸੇ 'ਚ ਆਈ ਪਤਨੀ ਕਰ ਬੈਠੀ ਅਜਿਹਾ ਕੰਮ ਕਿ...
NEXT STORY