ਹੈਦਰਾਬਾਦ- ਕਾਂਗਰਸ ਦੇ ਨੇਤਾ ਰੇਵੰਤ ਰੈਡੀ ਨੇ ਮੰਗਲਵਾਰ ਤੇਲੰਗਾਨਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਭੱਟੀ ਵਿਕਰਮਾਰਕ ਨੂੰ ਡਿਪਟੀ ਸੀ. ਐੱਮ. ਬਣਾਇਆ ਗਿਆ ਹੈ। ਇਸ ਤੋਂ ਇਲਾਵਾ 10 ਮੰਤਰੀਆਂ ਨੇ ਵੀ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਐੱਲ. ਬੀ. ਸਟੇਡੀਅਮ ਵਿਚ ਹੋਇਆ। ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਇਸ ਮੌਕੇ ’ਤੇ ਮੌਜੂਦ ਸਨ।
ਇਹ ਵੀ ਪੜ੍ਹੋ- ਤੇਲੰਗਾਨਾ ਦੇ ਨਵੇਂ CM ਬਣੇ ਰੇਵੰਤ ਰੈੱਡੀ, ਭੱਟੀ ਵਿਕਰਮਾਰਕ ਨੇ ਸੰਭਾਲੀ ਡਿਪਟੀ CM ਦੀ ਕੁਰਸੀ
ਰੇਵੰਤ ਨੇ ਸਹੁੰ ਚੁੱਕਣ ਦੇ ਤੁਰੰਤ ਬਾਅਦ ਦੋ ਫਾਈਲਾਂ ’ਤੇ ਦਸਤਖਤ ਕੀਤੇ। ਪਹਿਲੀ ਫਾਈਲ ਕਾਂਗਰਸ ਵੱਲੋਂ ਚੋਣਾਂ ਤੋਂ ਪਹਿਲਾਂ ਦਿੱਤੀਆਂ 6 ਗਾਰੰਟੀਆਂ ਦੀ ਸੀ। ਦੂਜੀ ਫਾਈਲ ਇਕ ਅਪਾਹਜ ਔਰਤ ਨੂੰ ਨੌਕਰੀ ਦੇਣ ਦੇ ਵਾਅਦੇ ਨਾਲ ਸਬੰਧਤ ਸੀ। ਰੇਵੰਤ ਨੇ ਮੁੱਖ ਮੰਤਰੀ ਦੇ ਦਫ਼ਤਰ ‘ਪ੍ਰਗਤੀ ਭਵਨ’ ਦੇ ਬਾਹਰ ਲੱਗੀ ਕੰਡਿਆਲੀ ਤਾਰ ਨੂੰ ਹਟਵਾਇਆ, ਜਿਸ ਕਾਰਨ ਲੋਕਾਂ ਨੂੰ ਕਈ ਸਾਲਾਂ ਤੋਂ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਹ ਵੀ ਪੜ੍ਹੋ- 3 ਸੂਬਿਆਂ ਦੇ CM ’ਤੇ ਸਸਪੈਂਸ ਬਰਕਰਾਰ, ਕਾਂਗਰਸ ਦਾ ਤੰਜ਼- BJP ਨੂੰ ਬਰਾਤ ਦੇ ਲਾੜੇ ਅਜੇ ਤੱਕ ਨਹੀਂ ਮਿਲੇ
ਇਨ੍ਹਾਂ 6 ਗਾਰੰਟੀਆਂ ਨੂੰ ਦਿੱਤੀ ਗਈ ਹੈ ਮਨਜ਼ੂਰੀ
• ਮਹਾਲਕਸ਼ਮੀ ਯੋਜਨਾ- ਔਰਤਾਂ ਨੂੰ ਹਰ ਮਹੀਨੇ 2500-2500 ਰੁਪਏ ਨਕਦ ਅਤੇ 500 ਰੁਪਏ 'ਚ ਗੈਸ ਸਿਲੰਡਰ। ਬੱਸਾਂ 'ਚ ਮੁਫ਼ਤ ਸਫ਼ਰ ਦੀ ਵੀ ਸਹੂਲਤ।
• ਸੂਬੇ ਦੇ ਸਾਰੇ ਕਿਸਾਨਾਂ ਨੂੰ 15 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਖੇਤ ਮਜ਼ਦੂਰਾਂ ਨੂੰ 12 ਹਜ਼ਾਰ ਰੁਪਏ ਦੀ ਵਿੱਤੀ ਮਦਦ ਮਿਲੇਗੀ।
• ਯੋਤੀ ਯੋਜਨਾ ਅਧੀਨ ਹਰ ਪਰਿਵਾਰ ਨੂੰ 200 ਯੂਨਿਟ ਮੁਫਤ ਬਿਜਲੀ।
• ਇੰਦਰਮਾ ਇੰਦਲੂ ਸਕੀਮ- ਉਨ੍ਹਾਂ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਜ਼ਮੀਨ ਅਤੇ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਜਿਨ੍ਹਾਂ ਕੋਲ ਆਪਣਾ ਘਰ ਨਹੀਂ ਹੈ।
• ਯੁਵਾ ਵਿਕਾਸ ਯੋਜਨਾ- ਵਿਦਿਆਰਥੀਆਂ ਨੂੰ 5 ਲੱਖ ਰੁਪਏ ਦੀ ਸਹਾਇਤਾ। ਉਹ ਇਸ ਦੀ ਵਰਤੋਂ ਕਾਲਜ ਦੀ ਫੀਸ ਦਾ ਭੁਗਤਾਨ ਕਰਨ ਲਈ ਕਰ ਸਕਣਗੇ।
• ਚਯੁਥਾ ਯੋਜਨਾ- ਬਜ਼ੁਰਗਾਂ ਅਤੇ ਕਮਜ਼ੋਰ ਵਰਗਾਂ ਨੂੰ 4,000 ਰੁਪਏ ਦੀ ਪੈਨਸ਼ਨ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਸਾਬਕਾ ਅਕਾਲੀ ਵਿਧਾਇਕ ਦੇ ਘਰ ਬਾਹਰ ਫਾਇਰਿੰਗ ਦੇ ਮਾਮਲੇ ਚ ਲਾਰੈਂਸ-ਗੋਲਡੀ ਗੈਂਗ ਦੇ ਦੋ ਸ਼ੂਟਰ ਗ੍ਰਿਫ਼ਤਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੜਕ ਹਾਦਸਿਆਂ ਨਾਲ GDP ਨੂੰ ਹੋ ਰਿਹੈ 3.14 ਫੀਸਦੀ ਦਾ ਨੁਕਸਾਨ : ਗਡਕਰੀ
NEXT STORY