ਨਵੀਂ ਦਿੱਲੀ : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਆਉਣ ਵਾਲੀ ਛਠ ਪੂਜਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸ਼ਨੀਵਾਰ ਨੂੰ ਯਮੁਨਾ ਘਾਟਾਂ ਦਾ ਨਿਰੀਖਣ ਕੀਤਾ ਅਤੇ ਨਦੀ 'ਤੇ ਕਿਸ਼ਤੀ ਦੀ ਸਵਾਰੀ ਕਰਦੇ ਹੋਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸੈਰ-ਸਪਾਟਾ, ਕਲਾ ਅਤੇ ਸੱਭਿਆਚਾਰ ਮੰਤਰੀ ਕਪਿਲ ਮਿਸ਼ਰਾ ਦੇ ਨਾਲ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ 25 ਤੋਂ 28 ਅਕਤੂਬਰ ਤੱਕ ਮਨਾਏ ਜਾਣ ਵਾਲੇ ਚਾਰ ਦਿਨਾਂ ਛਠ ਤਿਉਹਾਰ ਲਈ ਢੁਕਵੀਂਆਂ ਤਿਆਰੀਆਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਪੜ੍ਹੋ ਇਹ ਵੀ : ਮਹਿੰਗਾ ਹੋਇਆ LPG ਗੈਸ ਸਿਲੰਡਰ, ਤਿਉਹਾਰਾਂ 'ਤੇ ਲੱਗਾ ਵੱਡਾ ਝਟਕਾ

ਗੁਪਤਾ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਨਦੀ ਦੇ ਦੋਵੇਂ ਕੰਢਿਆਂ 'ਤੇ ਅਸਥਾਈ ਘਾਟ ਬਣਾਏਗੀ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਅਦਾਲਤਾਂ ਨੇ ਯਮੁਨਾ ਦੇ ਪਾਣੀ ਵਿੱਚ ਡੁੱਬਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਸ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ ਨੇ ਯਮੁਨਾ ਨਦੀ ਅਤੇ ਹੋਰ ਖੇਤਰਾਂ ਵਿੱਚ ਅਸਥਾਈ ਪ੍ਰਬੰਧਾਂ ਲਈ ਘੱਟੋ-ਘੱਟ 100 ਥਾਵਾਂ ਦੀ ਪਛਾਣ ਕੀਤੀ ਹੈ ਅਤੇ ਉੱਥੇ ਪ੍ਰਬੰਧ ਕੀਤੇ ਜਾ ਰਹੇ ਹਨ।
ਪੜ੍ਹੋ ਇਹ ਵੀ : ਹੁਣ ਰਾਸ਼ਨ ਡਿਪੂਆਂ ਤੋਂ ਮਿਲੇਗਾ ਸਸਤਾ ਸਰ੍ਹੋਂ ਦਾ ਤੇਲ!

ਉਨ੍ਹਾਂ ਕਿਹਾ ਕਿ ਘਾਟਾਂ ਨੂੰ ਤਿਆਰ ਕਰਨ ਲਈ ਵਿਭਾਗ ਜ਼ਿੰਮੇਵਾਰ ਹੋਵੇਗਾ, ਜਦੋਂ ਕਿ ਦਿੱਲੀ ਜਲ ਬੋਰਡ (ਡੀਜੇਬੀ) ਕਾਲਿੰਦੀ ਕੁੰਜ ਵਿਖੇ ਹਰ ਸਾਲ ਦਿਖਾਈ ਦੇਣ ਵਾਲੀ ਚਿੱਟੀ ਝੱਗ ਨੂੰ ਹਟਾਉਣ ਲਈ ਕੰਮ ਕਰੇਗਾ। ਛੱਠ ਤਿਉਹਾਰ ਦੀਵਾਲੀ ਤੋਂ ਛੇ ਦਿਨ ਬਾਅਦ ਮਨਾਇਆ ਜਾਂਦਾ ਹੈ। ਇਸ ਦੇ ਤਹਿਤ ਸੂਰਜ ਦੇਵਤਾ ਨੂੰ ਅੱਧੇ ਪਾਣੀ ਵਿਚ ਦਾਖ਼ਲ ਹੋ ਕੇ ਸ਼ਰਧਾਲੂ ਅਰਘ ਦਿੰਦੇ ਹਨ, ਜਿਸ ਵਿਚ ਜ਼ਿਆਦਾਤਾਰ ਸ਼ਰਧਾਲੂ ਔਰਤਾਂ ਹੁੰਦੀਆਂ ਹਨ।
ਪੜ੍ਹੋ ਇਹ ਵੀ : ਦੀਵਾਲੀ ਤੋਂ ਪਹਿਲਾਂ ਬਜ਼ੁਰਗਾਂ ਤੇ ਦਿਵਿਆਂਗ ਲੋਕਾਂ ਨੂੰ ਘਰ-ਘਰ ਮਿਲੇਗਾ ਰਾਸ਼ਨ! ਸਰਕਾਰ ਨੇ ਕਰ 'ਤਾ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਘਰ 'ਚ ਕਿੰਨਾ ਸੋਨਾ ਰੱਖ ਸਕਦੇ ਹੋ? ਜਾਣੋ ਨਿਯਮ... ਨਹੀਂ ਤਾਂ ਹੋ ਸਕਦੀ ਹੈ ਕਾਰਵਾਈ
NEXT STORY