ਮੁੰਬਈ - ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਸੋਮਵਾਰ ਨੂੰ ਕੋਵਿਡ ਟਾਸਕ ਫੋਰਸ ਦੇ ਨਾਲ ਅਹਿਮ ਬੈਠਕ ਕੀਤੀ। ਇਸ ਦੌਰਾਨ ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ, ਆਕਸੀਜਨ ਦੀ ਜ਼ਰੂਰਤ, ਵੈਕਸੀਨੇਸ਼ਨ ਵਧਾਉਣ, ਕਾਂਟੈਕਟ ਟ੍ਰੇਸਿੰਗ ਅਤੇ ਟ੍ਰੈਕਿੰਗ ਵਧਾਉਣ ਸਮੇਤ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ ਹੋਈ।
ਸੀ.ਐੱਮ. ਦੇ ਨਾਲ ਬੈਠਕ ਵਿੱਚ ਟਾਸਕ ਫੋਰਸ ਨੇ ਇਸ ਗੱਲ 'ਤੇ ਵੀ ਚਰਚਾ ਕੀਤੀ ਕਿ ਕਿਵੇਂ ਸਾਵਧਾਨੀ ਦੇ ਨਾਲ ਕੁੱਝ ਖੇਤਰਾਂ ਵਿੱਚ ਪਾਬੰਦੀ 'ਤੇ ਢਿੱਲ ਦਿੱਤੀ ਜਾ ਸਕਦੀ ਹੈ। ਟਾਸਕ ਫੋਰਸ ਇਸ ਦੇ ਲਈ ਨਵੀਂ ਗਾਈਡਲਾਈਨ ਬਣਾ ਰਿਹਾ ਹੈ। ਸਰਕਾਰ ਬਾਅਦ ਵਿੱਚ ਇਸ ਗਾਈਡਲਾਈਨ ਨੂੰ ਜਾਰੀ ਕਰੇਗੀ।
ਸਰਗਰਮ ਮਾਮਲੇ 'ਚ ਦੂਜੇ ਨੰਬਰ 'ਤੇ ਮਹਾਰਾਸ਼ਟਰ
ਦੇਸ਼ ਵਿੱਚ ਪਿਛਲੇ 24 ਘੰਟੇ ਵਿੱਚ 35,499 ਨਵੇਂ ਮਾਮਲੇ ਸਾਹਮਣੇ ਆਏ। ਜਦੋਂ ਕਿ ਇਸ ਦੌਰਾਨ 39,686 ਲੋਕ ਠੀਕ ਹੋਏ। ਦੇਸ਼ ਵਿੱਚ ਹੁਣੇ 4,02,188 ਸਰਗਰਮ ਹਨ। ਕੇਂਦਰੀ ਸਿਹਤ ਮੰਤਰਾਲਾ ਮੁਤਾਬਕ ਪੰਜ ਸੂਬਿਆਂ ਤੋਂ 83.72% ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਜਿਸ ਵਿੱਚ ਇਕੱਲੇ ਕੇਰਲ ਤੋਂ 52.42% ਕੇਸ ਹਨ। ਪਿਛਲੇ 24 ਘੰਟੇ ਵਿੱਚ ਸਭ ਤੋਂ ਜ਼ਿਆਦਾ ਕੇਰਲ ਵਿੱਚ 18607 ਮਾਮਲੇ ਸਾਹਮਣੇ ਆਏ। ਜਦੋਂ ਕਿ ਮਹਾਰਾਸ਼ਟਰ ਵਿੱਚ 5508 ਕੇਸ ਮਿਲੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਯੂ.ਪੀ. ਚੋਣਾਂ ਤੋਂ ਪਹਿਲਾਂ ਸਰਗਰਮ ਹੋਏ ਮੁਲਾਇਮ ਸਿੰਘ ਯਾਦਵ, ਓਮ ਪ੍ਰਕਾਸ਼ ਚੌਟਾਲਾ ਨਾਲ ਕੀਤੀ ਮੁਲਾਕਾਤ
NEXT STORY