ਰਿਸ਼ੀਕੇਸ਼- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਐਤਵਾਰ ਨੂੰ ਏਮਜ਼ ਪੁੱਜੇ। ਉਨ੍ਹਾਂ ਇੱਥੇ ਹਸਪਤਾਲ ’ਚ ਦਾਖ਼ਲ ਆਪਣੀ ਮਾਂ ਸਾਵਿੱਤਰੀ ਦੇਵੀ ਦਾ ਹਾਲ ਜਾਣਿਆ। ਨਾਲ ਹੀ ਟਰਾਮਾ ਸੈਂਟਰ ’ਚ ਦਾਖ਼ਲ ਰੁਦਰਪ੍ਰਯਾਗ ਹਾਦਸੇ ਦੇ ਜ਼ਖ਼ਮੀਆਂ ਦਾ ਹਾਲ-ਚਾਲ ਵੀ ਪੁੱਛਿਆ।
ਜ਼ਿਕਰਯੋਗ ਹੈ ਕਿ ਯੋਗੀ ਦੀ ਮਾਂ ਦਾ ਪਿਛਲੇ ਕੁਝ ਸਮੇਂ ਤੋਂ ਏਮਜ਼ ’ਚ ਇਲਾਜ ਚੱਲ ਰਿਹਾ ਹੈ। ਜਿਸ ਲਈ ਉਨ੍ਹਾਂ ਨੂੰ ਸਮੇਂ-ਸਮੇਂ ’ਤੇ ਡਾਕਟਰੀ ਸਲਾਹ ’ਤੇ ਰੁਟੀਨ ਚੈਕਅੱਪ ਲਈ ਹਸਪਤਾਲ ਆਉਣਾ ਪੈਂਦਾ ਹੈ। ਜਿਸ ਦੇ ਲਈ ਉਹ ਪਿਛਲੇ ਕੁਝ ਦਿਨਾਂ ਤੋਂ ਇੱਥੋਂ ਦੇ ਹਸਪਤਾਲ ’ਚ ਦਾਖ਼ਲ ਹਨ।
ਐਤਵਾਰ ਦੁਪਹਿਰ ਨੂੰ ਸੀ. ਐੱਮ. ਯੋਗੀ ਆਦਿਤਿਆਨਾਥ ਆਪਣੀ ਮਾਂ ਦੀ ਹਾਲ ਜਾਣਨ ਲਈ ਏਮਜ਼ ਪਹੁੰਚੇ। ਜਿੱਥੇ ਸੰਸਥਾ ਦੇ ਕਾਰਜਕਾਰੀ ਡਾਇਰੈਕਟਰ ਪ੍ਰੋਫੈਸਰ ਡਾ. ਮੀਨੂੰ ਸਿੰਘ ਦੀ ਅਗਵਾਈ ਹੇਠ ਡਾਕਟਰਾਂ, ਫੈਕਲਟੀ ਮੈਂਬਰਾਂ ਅਤੇ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਯੋਗੀ ਨੇ ਆਪਣੀ ਦੀ ਮਾਂ ਦਾ ਹਾਲ ਜਾਣਿਆ ਅਤੇ ਏਮਜ਼ ਹਸਪਤਾਲ ਪ੍ਰਸ਼ਾਸਨ ਤੋਂ ਉਨ੍ਹਾਂ ਦੀ ਸਿਹਤ ਅਤੇ ਇਲਾਜ ਬਾਰੇ ਜਾਣਕਾਰੀ ਲਈ। ਇਸ ਦੌਰਾਨ ਸੀ. ਐੱਮ. ਯੋਗੀ ਨੇ ਏਮਜ਼ ਟਰਾਮਾ ਸੈਂਟਰ ’ਚ ਦਾਖ਼ਲ ਰੁਦਰਪ੍ਰਯਾਗ ਹਾਦਸੇ ਦੇ ਜ਼ਖ਼ਮੀਆਂ ਦਾ ਹਾਲ-ਚਾਲ ਵੀ ਪੁੱਛਿਆ ਅਤੇ ਹਸਪਤਾਲ ਪ੍ਰਸ਼ਾਸਨ ਨੂੰ ਉਨ੍ਹਾਂ ਦਾ ਬਿਹਤਰ ਇਲਾਜ ਮੁਹੱਈਆ ਕਰਵਾਉਣ ਲਈ ਕਿਹਾ।
ਗੰਗਾ ਦਸਹਿਰੇ ’ਤੇ ਹਰਿਦੁਆਰ ’ਚ ਲੱਖਾਂ ਸ਼ਰਧਾਲੂਆਂ ਨੇ ਗੰਗਾ ’ਚ ਲਾਈ ਡੁਬਕੀ
NEXT STORY