ਨਵੀਂ ਦਿੱਲੀ– ਦਿੱਲੀ-ਐੱਨ. ਸੀ. ਆਰ. ’ਚ CNG ਦੀਆਂ ਕੀਮਤਾਂ ’ਚ ਇਕ ਵਾਰ ਫਿਰ ਵਾਧਾ ਹੋਇਆ ਹੈ। ਮਹਿੰਗਾਈ ਦੀ ਮਾਰ ਦਰਮਿਆਨ ਇੰਦਰਪ੍ਰਸਥ ਗੈਸ ਲਿਮਟਿਡ (ਆਈ. ਜੀ. ਐੱਲ.) ਨੇ ਜਨਤਾ ਨੂੰ ਇਕ ਹੋਰ ਝਟਕਾ ਦਿੱਤਾ ਹੈ। ਕੰਪਨੀ ਨੇ ਦਿੱਲੀ ’ਚ ਕੰਪ੍ਰੈਸਡ ਨੈਚੂਰਲ ਗੈਸ (CNG) ਦੀਆਂ ਕੀਮਤਾਂ ’ਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕਰ ਦਿੱਤਾ ਹੈ।
ਕੰਪਨੀ ਵਲੋਂ ਸ਼ਨੀਵਾਰ ਨੂੰ ਇਕ ਬਿਆਨ ਮੁਤਾਬਕ ਇਸ ਵਾਧੇ ਨਾਲ ਰਾਜਧਾਨੀ ਦਿੱਲੀ ’ਚ CNG ਦੀ ਕੀਮਤ 75.61 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਕੀਮਤਾਂ ’ਚ ਕੀਤਾ ਗਿਆ ਵਾਧਾ ਅੱਜ ਤੋਂ ਲਾਗੂ ਹੋਵੇਗਾ। ਇਸ ਵਾਧੇ ਮਗਰੋਂ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ’ਚ ਸੀ. ਐੱਨ. ਜੀ. 78.17 ਰੁਪਏ ਪ੍ਰਤੀ ਕਿਲੋ ਅਤੇ ਗੁਰੂਗ੍ਰਾਮ ’ਚ ਇਸ ਦੀ ਕੀਮਤ 83.94 ਰੁਪਏ ਕਿਲੋ ਹੋ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ 6 ਦਿਨਾਂ ’ਚ ਦੂਜੀ ਵਾਰ ਸੀ. ਐੱਨ. ਜੀ. ਦੀ ਕੀਮਤ ਵਧੀ ਹੈ। ਇਸ ਤੋਂ ਪਹਿਲਾਂ 15 ਮਈ ਨੂੰ ਸੀ. ਐੱਨ. ਜੀ. ਦੀ ਕੀਮਤ 2 ਰੁਪਏ ਪ੍ਰਤੀ ਕਿਲੋ ਵਧੀ ਸੀ।
ਹੁਣ ਰੋਬੋਟ ਬੁਝਾਉਣਗੇ ਅੱਗ, ਦਿੱਲੀ ਫਾਇਰ ਬ੍ਰਿਗੇਡ ਦੇ ਬੇੜੇ ’ਚ 2 ਫਾਇਰ ਫਾਈਟਰ ਰੋਬੋਟ ਸ਼ਾਮਿਲ
NEXT STORY