ਪੁਣੇ- ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਇਕ ਕੋਚਿੰਗ ਸੈਂਟਰ 'ਚ ਇਕ ਸਹਿਪਾਠੀ ਵਲੋਂ ਚਾਕੂ ਨਾਲ ਹਮਲਾ ਕੀਤੇ ਜਾਣ ਤੋਂ ਬਾਅਦ 16 ਸਾਲਾ ਇਕ ਮੁੰਡੇ ਦੀ ਸੋਮਵਾਰ ਨੂੰ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਅਨੁਸਾਰ, ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਜਮਾਤ 10 'ਚ ਪੜ੍ਹਨ ਵਾਲੇ ਦੋਵਾਂ ਮੁੰਡਿਆਂ ਵਿਚਾਲੇ ਪਹਿਲਾਂ ਹੋਏ ਵਿਵਾਦ ਕਾਰਨ ਕੀਤਾ ਗਿਆ। ਪੁਲਸ ਅਨੁਸਾਰ, ਇਹ ਘਟਨ ਰਾਜਗੁਰੂਨਗਰ ਦੇ ਇਕ ਨਿੱਜੀ ਕੋਚਿੰਗ ਸੈਂਟਰ 'ਚ ਵਾਪਰੀ।
ਖੇੜ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ,''ਕੋਚਿੰਗ ਸੈਂਟਰ ਦੇ ਇਕ ਕਲਾਸ ਰੂਮ 'ਚ ਚਾਕੂ ਨਾਲ ਇਕ ਮੁੰਡੇ ਨੇ ਅਚਾਨਕ ਆਪਣੇ ਸਹਿਪਾਠੀ 'ਤੇ ਸੋਮਵਾਰ ਸਵੇਰੇ ਹਮਲਾ ਕਰ ਦਿੱਤਾ। ਜ਼ਖ਼ਮੀ ਮੁੰਡੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਸ ਨੇ ਦਮ ਤੋੜ ਦਿੱਤਾ। ਦੋਸ਼ੀ ਮੁੰਡੇ ਨੂੰ ਹਿਰਾਸਤ 'ਚ ਲੈਣ ਦੀ ਪ੍ਰਕਿਰਿਆ ਜਾਰੀ ਹੈ।'' ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਮੁੰਡਿਆਂ ਵਿਚਾਲੇ ਕੁਝ ਵਿਵਾਦ ਸੀ। ਅਧਿਕਾਰੀ ਨੇ ਕਿਹਾ,''ਹਮਲੇ ਦੇ ਅਸਲ ਕਾਰਨ ਦਾ ਪਤਾ ਲਗਾਉਣ ਲਈ ਅਸੀਂ ਜਾਂਚ ਕਰ ਰਹੀ ਹਾਂ।''
ਮੇਘਾਲਿਆ ਦੇ ਮੰਤਰੀ ਨੇ ਸ਼ਿਲਾਂਗ ਦੇ ਸਿੱਖ ਭਾਈਚਾਰੇ ਨੂੰ ਪੂਰੇ ਸਮਰਥਨ ਦਾ ਦਿੱਤਾ ਭਰੋਸਾ
NEXT STORY