ਸ਼ਿਲਾਂਗ- ਮੇਘਾਲਿਆ ਦੇ ਕੈਬਨਿਟ ਮੰਤਰੀ ਸਨਬੋਰ ਸ਼ੁਲਾਈ ਨੇ ਇੱਥੇ ਪੰਜਾਬੀ ਲੇਨ ਦੇ ਸਿੱਖ ਵਾਸੀਆਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਇਹ ਭਰੋਸਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਵਾਹਕ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੂਬੇ ਦੇ ਲੰਬੇ ਸਮੇਂ ਤੋਂ ਵਾਸੀ ਵਜੋਂ ਭਾਈਚਾਰੇ ਦੇ ਅਧਿਕਾਰਾਂ ਦੀ ਰੱਖਿਆ ਲਈ ਸੂਬਾ ਸਰਕਾਰ ਤੋਂ ਸਮਰਥਨ ਮੰਗਣ ਤੋਂ ਬਾਅਦ ਦਿੱਤਾ ਗਿਆ ਹੈ।
ਸ਼ੁਲਾਈ ਨੇ ਇਹ ਭਰੋਸਾ ਇੱਥੇ ਗੁਰਦੁਆਰਾ ਗੁਰੂ ਨਾਨਕ ਦਰਬਾਰ 'ਚ ਆਯੋਜਿਤ ਇਕ ਬੈਠਕ ਦੌਰਾਨ ਦਿੱਤਾ, ਜਿੱਥੇ ਗਿਆਨੀ ਗੜਗੱਜ ਵੀ ਮੌਜੂਦ ਸਨ। ਉਹ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਮੌਕੇ ਆਯੋਜਿਤ ਧਾਰਮਿਕ ਪ੍ਰੋਗਰਾਮਾਂ ਦੇ ਸਿਲਸਿਲੇ 'ਚ ਮੇਘਾਲਿਆ ਦੀ ਰਾਜਧਾਨੀ ਪਹੁੰਚੇ ਹਨ। ਸ਼ੁਲਾਈ ਨੇ ਕਿਹਾ,''ਮੈਂ ਤੁਹਾਨੂੰ ਭਰੋਸਾ ਦੇ ਸਕਦਾ ਹਾਂ ਕਿ ਸਰਕਾਰ ਇੱਥੇ ਸਿੱਖ ਭਾਈਚਾਰੇ ਨਾਲ ਖੜ੍ਹੀ ਹੈ।'' ਇਸ ਤੋਂ ਪਹਿਲਾਂ ਕਾਰਜਵਾਹਕ ਜੱਥੇਦਾਰ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਲੈਤੁਮਖਰਾਹ) ਤੋਂ ਆਯੋਜਿਤ ਇਕ 'ਨਗਰ ਕੀਰਤਨ' 'ਚ ਹਿੱਸਾ ਲਿਆ। ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਗਿਆਨ ਗੜਗੱਜ ਨੇ ਗੁਰੂ ਤੇਗ ਬਹਾਦਰ ਦੇ ਬਲੀਦਾਨ ਨੂੰ ਯਾਦ ਕੀਤਾ, ਜਿਨ੍ਹਾਂ ਨੇ ਧਾਰਮਿਕ ਸੁਤੰਤਰਤਾ ਦੀ ਰੱਖਿਆ ਅਤੇ ਉਤਪੀੜਨ ਖ਼ਿਲਾਫ਼ ਲੜਦੇ ਹੋਏ ਪ੍ਰਾਣ ਤਿਆਗ ਦਿੱਤੇ ਸਨ।
ਇਨ੍ਹਾਂ ਸੂਬਿਆਂ 'ਚ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ
NEXT STORY