ਨਵੀਂ ਦਿੱਲੀ (ਵਾਰਤਾ)- ਸਰਕਾਰ ਨੇ ਰਾਜ ਸਭਾ ’ਚ ਕਿਹਾ ਕਿ ਵਧਦੇ ਪ੍ਰਦੂਸ਼ਣ ਕਾਰਨ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ’ਚ ਕੋਲਾ ਆਧਾਰਤ ਥਰਮਲ ਪਾਵਰ ਪਲਾਂਟ ਹੁਣ ਨਹੀਂ ਚੱਲ ਰਹੇ ਹਨ ਅਤੇ ਐੱਨ.ਸੀ.ਆਰ. ’ਚ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਦੀ ਆਵਾਜਾਈ ’ਤੇ ਰੋਕ ਲਗਾ ਦਿੱਤੀ ਗਈ ਹੈ। ਕੇਂਦਰੀ ਜੰਗਲਾਤ, ਵਾਤਾਵਰਣ ਅਤੇ ਜਲਵਾਯੂ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੇ ਵੀਰਵਾਰ ਨੂੰ ਪ੍ਰਸ਼ਨਕਾਲ ਦੌਰਾਨ ਸਦਨ ’ਚ ਪ੍ਰਸ਼ਨਾਂ ਦੇ ਉੱਤਰ ’ਚ ਕਿਹਾ ਕਿ ਦਿੱਲੀ ਐੱਨ.ਸੀ.ਆਰ. ਦੇ ਵਾਹਨ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਮਕਸਦ ਨਾਲ ਕਈ ਕਦਮ ਚੁੱਕੇ ਗਏ ਹਨ।
ਇਹ ਵੀ ਪੜ੍ਹੋ : SC ਦੀ ਦਿੱਲੀ ਸਰਕਾਰ ਨੂੰ ਫਟਕਾਰ, ਕਿਹਾ- ਵੱਡਿਆਂ ਲਈ ਫਰਕ ਫਰਾਮ ਹੋਮ ਤਾਂ ਬੱਚਿਆਂ ਲਈ ਕਿਉਂ ਖੁੱਲ੍ਹੇ ਸਕੂਲ?
ਇਸ ਦੇ ਅਧੀਨ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਦੀ ਆਵਾਜਾਈ ’ਤੇ ਰੋਕ ਲਗਾ ਦਿੱਤੀ ਗਈ ਹੈ। ਨਾਲ ਹੀ ਬੀ.ਐੱਸ.4 ਦੇ ਬਾਅਦ ਸਿੱਧੇ ਬੀ.ਐੱਸ.6 ਨੂੰ ਲਾਗੂ ਕਰ ਦਿੱਤਾ ਗਿਆ ਹੈ, ਜਿਸ ਨਾਲ ਪੂਰੇ ਦੇਸ਼ ’ਚ ਹੋਣ ਵਾਲੇ ਪ੍ਰਦੂਸ਼ਣ ’ਚ ਕਮੀ ਆਏਗੀ। ਉਨ੍ਹਾਂ ਕਿਹਾ ਕਿ ਦਿੱਲੀ ਐੱਨ.ਸੀ.ਆਰ. ਸਿਰਫ਼ ਬਦਰਪੁਰ ’ਚ ਹੀ ਕੋਲਾ ਆਧਾਰਤ ਬਿਜਲੀ ਪਲਾਂਟ ਚੱਲ ਰਿਹਾ ਸੀ, ਜਿਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਨੂੰ ਵੈਕਲਪਿਕ ਫਿਊਲ ਵਰਗੇ ਗੈਸ ਨਾਲ ਚਲਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈੰਟ ਬਾਕਸ ’ਚ ਦਿਓ ਜਵਾਬ
ਚੀਨ ’ਚ ਬਣੇ ਛੋਟੇ ਡਰੋਨ ਨਸ਼ੀਲੇ ਪਦਾਰਥ ਲੈ ਕੇ ਭਾਰਤ ’ਚ ਹੋ ਰਹੇ ਹਨ ਦਾਖਲ : ਬੀ. ਐੱਸ. ਐੱਫ ਡਾਇਰੈਕਟਰ ਜਨਰਲ
NEXT STORY