ਕੋਚੀ : ਨਿਯਮਤ ਤੱਟਵਰਤੀ ਗਸ਼ਤ 'ਤੇ ਤਾਇਨਾਤ ਇੱਕ ਕੋਸਟ ਗਾਰਡ ਹੈਲੀਕਾਪਟਰ ਦੀ ਵੀਰਵਾਰ ਨੂੰ ਖ਼ਰਾਬ ਮੌਸਮ ਕਾਰਨ ਕੇਰਲ ਦੇ ਇੱਕ ਕਾਲਜ ਦੀ ਜ਼ਮੀਨ 'ਤੇ ਸਾਵਧਾਨੀ ਵਜੋਂ ਲੈਂਡਿੰਗ ਕਰਵਾਈ ਗਈ ਹੈ। ਇਸ ਗੱਲ ਦੀ ਜਾਣਕਾਰੀ ਇਕ ਰੱਖਿਆ ਰਿਲੀਜ਼ ਵਿਚ ਦਿੱਤੀ ਗਈ ਹੈ। ਚੇਤਕ ਹੈਲੀਕਾਪਟਰ ਗਸ਼ਤ ਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਅਚਾਨਕ ਮੌਸਮ ਖ਼ਰਾਬ ਹੋ ਗਿਆ।
ਇਹ ਵੀ ਪੜ੍ਹੋ : 3000 ਦੀ ਬਚਤ ਬਣਾ ਦੇਵੇਗੀ ਕਰੋੜਪਤੀ, ਵਰਤੋਂ ਅਮੀਰ ਬਣਨ ਦਾ ਇਹ ਆਸਾਨ ਫਾਰਮੂਲਾ
ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਉਪਾਅ ਦੇ ਰੂਪ ਵਿਚ ਚਾਲਕ ਦਲ ਨੇ ਏਰਨਾਕੁਲਮ ਜ਼ਿਲ੍ਹੇ ਦੇ ਕੋਠਾਮੰਗਲਮ ਨੇੜੇ ਚੇਲਾਡ ਵਿਖੇ ਸੇਂਟ ਗ੍ਰੇਗੋਰੀਅਸ ਡੈਂਟਲ ਕਾਲਜ ਦੇ ਫੁੱਟਬਾਲ ਮੈਦਾਨ 'ਤੇ ਸਾਵਧਾਨੀ ਵਜੋਂ ਲੈਂਡਿੰਗ ਕੀਤੀ। ਮੌਸਮ ਸਾਫ਼ ਹੋਣ ਤੋਂ ਬਾਅਦ ਹੈਲੀਕਾਪਟਰ ਦੁਬਾਰਾ ਉਡਾਣ ਭਰਿਆ ਅਤੇ ਨੇਦੁੰਬਸੇਰੀ ਦੇ 'ਕੋਸਟ ਗਾਰਡ ਏਅਰ ਐਨਕਲੇਵ' 'ਤੇ ਸੁਰੱਖਿਅਤ ਉਤਰ ਗਿਆ।
ਇਹ ਵੀ ਪੜ੍ਹੋ : Rain Alert: ਅੱਜ ਰਾਤ ਪਵੇਗਾ ਭਾਰੀ ਮੀਂਹ! IMD ਨੇ ਦਿੱਤੀ ਚਿਤਾਵਨੀ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
3000 ਦੀ ਬਚਤ ਬਣਾ ਦੇਵੇਗੀ ਕਰੋੜਪਤੀ, ਵਰਤੋਂ ਅਮੀਰ ਬਣਨ ਦਾ ਇਹ ਆਸਾਨ ਫਾਰਮੂਲਾ
NEXT STORY