ਅਹਿਮਦਾਬਾਦ (ਭਾਸ਼ਾ)- ਭਾਰਤੀ ਤੱਟ ਰੱਖਿਅਕ (ਭਾਰਤੀ ਕੋਸਟ ਗਾਰਡ) ਫ਼ੋਰਸ ਨੇ ਗੁਜਰਾਤ ਸਮੁੰਦਰੀ ਖੇਤਰ 'ਚ ਅਰਬ ਸਾਗਰ ਦੇ ਭਾਰਤੀ ਜਲ ਖੇਤਰ ਤੋਂ ਚਾਲਕ ਦਲ ਦੇ 7 ਮੈਂਬਰਾਂ ਸਮੇਤ ਮੱਛੀ ਫੜਨ ਵਾਲੀ ਇਕ ਪਾਕਿਸਤਾਨੀ ਕਿਸ਼ਤੀ ਫੜ ਲਈ। ਇਕ ਰੱਖਿਆ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਗੁਜਰਾਤ ਦੇ ਅੱਤਵਾਦ ਰੋਕੂ ਦਸਤੇ (ਏ.ਟੀ.ਐੱਸ.) ਵਲੋਂ ਸਾਂਝੀ ਕੀਤੀ ਗਈ ਖੁਫ਼ੀਆ ਜਾਣਕਾਰੀ 'ਤੇ 30 ਅਤੇ 31 ਮਈ ਦੀ ਦਰਮਿਆਨੀ ਰਾਤ ਆਈ.ਸੀ.ਜੀ. ਨੇ ਪਾਕਿਸਤਾਨੀ ਕਿਸ਼ਤੀ ਨੂੰ ਕੁਝ ਪਾਬੰਦੀਸ਼ੁਦਾ ਸਮੱਗਰੀ ਹੋਣ ਦੇ ਸ਼ੱਕ 'ਚ ਫੜ ਲਿਆ।
ਰੱਖਿਆ ਜਨ ਸੰਪਰਕ ਅਧਿਕਾਰੀ, ਗੁਜਰਾਤ ਨੇ ਟਵੀਟ ਕੀਤਾ,''ਭਾਰਤੀ ਤੱਟ ਰੱਖਿਅਕ ਫ਼ੋਰਸ ਦੇ ਬੇੜੇ ਅਰਿੰਜਯ ਨੇ ਏ.ਟੀ.ਐੱਸ. ਗੁਜਰਾਤ ਵਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਅਰਬ ਸਾਗਰ ਦੇ ਭਾਰਤੀ ਜਲ ਖੇਤਰ 'ਚ ਮੱਛੀ ਫੜਨ ਵਾਲੀ ਪਾਕਿਸਤਾਨੀ ਕਿਸ਼ਤੀ 'ਅਲ ਨੋਮਾਨ' ਨੂੰ ਫੜ ਲਿਆ, ਜਿਸ 'ਤੇ ਚਾਲਕ ਦਲ ਦੇ 7 ਲੋਕ ਸਵਾਰ ਸਨ। ਇਸ ਨੇ ਕਿਹਾ ਕਿ ਅੱਗੇ ਦੀ ਜਾਂਚ ਲਈ ਕਿਸ਼ਤੀ ਨੂੰ ਓਖਾ (ਦੇਵਭੂਮੀ ਦਵਾਰਕਾ 'ਚ) ਲਿਆਂਦਾ ਜਾ ਰਿਹਾ ਹੈ। ਰੱਖਿਆ ਸੂਤਰਾਂ ਨੇ ਕਿਹਾ ਕਿ ਕਿਸ਼ਤੀ 'ਤੇ ਸ਼ੁਰੂਆਤੀ ਪੜਤਾਲ 'ਚ ਕੋਈ ਪਾਬੰਦੀਸ਼ੁਦਾ ਪਦਾਰਥ ਨਹੀਂ ਮਿਲਿਆ ਪਰ ਇਸ ਦੀ ਡੂੰਘੀ ਜਾਂਚ 2 ਜੂਨ ਯਾਨੀ ਅੱਜ ਇਸ ਨੂੰ ਓਖਾ ਲਿਆਏ ਜਾਣ ਤੋਂ ਬਾਅਦ ਹੀ ਹੋ ਸਕੇਗੀ।
ਜੰਮੂ-ਕਸ਼ਮੀਰ: ਸ਼ੋਪੀਆਂ ’ਚ ਗੱਡੀ ਅੰਦਰ ਧਮਾਕਾ, 3 ਫ਼ੌਜੀ ਜਵਾਨ ਜ਼ਖਮੀ
NEXT STORY