ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਨੇ ਸਿੱਕਿਆਂ ਨੂੰ ਲੈ ਕੇ ਆਮ ਲੋਕਾਂ ਅਤੇ ਵਪਾਰੀਆਂ ਵਿੱਚ ਫੈਲੀ ਉਲਝਣ ਨੂੰ ਦੂਰ ਕਰਦਿਆਂ ਇੱਕ ਅਹਿਮ ਸੂਚਨਾ ਜਾਰੀ ਕੀਤੀ ਹੈ। RBI ਨੇ ਸਪੱਸ਼ਟ ਕੀਤਾ ਹੈ ਕਿ 50 ਪੈਸੇ ਤੋਂ ਲੈ ਕੇ 20 ਰੁਪਏ ਤੱਕ ਦੇ ਸਾਰੇ ਮੁੱਲ ਦੇ ਸਿੱਕੇ ਪੂਰੀ ਤਰ੍ਹਾਂ ਵੈਧ (legal tender) ਹਨ ਅਤੇ ਚਲਨ ਵਿੱਚ ਰਹਿਣਗੇ।
ਵੱਖ-ਵੱਖ ਡਿਜ਼ਾਈਨਾਂ ਕਾਰਨ ਪੈਦਾ ਹੋ ਰਿਹਾ ਹੈ ਭੁਲੇਖਾ
ਸਰੋਤਾਂ ਅਨੁਸਾਰ, ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਡਿਜ਼ਾਈਨ ਵਾਲੇ ਸਿੱਕਿਆਂ ਨੂੰ ਲੈ ਕੇ ਗਾਹਕਾਂ ਅਤੇ ਦੁਕਾਨਦਾਰਾਂ ਵਿਚਕਾਰ ਬਹਿਸ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕੇਂਦਰੀ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਸਮੇਂ-ਸਮੇਂ 'ਤੇ ਸਿੱਕਿਆਂ ਦੀ ਸੁਰੱਖਿਆ ਅਤੇ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਉਨ੍ਹਾਂ ਦੇ ਡਿਜ਼ਾਈਨ ਬਦਲੇ ਜਾਂਦੇ ਹਨ। ਇਸ ਕਾਰਨ ਬਾਜ਼ਾਰ ਵਿੱਚ ਇੱਕੋ ਮੁੱਲ ਦੇ ਵੱਖ-ਵੱਖ ਤਰ੍ਹਾਂ ਦੇ ਸਿੱਕੇ ਮੌਜੂਦ ਹੋ ਸਕਦੇ ਹਨ, ਪਰ ਇਸ ਨਾਲ ਉਨ੍ਹਾਂ ਦੀ ਅਸਲ ਕੀਮਤ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ।
ਸੋਸ਼ਲ ਮੀਡੀਆ ਦੀਆਂ ਅਫਵਾਹਾਂ ਤੋਂ ਸਾਵਧਾਨ
RBI ਨੇ ਲੋਕਾਂ ਨੂੰ ਸੋਸ਼ਲ ਮੀਡੀਆ, ਖਾਸ ਕਰਕੇ ਵਟਸਐਪ 'ਤੇ ਫੈਲਣ ਵਾਲੇ ਗਲਤ ਸੰਦੇਸ਼ਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਨ੍ਹਾਂ ਸੰਦੇਸ਼ਾਂ ਵਿੱਚ ਅਕਸਰ ਦਾਅਵਾ ਕੀਤਾ ਜਾਂਦਾ ਹੈ ਕਿ ਕੁਝ ਪੁਰਾਣੇ ਡਿਜ਼ਾਈਨ ਵਾਲੇ ਸਿੱਕੇ ਹੁਣ ਵੈਧ ਨਹੀਂ ਰਹੇ, ਜੋ ਕਿ ਸਰਾਸਰ ਗਲਤ ਹੈ। ਰਿਜ਼ਰਵ ਬੈਂਕ ਨੇ ਭਰੋਸਾ ਦਿੱਤਾ ਹੈ ਕਿ ਜੇਕਰ ਕੋਈ ਸਿੱਕਾ ਚਲਨ ਤੋਂ ਬਾਹਰ ਕੀਤਾ ਜਾਂਦਾ ਹੈ, ਤਾਂ ਉਸ ਦੀ ਅਧਿਕਾਰਤ ਸੂਚਨਾ ਖੁਦ ਬੈਂਕ ਵੱਲੋਂ ਜਾਰੀ ਕੀਤੀ ਜਾਵੇਗੀ।
ਭਾਰਤ ਦੇ 'ਆਪ੍ਰੇਸ਼ਨ ਸਿੰਦੂਰ' ਨਾਲ ਦਹਿਲ ਗਿਆ ਸੀ ਪਾਕਿਸਤਾਨ! ਰਾਸ਼ਟਰਪਤੀ ਜ਼ਰਦਾਰੀ ਦਾ ਕਬੂਲਨਾਮਾ (ਵੀਡੀਓ)
ਸਿੱਕੇ ਲੈਣ ਤੋਂ ਮਨ੍ਹਾ ਕਰਨਾ ਨਿਯਮਾਂ ਦੇ ਖਿਲਾਫ
ਬੈਂਕ ਮੁਤਾਬਕ, ਕਿਸੇ ਵੀ ਸਿੱਕੇ ਨੂੰ ਸਿਰਫ ਉਸ ਦੇ ਡਿਜ਼ਾਈਨ ਕਾਰਨ ਲੈਣ ਤੋਂ ਇਨਕਾਰ ਕਰਨਾ ਨਿਯਮਾਂ ਦੇ ਵਿਰੁੱਧ ਹੈ ਅਤੇ ਇਸ ਨਾਲ ਬੇਲੋੜਾ ਭੰਬਲਭੂਸਾ ਪੈਦਾ ਹੁੰਦਾ ਹੈ। RBI ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਸ਼ੱਕ ਦੇ ਸਿੱਕਿਆਂ ਦਾ ਲੈਣ-ਦੇਣ ਜਾਰੀ ਰੱਖਣ। ਬੈਂਕ ਦਾ ਮੁੱਖ ਸੰਦੇਸ਼ ਹੈ- ‘ਜਾਣਕਾਰ ਬਣੋ, ਸਤਰਕ ਰਹੋ’।
650 ਰੁਪਏ 'ਚ 5 ਕਿੱਲੋਂ ਆਟਾ! ਭ੍ਰਿਸ਼ਟਾਚਾਰ ਕਾਰਨ ਕਣਕ ਦੀ ਸਪਲਾਈ ਰੁਕੀ, Pak ਆਵਾਮ ਦਾ ਬੁਰਾ ਹਾਲ
ਗਾਈਡਲਾਈਨ ਮੁਤਾਬਕ
• ਸਾਰੇ ਸਿੱਕੇ ਵੈਧ: 50 ਪੈਸੇ, ₹1, ₹2, ₹5, ₹10 ਅਤੇ ₹20 ਦੇ ਸਾਰੇ ਸਿੱਕੇ ਵੈਧ ਹਨ।
• ਡਿਜ਼ਾਈਨ ਦਾ ਕਾਰਨ: ਸੁਰੱਖਿਆ ਅਤੇ ਗੁਣਵੱਤਾ ਵਧਾਉਣ ਲਈ ਸਮੇਂ-ਸਮੇਂ 'ਤੇ ਡਿਜ਼ਾਈਨ ਬਦਲੇ ਜਾਂਦੇ ਹਨ।
• ਜਨਤਾ ਨੂੰ ਅਪੀਲ: ਅਫਵਾਹਾਂ 'ਤੇ ਧਿਆਨ ਨਾ ਦਿਓ ਅਤੇ ਬੇਝਿਜਕ ਸਿੱਕੇ ਸਵੀਕਾਰ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚੱਲਦੀ ਬਾਈਕ 'ਚ ਜ਼ੋਰਦਾਰ ਧਮਾਕਾ, RDX ਧਮਾਕੇ ਦਾ ਸ਼ੱਕ, ਵਿਅਕਤੀ ਦੇ ਉੱਡੇ ਚਿਥੜੇ
NEXT STORY