ਨਵੀਂ ਦਿੱਲੀ — ਮੋਦੀ ਸਰਕਾਰ ਨੇ 8 ਨਵੰਬਰ 2016 ਦੀ ਨੋਟਬੰਦੀ ਦੇ ਬਾਅਦ ਨਵੇਂ ਨੋਟਾਂ ਨੂੰ ਬਜ਼ਾਰ 'ਚ ਉਤਾਰਿਆ ਸੀ। ਨਵੇਂ ਨੋਟਾਂ ਦੀ ਸੀਰੀਜ਼ 'ਚ ਹੁਣ ਤੱਕ 6 ਨਵੇਂ ਕਰੰਸੀ ਨੋਟ ਆ ਚੁੱਕੇ ਹਨ ਜਿਨ੍ਹਾਂ ਵਿਚ 10, 50, 100, 200, 500 ਅਤੇ 2000 ਰੁਪਏ ਦੇ ਨੋਟ ਸ਼ਾਮਲ ਹਨ। ਹੁਣ ਇਸ ਸੂਚੀ ਵਿਚ ਇਕ ਹੋਰ ਨਵੀਂ ਕਰੰਸੀ 20 ਰੁਪਏ ਦੇ ਨੋਟ ਦੇ ਰੂਪ ਵਿਚ ਜੁੜ ਗਈ ਹੈ।
ਮੀਡੀਆ ਰਿਪੋਰਟਸ ਮੁਤਾਬਕ ਇਨ੍ਹਾਂ ਨਵੇਂ ਨੋਟਾਂ ਦੀ ਪਹਿਲੀ ਖੇਪ ਕਾਨਪੁਰ ਸਥਿਤ ਰਿਜ਼ਰਵ ਬੈਂਕ ਦੇ ਰੀਜ਼ਨਲ ਆਫਿਸ ਵਿਚ ਪਹੁੰਚ ਚੁੱਕੀ ਹੈ। ਜਲਦੀ ਦੀ ਇਸ ਕਰੰਸੀ ਨੂੰ ਬੈਂਕਾਂ ਵਿਚ ਪਹੁੰਚਾਇਆ ਜਾਵੇਗਾ।

ਨਵੇਂ ਨੋਟ ਦੀ ਖਾਸਿਅਤ
20 ਰੁਪਏ ਦੇ ਨਵੇਂ ਨੋਟ ਆਉਣ ਤੋਂ ਬਾਅਦ ਵੀ ਪੁਰਾਣੇ ਨੋਟ ਪਹਿਲਾਂ ਦੀ ਤਰ੍ਹਾਂ ਹੀ ਚਲਦੇ ਰਹਿਣਗੇ। ਪੁਰਾਣੇ ਨੋਟਾਂ ਦੇ ਮੁਕਾਬਲੇ ਨਵੇਂ ਨੋਟਾਂ ਵਿਚ ਕਾਫੀ ਬਦਲਾਅ ਕੀਤੇ ਗਏ ਹਨ। ਇਨ੍ਹਾਂ ਦਾ ਰੰਗ ਹਲਕਾ ਪੀਲਾ ਅਤੇ ਹਰਾ ਹੈ। ਇਸ ਨੋਟ ਦੇ ਇਕ ਪਾਸੇ ਵਿਸ਼ਵ ਵਿਰਾਸਤ ਐਲੋਰਾ ਦੀਆਂ ਗੁਫਾਵਾਂ ਦੀ ਤਸਵੀਰ ਬਣੀ ਹੋਈ ਹੈ। ਇਸ ਦੇ ਨਾਲ ਹੀ ਪੁਰਾਣੇ ਨੋਟਾਂ ਦੇ ਮੁਕਾਬਲੇ ਇਨ੍ਹਾਂ ਨਵੇਂ ਨੋਟਾਂ ਦਾ ਆਕਾਰ 20 ਫੀਸਦੀ ਛੋਟਾ ਹੈ।
ਐਲੋਰਾ ਦੀਆਂ ਗੁਫਾਵਾਂ :
ਜ਼ਿਕਰਯੋਗ ਹੈ ਕਿ ਐਲੋਰਾ ਦੀਆਂ ਗੁਫਾਵਾਂ ਮਹਾਰਸ਼ਟਰ ਦੇ ਓਰੰਗਾਬਾਦ ਵਿਚ ਸਥਿਤ ਹਨ। ਇਹ ਯੂਨੈਸਕੋ ਦੀ ਵਿਸ਼ਵ ਵਿਰਾਸਤ ਵਿਚ ਸ਼ਾਮਲ ਹਨ। ਇਥੇ ਕੁੱਲ 34 ਗੁਫਾਵਾਂ ਹਨ ਜਿਨ੍ਹਾਂ ਦੀ ਲੰਬਾਈ ਕਰੀਬ 30 ਕਿਲੋਮੀਟਰ ਹੈ। ਇਨ੍ਹਾਂ ਗੁਫਾਵਾਂ 'ਚ ਹਿੰਦੂ, ਬੌਧ ਅਤੇ ਜੈਨ ਮੰਦਿਰ ਬਣੇ ਹੋਏ ਹਨ। ਇਥੇ 12 ਬੌਧ ਗੁਫਾਵਾਂ, 17 ਹਿੰਦੂ ਗੁਫਾਵਾਂ ਅਤੇ 5 ਜੈਨ ਗੁਫਾਵਾਂ ਹਨ। ਇਨ੍ਹਾਂ ਗੁਫਾਵਾਂ ਨੂੰ 1000 ਈਸਵੀ ਪਹਿਲਾਂ ਬਣਾਇਆ ਗਿਆ ਸੀ। ਇਨ੍ਹਾਂ ਨੂੰ ਰਾਸ਼ਟਰਕੂਟ ਵੰਸ਼ ਦੇ ਸ਼ਾਸਕਾਂ ਨੇ ਬਣਵਾਇਆ ਸੀ। ਮਹਾਰਾਸ਼ਟਰ ਦਾ ਪ੍ਰਮੁੱਖ ਕੈਲਾਸ਼ ਮੰਦਿਰ ਵੀ ਇਨ੍ਹਾਂ ਗੁਫਾਵਾਂ ਵਿਚ ਹੀ ਬਣਿਆ ਹੋਇਆ ਹੈ।
ਅੰਤਰ-ਰਾਜੀ ਦਰਿਆਣੀ ਪਾਣੀਆਂ ਬਾਰੇ ਸੋਧ ਬਿੱਲ ਲੋਕ ਸਭਾ 'ਚ ਪਾਸ
NEXT STORY