ਪ੍ਰਤਾਪਗੜ੍ਹ— ਉੱਤਰ ਪ੍ਰਦੇਸ਼ 'ਚ ਮਾਂ ਦੀ ਫਟਕਾਰ ਤੋਂ ਨਾਰਾਜ਼ 14 ਸਾਲਾਂ ਲੜਕੇ ਨੇ ਫਾਂਸੀ ਲਗਾ ਕੇ ਆਤਮ-ਹੱਤਿਆ ਕਰ ਲਈ। ਦਿਨ 'ਚ 3 ਵਜੇ ਜਦੋਂ ਪਰਿਵਾਰ ਕਮਰੇ 'ਚ ਗਏ, ਤਾਂ ਦੇਖਿਆ ਕਿ ਲਾਸ਼ ਲਟਕ ਰਹੀ ਹੈ। ਇਕ ਦੇਖ ਕੇ ਪਰਿਵਾਰ ਹੈਰਾਨ ਰਹਿ ਗਿਆ।
ਜਾਣਕਾਰੀ ਮੁਤਾਬਕ ਪ੍ਰਤਾਪਗੜ੍ਹ ਦੇ ਰਸਤੀਪੁਰ ਥਾਣਾ ਖੇਤਰ ਦੇ ਰਹਿਣ ਵਾਲੇ ਰਾਜ ਬਹਾਦੁਰ ਦੇ 14 ਸਾਲ ਦੇ ਬੇਟੇ ਮਨਜੀਤ ਨੇ ਵੀਰਵਾਰ ਫਾਂਸੀ ਲਗਾ ਲਈ। ਘਰਵਾਲਿਆਂ ਦਾ ਕਹਿਣਾ ਹੈ ਕਿ ਉਹ ਕਿਸੇ ਗੱਲ ਤੋਂ ਆਪਣੀ ਮਾਂ ਤੋਂ ਨਾਰਾਜ਼ ਸੀ। ਦਿਨ 'ਚ 3 ਵਜੇ ਜਦੋਂ ਪਰਿਵਾਰ ਕਿਸੇ ਕੰਮ ਤੋਂ ਕਮਰੇ 'ਚ ਗਏ ਤਾਂ ਉਨ੍ਹਾਂ ਨੇ ਲੜਕੇ ਨੂੰ ਮ੍ਰਿਤਕ ਪਾਇਆ।
ਜ਼ਿਕਰਯੋਗ ਹੈ ਕਿ ਮਨਜੀਤ ਦੇ ਅਜਿਹਾ ਕਰਨ ਦੀ ਵਜ੍ਹਾ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਉਸ ਦੇ ਪਰਿਵਾਰ ਮੁਤਾਬਕ ਆਤਮ-ਹੱਤਿਆ ਕਰਨ ਤੋਂ ਪਹਿਲਾਂ ਉਸ ਨੇ ਆਪਣੀ ਮਾਂ ਕੋਲੋਂ 100 ਰੁਪਏ ਦੀ ਮੰਗ ਕੀਤੀ ਸੀ। ਮਾਂ ਵਲੋਂ ਪੈਸੇ ਨਾ ਦੇਣ ਕਾਰਨ ਉਸ ਨੇ ਗੁੱਸੇ 'ਚ ਆ ਕੇ ਫਾਂਸੀ ਲਗਾ ਲਈ।
ਰਾਜਧਾਨੀ ਪਟਨਾ 'ਚ ਲੁੱਟ ਦੌਰਾਨ ਏ.ਟੀ.ਐੱਮ. ਗਾਰਡ ਦੀ ਹੱਤਿਆ
NEXT STORY