ਭੁਵਨੇਸ਼ਵਰ — ਓਡੀਸ਼ਾ ਸਰਕਾਰ ਨੇ ਪੁਰੀ ਦੇ ਜਗਨਨਾਥ ਮੰਦਰ ਦੇ ਗਹਿਣਿਆਂ ਦੇ ਭੰਡਾਰ ਨੂੰ ਮੁੜ ਖੋਲ੍ਹਣ ਦੀ ਪ੍ਰਕਿਰਿਆ ਦੀ ਨਿਗਰਾਨੀ ਕਰਨ ਅਤੇ ਇਸ ਦੇ ਅੰਦਰ ਰੱਖੀਆਂ ਕੀਮਤੀ ਵਸਤੂਆਂ ਦੀ ਸੂਚੀ ਤਿਆਰ ਕਰਨ ਲਈ ਇਕ ਨਵੀਂ ਉੱਚ-ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਓਡੀਸ਼ਾ ਦੇ ਕਾਨੂੰਨ ਮੰਤਰੀ ਪ੍ਰਿਥਵੀਰਾਜ ਹਰੀਚੰਦਨ ਨੇ ਵੀਰਵਾਰ ਰਾਤ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਓਡੀਸ਼ਾ ਹਾਈ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਇਸ ਸਬੰਧ 'ਚ ਇਕ ਕਮੇਟੀ ਬਣਾਈ ਗਈ ਹੈ। ਇਸ ਸਾਲ ਮਾਰਚ ਵਿੱਚ, ਪਿਛਲੀ ਬੀਜੂ ਜਨਤਾ ਦਲ ਸਰਕਾਰ ਨੇ ਰਤਨ ਭੰਡਾਰ ਵਿੱਚ ਰੱਖੇ ਗਹਿਣਿਆਂ ਅਤੇ ਹੋਰ ਕੀਮਤੀ ਵਸਤੂਆਂ ਦੀ ਸੂਚੀ ਦੀ ਨਿਗਰਾਨੀ ਕਰਨ ਲਈ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਅਰਿਜੀਤ ਪਸਾਇਤ ਦੀ ਅਗਵਾਈ ਵਿੱਚ ਇੱਕ 12 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਭਾਜਪਾ ਸਰਕਾਰ ਨੇ ਜਸਟਿਸ ਪਸਾਇਤ ਦੀ ਅਗਵਾਈ ਵਾਲੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦਾ ਗਠਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਭਾਰੀ ਮੀਂਹ ਦੀ ਚਿਤਾਵਨੀ ਕਾਰਨ 5 ਜੁਲਾਈ ਨੂੰ ਇਸ ਜ਼ਿਲ੍ਹੇ ਦੇ ਸਕੂਲ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੇਸ਼ਵ ਰਾਓ ਨੇ ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਰਾਜ ਸਭਾ ਤੋਂ ਦਿੱਤਾ ਅਸਤੀਫਾ
NEXT STORY