ਨਵੀਂ ਦਿੱਲੀ - ਕੋਰੋਨਾ ਖ਼ਿਲਾਫ਼ ਜਾਰੀ ਵੈਕਸੀਨੇਸ਼ਨ ਦਾ ਕੰਮ ਜ਼ੋਰਾਂ 'ਤੇ ਹੈ ਪਰ ਮਹਾਮਾਰੀ ਦੇ ਲਗਾਤਾਰ ਆਉਂਦੇ ਨਵੇਂ ਵੇਰੀਐਂਟ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਕਿ ਕੀ ਵੈਕਸੀਨ ਇਸ ਵੇਰੀਐਂਟ 'ਤੇ ਅਸਰਦਾਰ ਹੈ। ਇਸ ਦੌਰਾਨ ਰੂਸੀ ਵੈਕਸੀਨ ਸਪੂਤਨਿਕ ਵੀ ਦੀ ਨਿਰਮਾਤਾ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਡੈਲਟਾ ਵੇਰੀਐਂਟ ਖ਼ਿਲਾਫ਼ ਕਰੀਬ 90 ਫੀਸਦੀ ਪ੍ਰਭਾਵੀ ਹੈ।
ਇਹ ਵੀ ਪੜ੍ਹੋ- ਗੂਗਲ ਅਤੇ ਫੇਸਬੁੱਕ ਨੂੰ ਸੰਸਦੀ ਕਮੇਟੀ ਦਾ ਸਖ਼ਤ ਸੁਨੇਹਾ, ਨਵੇਂ IT ਨਿਯਮਾਂ ਦਾ ਕਰਣਾ ਹੋਵੇਗਾ ਪਾਲਣ
ਸ਼ਾਟ, ਜਿਸ ਨੂੰ ਰੂਸ ਨੇ ਵਿਦੇਸ਼ ਵਿੱਚ ਸਰਗਰਮ ਰੂਪ ਨਾਲ ਵਿਕਰੀ ਕੀਤੀ ਹੈ, ਪਹਿਲਾਂ ਖੋਜਕਾਰਾਂ ਨੇ ਕੋਰੋਨਾ ਵਾਇਰਸ ਦੇ ਓਰੀਜ਼ਨਲ ਸਟ੍ਰੇਨ ਖ਼ਿਲਾਫ਼ ਕਰੀਬ 92% ਅਸਰਦਾਰ ਪਾਇਆ ਸੀ।
ਰਾਇਟਰਸ ਨੇ ਸਮਾਚਾਰ ਏਜੰਸੀ RIA ਦੀ ਰਿਪੋਰਟ ਦੇ ਆਧਾਰ 'ਤੇ ਦੱਸਿਆ ਕਿ, ਮਾਸਕੋ ਦੇ ਗਾਮਾਲੇਆ ਇੰਸਟੀਚਿਊਟ ਦੇ ਉਪ ਨਿਰਦੇਸ਼ਕ ਡੇਨਿਸ ਲੋਗੁਨੋਵ, ਜਿਨ੍ਹਾਂ ਨੇ ਸਪੂਤਨਿਕ ਵੀ ਵਿਕਸਿਤ ਕੀਤਾ, ਨੇ ਦੱਸਿਆ ਕਿ ਡੈਲਟਾ ਵੇਰੀਐਂਟ ਦੀ ਪ੍ਰਭਾਵਸ਼ੀਲਤਾ ਅੰਕੜੇ ਦੀ ਗਿਣਤੀ ਡਿਜੀਟਲ ਮੈਡੀਕਲ ਅਤੇ ਵੈਕਸੀਨ ਰਿਕਾਰਡ ਦੇ ਆਧਾਰ 'ਤੇ ਕੀਤੀ ਗਈ ਸੀ।
ਇਹ ਵੀ ਪੜ੍ਹੋ- ਇਸ ਸੂਬੇ 'ਚ ਕੋਰੋਨਾ ਨਾਲ ਮੌਤਾਂ 'ਤੇ ਪਰਿਵਾਰ ਨੂੰ ਮਿਲਣਗੇ ਚਾਰ ਲੱਖ, ਸਰਕਾਰ ਨੇ ਜਾਰੀ ਕੀਤਾ ਹੁਕਮ
ਡੈਲਟਾ ਵੇਰੀਐਂਟ ਜ਼ਿੰਮੇਦਾਰ
ਰੂਸੀ ਅਧਿਕਾਰੀਆਂ ਨੇ ਹਾਲ ਦੇ ਦਿਨਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਉਛਾਲ ਲਈ ਡੈਲਟਾ ਵੇਰੀਐਂਟ ਨੂੰ ਜ਼ਿੰਮੇਦਾਰ ਠਹਿਰਾਇਆ ਸੀ, ਜਿਨ੍ਹਾਂ ਦਾ ਕਹਿਣਾ ਸੀ ਕਿ ਸਾਰੇ ਨਵੇਂ ਮਾਮਲਿਆਂ ਵਿੱਚ ਇਹ ਕਰੀਬ 90% ਹਿੱਸਾ ਹੈ ਅਤੇ ਰੂਸ ਦੇ ਕਈ ਲੋਕਾਂ ਦੀ ਅਰੁਚੀ ਦੇ ਬਾਵਜੂਦ ਵੈਕਸੀਨੇਸ਼ਨ ਕੀਤਾ ਗਿਆ ਸੀ। ਗਾਮਾਲੇਆ ਇੰਸਟੀਚਿਊਟ ਦੇ ਨਿਰਦੇਸ਼ਕ ਅਲੈਕਜ਼ੈਂਡਰ ਗਿੰਟਸਬਰਗ ਦੇ ਅਨੁਸਾਰ, ਦੁਨੀਆਭਰ ਦੇ ਦੇਸ਼ਾਂ ਨੇ ਡੈਲਟਾ ਵੇਰੀਐਂਟ ਨੂੰ ਲੈ ਕੇ ਖ਼ਤਰੇ ਦੀ ਚਿਤਾਵਨੀ ਦਿੱਤੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਨੌਜਵਾਨਾਂ ਨੇ ਸਾਥੀ ਮਜ਼ਦੂਰ ਦੇ ਸਰੀਰ ’ਚ ਲਾਇਆ ਏਅਰ ਕੰਪ੍ਰੈਸਰ, ਹਾਲਤ ਗੰਭੀਰ
NEXT STORY