ਨਵੀਂ ਦਿੱਲੀ- ਮੋਬਾਇਲ ਕੰਪਨੀ ਵਲੋਂ ਕਥਿਤ ਤੌਰ 'ਤੇ ਖ਼ਰਾਬ ਹੈਂਡਸੈੱਟ ਬਦਲਣ ਤੋਂ ਇਨਕਾਰ ਕੀਤੇ ਜਾਣ ਤੋਂ ਦੁਖੀ 40 ਸਾਲਾ ਇਕ ਵਿਅਕਤੀ ਨੇ ਖ਼ੁਦ ਨੂੰ ਅੱਗ ਲਗਾ ਲਈ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭੀਮ ਸਿੰਘ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਨਾਲ ਹਨ। ਉਨ੍ਹਾਂ ਨੇ ਦੱਸਿਆ ਕਿ ਦੱਖਣੀ ਰੋਹਿਣੀ ਥਾਣੇ ਨੂੰ ਸ਼ੁੱਕਰਵਾਰ ਨੂੰ ਸੂਚਨਾ ਮਿਲੀ ਕਿ ਇਕ ਵਿਅਕਤੀ ਇਲਾਕੇ ਦੇ ਇਕ ਮਾਲ 'ਚ ਆਤਮਦਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪੁਲਸ ਨੇ ਦੱਸਿਆ ਕਿ ਪ੍ਰਹਿਲਾਦਪੁਰ ਵਾਸੀ ਸਿੰਘ ਨੂੰ ਘਟਨਾ ਦੇ ਤੁਰੰਤ ਬਾਅਦ ਬੀ.ਐੱਸ.ਏ. ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਹਸਪਤਾਲ ਪਹੁੰਚ ਕੇ ਇਕ ਡਾਕਟਰ ਅਤੇ ਸਿੰਘ ਦੀ ਪਤਨੀ ਦੇ ਸਾਹਮਣੇ ਉਨ੍ਹਾਂ ਦਾ ਬਿਆਨ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਪ੍ਰਾਪਤੀ ਲਈ ਅੰਧਵਿਸ਼ਵਾਸੀ ਪਿਓ ਨੇ ਚੜ੍ਹਾਈ 6 ਸਾਲਾ ਇਕਲੌਤੀ ਧੀ ਬਲੀ
ਬਿਆਨ 'ਚ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਭਾਣਜੀ ਦੀ ਆਨਲਾਈਨ ਪੜ੍ਹਾਈ ਲਈ ਕਰੀਬ ਇਕ ਮਹੀਨੇ ਪਹਿਲਾਂ ਪ੍ਰਹਿਲਾਦਪੁਰ ਦੀ ਇਕ ਦੁਕਾਨ ਤੋਂ 16 ਹਜ਼ਾਰ ਰੁਪਏ ਦਾ ਮੋਬਾਇਲ ਹੈਂਡਸੈੱਟ ਖਰੀਦਿਆ ਸੀ ਪਰ ਫੋਨ ਨਚ ਪਰੇਸ਼ਾਨੀ ਆਉਣ ਲੱਗੀ ਅਤੇ ਉਹ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ। ਬਿਆਨ ਅਨੁਸਾਰ ਸਿੰਘ ਨੇ 6 ਨਵੰਬਰ ਨੂੰ ਕੰਪਨੀ ਦੇ ਸਰਵਿਸ ਸੈਂਟਰ 'ਚ ਸੰਪਰਕ ਕਰ ਕੇ ਫੋਨ ਬਦਲਣ ਨੂੰ ਕਿਹਾ, ਪਰ ਕੰਪਨੀ ਨੇ ਨੀਤੀਆਂ ਦਾ ਹਵਾਲਾ ਦਿੰਦੇ ਹੋਏ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਸਿੰਘ ਨੇ ਵਾਰ-ਵਾਰ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਫੋਨ ਬਦਲਣ 'ਚ ਸਫ਼ਲਤਾ ਨਹੀਂ ਮਿਲੀ। ਰੋਹਿਣੀ ਦੇ ਪੁਲਸ ਡਿਪਟੀ ਕਮਿਸ਼ਨ ਪੀ.ਕੇ. ਮਿਸ਼ਰਾ ਨੇ ਦੱਸਿਆ,''ਸ਼ੁੱਕਰਵਾਰ ਸਵੇਰੇ ਸਿੰਘ ਨੇ ਤੈਅ ਕੀਤਾ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਨਹੀਂ ਸੁਲਝੀ ਤਾਂ ਉਹ ਖ਼ੁਦ ਨੂੰ ਅੱਗ ਲਗਾ ਲੈਣਗੇ। ਉਹ ਸਰਵਿਸ ਸੈਂਟਰ ਪਹੁੰਚੇ ਅਤੇ ਕਰਮੀਆਂ ਨੂੰ ਫਿਰ ਤੋਂ ਅਪੀਲ ਕੀਤੀ ਪਰ ਉਨ੍ਹਾਂ ਨੂੰ ਕੰਪਨੀ ਨੀਤੀਆਂ ਦਾ ਹਵਾਲਾ ਦਿੰਦੇ ਹੋਏ ਫਿਰ ਤੋਂ ਮਨ੍ਹਾ ਕਰ ਦਿੱਤਾ ਗਿਆ। ਉਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ 'ਤੇ ਪੈਟਰੋਲ ਸੁੱਟ ਕੇ ਅੱਗ ਲਗਾ ਲਈ।'' ਪੁਲਸ ਅਨੁਸਾਰ, ਸਿੰਘ ਪਾਰਕਿੰਗ ਏਰੀਆ 'ਚ ਗਏ, ਉੱਥੇ ਆਪਣੇ ਸਕੂਟਰ 'ਚੋਂ ਪੈਟਰੋਲ ਦੀ ਬੋਤਲ ਕੱਢੀ ਅਤੇ ਉਸ ਨੂੰ ਖ਼ੁਦ 'ਤੇ ਸੁੱਟ ਕੇ ਅੱਗ ਲਗਾ ਲਈ।
ਇਹ ਵੀ ਪੜ੍ਹੋ : ਮਾਂ ਦੀ ਮੌਤ 'ਤੇ ਕੀਤਾ ਸੀ ਤਹੱਈਆ, ਅੱਜ ਨਦੀ ਕਿਨਾਰੇ ਗ਼ਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾਉਂਦਾ ਹੈ ਇਹ ਸ਼ਖ਼ਸ
ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਪ੍ਰਾਪਤੀ ਲਈ ਅੰਧਵਿਸ਼ਵਾਸੀ ਪਿਓ ਨੇ ਚੜ੍ਹਾਈ 6 ਸਾਲਾ ਇਕਲੌਤੀ ਧੀ ਬਲੀ
NEXT STORY