ਨਵੀਂ ਦਿੱਲੀ— ਭਾਰਤ ’ਚ ਭਾਵੇਂ ਔਰਤਾਂ ਦੀ ਸੁਰੱਖਿਆ ਸਬੰਧੀ ਸਰਕਾਰਾਂ ਕਈ ਕਦਮ ਉਠਾ ਰਹੀਆਂ ਹਨ ਪਰ ਹਕੀਕਤ ਇਹ ਹੈ ਕਿ ਭਾਰਤ ’ਚ ਇਸ ਸਮੇਂ ਔਰਤਾਂ ਦੀ ਸਥਿਤੀ ਕੀਨੀਆ ਨਾਲੋਂ ਵੀ ਖਰਾਬ ਹੈ।
ਲੈਂਗਿਕ ਸਮਾਨਤਾ ਦੇ ਸਬੰਧ ’ਚ ਆਈ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ’ਚ ਔਰਤਾਂ ਦੀ ਹਾਲਤ ਇੰਡੋਨੇਸ਼ੀਆ, ਕੀਨੀਆ, ਸ਼ੈਨੇਗਲ, ਕੋਲੰਬੀਆ ਅਤੇ ਅਲ ਸਲਵਾਡੋਰ ਨਾਲੋਂ ਵੀ ਖਰਾਬ ਹੈ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ. ਐੱਨ. ਡੀ. ਪੀ.) ਵਲੋਂ ਤਿਆਰ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਭਾਰਤ ’ਚ ਆਰਥਿਕ ਤਰੱਕੀ ਦੇ ਨਾਲ-ਨਾਲ ਔਰਤਾਂ ਦੇ ਖਿਲਾਫ ਅਪਰਾਧ ’ਚ ਵੀ ਤੇਜ਼ੀ ਆਈ ਹੈ। ਭਾਰਤੀ ਔਰਤਾਂ ’ਚ ਕੁਪੋਸ਼ਣ ਦਾ ਪੱਧਰ ਬਹੁਤ ਜ਼ਿਆਦਾ ਹੈ। ਇੰਨਾ ਹੀ ਨਹੀਂ ਬਾਲ ਵਿਆਹ ਅਤੇ 18 ਸਾਲ ਦੀ ਉਮਰ ਤੋਂ ਪਹਿਲਾਂ ਜ਼ਬਰਦਸਤੀ ਵਿਆਹ ਦੇ ਮਾਮਲੇ ’ਚ ਭਾਰਤ ਦੂਸਰੇ ਨੰਬਰ ’ਤੇ ਹੈ। ਰਿਪੋਰਟ ਦੀ ਮੰਨੀਏ ਤਾਂ ਭਾਰਤ ’ਚ ਐਨੀਮੀਆ ਨਾਲ ਪੀੜਤ ਔਰਤਾਂ ਦੀ ਗਿਣਤੀ ਇੰਡੋਨੇਸ਼ੀਆ, ਕੀਨੀਆ, ਸ਼ੈਨੇਗਲ, ਕੋਲੰਬੀਆ ਅਤੇ ਅਲ ਸਲਵਾਡੋਰ ਦੇ ਮੁਕਾਬਲੇ ਦੁੱਗਣੀ ਹੈ।
ਪ੍ਰਜਨਨ ਸਬੰਧੀ ਸਿਹਤ ਸਹੂਲਤਾਂ ਦੀ ਗੁਣਵੱਤਾ ਅਤੇ ਔਰਤਾਂ ਦੀ ਆਰਥਿਕ ਸਥਿਤੀ ਦਾ ਪੈਮਾਨੇ ਨੂੰ ਆਧਾਰ ਬਣਾਉਂਦੇ ਹੋਏ ਭਾਰਤ, ਇੰਡੋਨੇਸ਼ੀਆ, ਕੀਨੀਆ, ਸ਼ੈਨੇਗਲ, ਅਲ ਸਲਵਾਡੋਰ ਅਤੇ ਕੋਲੰਬੀਆ ’ਚ ਸਰਵੇ ਕਰਵਾਇਆ ਗਿਆ। ਸਰਵੇਖਣ ’ਚ ਕਿਹਾ ਗਿਆ ਹੈ ਕਿ ਲੈਂਗਿਕ ਸਮਾਨਤਾ ਦੇ ਲਿਹਾਜ ਨਾਲ ਦੇਖੀਏ ਤਾਂ 2018 ’ਚ ਭਾਰਤੀ ਸੰਸਦ ’ਚ ਔਰਤਾਂ ਦੀ ਗਿਣਤੀ ਸਭ ਤੋਂ ਘੱਟ, ਸਿਰਫ 12 ਫੀਸਦੀ ਹੈ। ਸ਼ੈਨੇਗਲ ਦੀ ਸੰਸਦ ’ਚ ਮਹਿਲਾ ਪ੍ਰਤੀਨੀਧੀਆਂ ਦੀ ਗਿਣਤੀ 42 ਫੀਸਦੀ ਹੈ।
ਵਿਆਹ ਤੋਂ ਨਾਂਹ ਕਰਨ ’ਤੇ ਮੁਟਿਆਰ ਨੇ ਨੌਜਵਾਨ ਦਾ ਹੱਥ ਵੱਢਿਆ
NEXT STORY