ਚੰਡੀਗੜ੍ਹ : ਪੰਜਾਬ ਦੀਆਂ ਜੇਲ੍ਹਾਂ ਲਗਾਤਾਰ ਦਬਾਅ ਹੇਠ ਹਨ ਅਤੇ ਇੱਥੇ ਤੈਅ ਸਮਰੱਥਾ ਨਾਲੋਂ ਹਜ਼ਾਰਾਂ ਦੀ ਗਿਣਤੀ ਵਿਚ ਵੱਧ ਕੈਦੀ ਰੱਖੇ ਜਾ ਰਹੇ ਹਨ। ਐੱਨ.ਸੀ. ਆਰ. ਬੀ. ਦੀ ਰਿਪੋਰਟ ਮੁਤਾਬਕ ਕੈਦੀਆਂ ਦੀ ਕੁੱਲ ਸੰਖਿਆ ਦੇ ਲਿਹਾਜ਼ ਨਾਲ ਪੰਜਾਬ ਦੇਸ਼ ਵਿਚ ਪੰਜਵੇਂ ਸਥਾਨ 'ਤੇ ਹੈ। ਪੰਜਾਬ ਤੋਂ ਅੱਗੇ ਸਿਰਫ਼ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਹਨ। ਰਿਪੋਰਟ ਦੇ ਅੰਕੜਿਆਂ ਅਨੁਸਾਰ ਪੰਜਾਬ ਦੀਆਂ ਜੇਲ੍ਹਾਂ ਦੀ ਕੁੱਲ ਸਮਰੱਥਾ 26,543 ਕੈਦੀਆਂ ਦੀ ਹੈ ਪਰ 31 ਦਸੰਬਰ 2024 ਤੱਕ ਇਨ੍ਹਾਂ ਜੇਲ੍ਹਾਂ ਵਿਚ 30,663 ਕੈਦੀ ਬੰਦ ਸਨ। ਇਸਦਾ ਮਤਲਬ ਹੈ ਕਿ ਜੇਲ੍ਹਾਂ ਵਿਚ ਸਮਰੱਥਾ ਨਾਲੋਂ 4,120 ਕੈਦੀ ਜ਼ਿਆਦਾ ਰੱਖੇ ਗਏ ਹਨ। ਪੰਜਾਬ ਦੀਆਂ ਜੇਲ੍ਹਾਂ ਵਿਚ ਆਕੂਪੈਂਸੀ ਰੇਟ 115.5% ਦਰਜ ਕੀਤਾ ਗਿਆ ਹੈ, ਜੋ ਕਿ ਰਾਸ਼ਟਰੀ ਔਸਤ (112.7%) ਨਾਲੋਂ ਵੀ ਵੱਧ ਹੈ।
ਦੂਜੇ ਪਾਸੇ ਜੇਲ੍ਹਾਂ ਵਿਚ ਕੈਦੀਆਂ ਦੀ ਵੱਧਦੀ ਗਿਣਤੀ ਦਾ ਇਕ ਮੁੱਖ ਕਾਰਨ ਨਸ਼ਾ ਤਸਕਰੀ ਅਤੇ ਐੱਨ.ਡੀ. ਪੀ. ਐੱਸ. ਮਾਮਲੇ ਹਨ। ਪੰਜਾਬ ਦੀਆਂ ਜੇਲ੍ਹਾਂ ਵਿਚ ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਨਾਲ ਜੁੜੇ ਮਾਮਲਿਆਂ ਵਿਚ 9,148 ਅੰਡਰਟਰਾਇਲ ਕੈਦੀ ਬੰਦ ਹਨ। ਇਸ ਮਾਮਲੇ ਵਿਚ ਪੰਜਾਬ ਪੂਰੇ ਦੇਸ਼ ਵਿਚ ਦੂਜੇ ਸਥਾਨ 'ਤੇ ਹੈ, ਜਦਕਿ ਬਿਹਾਰ 12,596 ਕੈਦੀਆਂ ਨਾਲ ਪਹਿਲੇ ਸਥਾਨ 'ਤੇ ਹੈ। ਇਹ ਅੰਕੜਾ ਸਾਫ਼ ਕਰਦਾ ਹੈ ਕਿ ਸੂਬੇ ਵਿਚ ਨਸ਼ਾ ਤਸਕਰੀ ਦਾ ਸਿੱਧਾ ਅਸਰ ਜੇਲ੍ਹਾਂ 'ਤੇ ਪੈ ਰਿਹਾ ਹੈ। ਪੰਜਾਬ ਨਸ਼ਾ, ਹਥਿਆਰ ਅਤੇ ਸੁਰੱਖਿਆ ਕਾਨੂੰਨਾਂ ਨਾਲ ਜੁੜੇ ਮਾਮਲਿਆਂ ਵਿਚ ਦੇਸ਼ ਦੇ ਸਭ ਤੋਂ ਸੰਵੇਦਨਸ਼ੀਲ ਰਾਜਾਂ ਵਿਚ ਸ਼ਾਮਲ ਹੈ। ਆਰਮਜ਼ ਅਤੇ ਐਕਸਪਲੋਸਿਵ ਐਕਟ ਦੇ ਮਾਮਲਿਆਂ ਵਿੱਚ ਪੰਜਾਬ ਦੇਸ਼ ਵਿਚ ਤੀਜੇ ਸਥਾਨ 'ਤੇ ਹੈ। ਇਸ ਸ਼੍ਰੇਣੀ ਵਿਚ ਪੰਜਾਬ ਦੀਆਂ ਜੇਲ੍ਹਾਂ ਵਿਚ 1,369 ਅੰਡਰਟਰਾਇਲ ਕੈਦੀ ਬੰਦ ਹਨ, ਜਦਕਿ ਬਿਹਾਰ (2,791) ਪਹਿਲੇ ਅਤੇ ਉੱਤਰ ਪ੍ਰਦੇਸ਼ (1,969) ਦੂਜੇ ਨੰਬਰ 'ਤੇ ਹੈ। ਇਹ ਰਿਪੋਰਟ ਸੂਬੇ ਦੀਆਂ ਜੇਲ੍ਹਾਂ ਵਿਚ ਸੁਧਾਰ ਅਤੇ ਕੈਦੀਆਂ ਦੇ ਪ੍ਰਬੰਧਨ ਲਈ ਗੰਭੀਰ ਚੁਣੌਤੀਆਂ ਵੱਲ ਇਸ਼ਾਰਾ ਕਰਦੀ ਹੈ।
ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰਾਂ ਨੂੰ ਅੰਮ੍ਰਿਤਧਾਰੀ ਹੋਣ ਦੇ ਸਰਟੀਫਿਕੇਟ ਦੇਣ ਦੇ ਹੁਕਮ
NEXT STORY