Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 27, 2026

    8:03:14 PM

  • earthquake in chandigarh punjab

    ਪੰਜਾਬ ਸਣੇ ਉੱਤਰ ਭਾਰਤ 'ਚ ਭੂਚਾਲ ਦੇ ਤੇਜ਼ ਝਟਕਿਆਂ...

  • will change from 1st july this rule will affect every person in the country

    EPFO ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ... 4 ਦਿਨ...

  • using png will also be able to get their lpg gas connection back

    ਹੁਣ PNG ਦੀ ਵਰਤੋਂ ਕਰਨ ਵਾਲਿਆਂ ਨੂੰ ਵੀ ਵਾਪਸ ਮਿਲ...

  • electricity consumers electricity department

    ਬਿਜਲੀ ਖਪਤਕਾਰਾਂ ਨੂੰ ਖ਼ੁਸ਼ਖ਼ਬਰੀ, ਲਿਆ ਗਿਆ ਇਹ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮਹਾਰਾਜਾ ਦਲੀਪ ਸਿੰਘ ਦਾ ਜ਼ਾਰ ਨੂੰ ਪੱਤਰ : ਭਾਰਤ, ਪੰਜਾਬ ਅਤੇ ਸਿੱਖ ਸਥਿਤੀ ਦਾ ਇਕ ਵਿਸਰਿਆ ਆਈਨਾ

BLOG News Punjabi(ਬਲਾਗ)

ਮਹਾਰਾਜਾ ਦਲੀਪ ਸਿੰਘ ਦਾ ਜ਼ਾਰ ਨੂੰ ਪੱਤਰ : ਭਾਰਤ, ਪੰਜਾਬ ਅਤੇ ਸਿੱਖ ਸਥਿਤੀ ਦਾ ਇਕ ਵਿਸਰਿਆ ਆਈਨਾ

  • Edited By Harpreet Singh,
  • Updated: 13 May, 2026 04:53 PM
Blog
a letter from maharaja daleep singh
  • Share
    • Facebook
    • Tumblr
    • Linkedin
    • Twitter
  • Comment

10 ਮਾਰਚ 1887 ਨੂੰ, ਮਹਾਰਾਜਾ ਦਲੀਪ ਸਿੰਘ ਨੇ ਬਸਤੀਵਾਦੀ ਭਾਰਤ ਦੇ ਇਤਿਹਾਸ ’ਚ ਸਭ ਤੋਂ ਵਰਣਨਯੋਗ ਸਿਆਸੀ ਪੱਤਰਾਂ ’ਚੋਂ ਇਕ ਲਿਖਿਆ। ਰੂਸ ਦੇ ਜ਼ਾਰ ਨੂੰ ਸੰਬੋਧਿਤ ਕਰਦੇ ਹੋਏ, ਮਹਾਰਾਜਾ ਰਣਜੀਤ ਸਿੰਘ ਦੇ ਜਲਾਵਤਨ ਪੁੱਤਰ ਨੇ ਭਾਰਤ ਨੂੰ ਬ੍ਰਿਟਿਸ਼ ਸ਼ਾਸਨ ਤੋਂ ਮੁਕਤ ਕਰਵਾਉਣ ਲਈ ਅੰਤਰਰਾਸ਼ਟਰੀ ਸਮਰਥਨ ਮੰਗਿਆ। ਬ੍ਰਿਟਿਸ਼ ਖੁਫ਼ੀਆ ਵਿਭਾਗ ਵੱਲੋਂ ਫੜਿਆ ਗਿਆ ਇਹ ਪੱਤਰ ਇਕ ਰਾਜਦੂਤਕ ਅਪੀਲ ਤੋਂ ਕਿਤੇ ਵੱਧ ਸੀ। ਇਹ ਭਾਰਤ ਦੀਆਂ ਸਿਆਸੀ ਹਕੀਕਤਾਂ, ਪੰਜਾਬ ਦੀ ਸਥਿਤੀ ਅਤੇ ਲਾਹੌਰ ਸਾਮਰਾਜ ਦੇ ਪਤਨ ਤੋਂ ਬਾਅਦ ਸਿੱਖ ਸਮਾਜ ਦੀ ਅਵਸਥਾ ਦਾ ਪ੍ਰਤੀਬਿੰਬ ਸੀ।

ਕਈ ਮਾਅਨਿਆਂ ’ਚ, ਮਹਾਰਾਜਾ ਦਲੀਪ ਸਿੰਘ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਉਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਲੈ ਕੇ ਜਾਣ ਵਾਲੇ ਪਹਿਲੇ ਭਾਰਤੀ ਸ਼ਾਸਕ ਸਨ। ਸੁਭਾਸ਼ ਚੰਦਰ ਬੋਸ ਵੱਲੋਂ ਦੂਜੀ ਵਿਸ਼ਵ ਜੰਗ ਦੌਰਾਨ ਭਾਰਤ ਦੀ ਮੁਕਤੀ ਲਈ ਵਿਦੇਸ਼ੀ ਸਹਾਇਤਾ ਮੰਗਣ ਤੋਂ ਦਹਾਕਿਆਂ ਪਹਿਲਾਂ, ਦਲੀਪ ਸਿੰਘ ਪਹਿਲਾਂ ਹੀ ਬ੍ਰਿਟਿਸ਼ ਸ਼ਾਸਨ ਦੇ ਖ਼ਿਲਾਫ਼ ਅੰਤਰਰਾਸ਼ਟਰੀ ਸਮਰਥਨ ਜੁਟਾਉਣ ਦਾ ਯਤਨ ਕਰ ਚੁੱਕੇ ਸਨ।

ਆਪਣੇ ਸੰਚਾਰ ’ਚ, ਮਹਾਰਾਜਾ ਦਲੀਪ ਸਿੰਘ ਨੇ ਕਥਿਤ ਤੌਰ ’ਤੇ ਐਲਾਨ ਕੀਤਾ ਕਿ ਉਹ ‘ਭਾਰਤ ਦੇ 25 ਕਰੋੜ ਲੋਕਾਂ’ ਦੀ ਨੁਮਾਇੰਦਗੀ ਕਰਦੇ ਹਨ। ਇਹ ਕਥਨ ਆਪਣੇ ਆਪ ’ਚ ਇਤਿਹਾਸਕ ਤੌਰ ’ਤੇ ਮਹੱਤਵਪੂਰਨ ਹੈ। ਅਜਿਹੇ ਸਮੇਂ ’ਚ, ਜਦੋਂ ਭਾਰਤ ਜਾਤਾਂ, ਰਿਆਸਤਾਂ ਅਤੇ ਖੇਤਰੀ ਵਫ਼ਾਦਾਰੀਆਂ ’ਚ ਵੰਡਿਆ ਹੋਇਆ ਸੀ, ਇਕ ਜਲਾਵਤਨੀ ਸਿੱਖ ਸ਼ਾਸਕ ਨੇ ਅਜੇ ਵੀ ਭਾਰਤ ਨੂੰ ਵਿਦੇਸ਼ੀ ਪ੍ਰਭੂਤੱਵ ਤੋਂ ਮੁਕਤੀ ਦੇ ਯੋਗ ਇਕ ਸਿਆਸੀ ਸੱਭਿਅਤਾ ਵਜੋਂ ਕਲਪਨਾ ਕੀਤੀ ਸੀ।

ਉਸ ਕਾਲ ਦੀਆਂ ਜਨਸੰਖਿਅਕ ਅਤੇ ਫ਼ੌਜੀ ਹਕੀਕਤਾਂ ਇਕ ਹੋਰ ਵੀ ਡੂੰਘੇ ਸੱਚ ਨੂੰ ਉਜਾਗਰ ਕਰਦੀਆਂ ਹਨ। 1887 ਦੇ ਆਸ-ਪਾਸ, ਭਾਰਤ ਦੀ ਜਨਸੰਖਿਆ ਲੱਗਭਗ 25 ਕਰੋੜ ਸੀ, ਜਦਕਿ ਭਾਰਤ ’ਚ ਪ੍ਰਸ਼ਾਸਕਾਂ, ਅਧਿਕਾਰੀਆਂ ਅਤੇ ਫ਼ੌਜੀ ਕਰਮਚਾਰੀਆਂ ਸਮੇਤ ਬ੍ਰਿਟਿਸ਼ ਸ਼ਾਸਕਾਂ ਦੀ ਕੁੱਲ ਗਿਣਤੀ ਮੁਸ਼ਕਲ ਨਾਲ 1 ਲੱਖ ਸੀ। ਬ੍ਰਿਟਿਸ਼ ਭਾਰਤੀ ਫ਼ੌਜ ’ਚ ਲੱਗਭਗ 2 ਲੱਖ ਸੈਨਿਕ ਸਨ, ਜੋ ਯੂਰਪੀਅਨ ਅਤੇ ਭਾਰਤੀਆਂ ਵਿਚਾਲੇ ਵੰਡੇ ਹੋਏ ਸਨ। ਇਨ੍ਹਾਂ ਸੈਨਿਕਾਂ ’ਚ ਲੱਗਭਗ 45,000 ਸਿੱਖ ਸਨ।

1849 ’ਚ ਪੰਜਾਬ ਦੇ ਰਲੇਵੇਂ ਤੋਂ ਬਾਅਦ ਬ੍ਰਿਟਿਸ਼ ਭਾਰਤੀ ਫ਼ੌਜ ’ਚ ਸਿੱਖਾਂ ਦੇ ਵਿਸ਼ਾਲ ਫ਼ੌਜੀ ਯੋਗਦਾਨ ਨੂੰ ਦੇਖਦੇ ਹੋਏ ਇਹ ਅੰਕੜਾ ਅਸਾਧਾਰਨ ਹੈ, ਖ਼ਾਸ ਕਰਕੇ ਉਦੋਂ, ਜਦੋਂ ਉਸ ਸਮੇਂ ਪੰਜਾਬ ਦੀ ਸਿੱਖ ਆਬਾਦੀ ਲਗਭਗ 80 ਲੱਖ ਸੀ। ਉਹੀ ਖਾਲਸਾ ਕੌਮ, ਜਿਸ ਨੇ ਮੁੱਦਕੀ, ਫ਼ਿਰੋਜ਼ਸ਼ਾਹ, ਚਿਲਿਆਂਵਾਲਾ ਅਤੇ ਗੁਜਰਾਤ ’ਚ ਅੰਗਰੇਜ਼ਾਂ ਦੇ ਖ਼ਿਲਾਫ਼ ਇਤਿਹਾਸਕ ਲੜਾਈ ਲੜੀ ਸੀ, ਕੁਝ ਹੀ ਦਹਾਕਿਆਂ ਦੇ ਅੰਦਰ ਭਾਰਤ ’ਚ ਬ੍ਰਿਟਿਸ਼ ਸਾਮਰਾਜ ਦੇ ਸਭ ਤੋਂ ਮਜ਼ਬੂਤ ਫ਼ੌਜੀ ਥੰਮ੍ਹਾਂ ’ਚੋਂ ਇਕ ਬਣ ਗਈ ਸੀ। ਅੰਗਰੇਜ਼ਾਂ ਨੇ ਐਂਗਲੋ-ਸਿੱਖ ਜੰਗਾਂ ਦੌਰਾਨ ਖਾਲਸਾ ਫ਼ੌਜ ਦਾ ਸਾਹਮਣਾ ਕਰਨ ਤੋਂ ਬਾਅਦ ਸਿੱਖਾਂ ਦੀ ਜੰਗੀ ਭਾਵਨਾ ਅਤੇ ਅਨੁਸ਼ਾਸਨ ਨੂੰ ਸਪੱਸ਼ਟ ਤੌਰ ’ਤੇ ਸਮਝ ਲਿਆ ਸੀ। ਪੰਜਾਬ ਨੂੰ ਹੜੱਪਣ ਤੋਂ ਬਾਅਦ, ਉਨ੍ਹਾਂ ਨੇ ਸਾਬਕਾ ਦੁਸ਼ਮਣਾਂ ਨੂੰ ਸਾਮਰਾਜ ਦੇ ਰੱਖਿਅਕਾਂ ’ਚ ਬਦਲਣ ਲਈ ਭਰਤੀ, ਇਨਾਮ, ਜ਼ਮੀਨੀ ਗ੍ਰਾਂਟਾਂ ਅਤੇ ਮਾਨਤਾ ਦੀ ਇਕ ਸੋਚੀ-ਸਮਝੀ ਨੀਤੀ ਅਪਣਾਈ। ਫਿਰ ਵੀ ਡੂੰਘੀ ਤ੍ਰਾਸਦੀ ਕਿਤੇ ਹੋਰ ਲੁਕੀ ਸੀ।

ਜਦੋਂ ਮਹਾਰਾਜਾ ਦਲੀਪ ਸਿੰਘ ਨੇ ਬ੍ਰਿਟਿਸ਼ ਸ਼ਾਸਨ ਦੇ ਖ਼ਿਲਾਫ਼ ਵਿਰੋਧ ਨੂੰ ਮੁੜ ਸੰਗਠਿਤ ਕਰਨ ਦਾ ਯਤਨ ਕੀਤਾ, ਤਾਂ ਉਨ੍ਹਾਂ ਨੇ ਖ਼ੁਦ ਨੂੰ ਲੱਗਭਗ ਇਕੱਲਾ ਪਾਇਆ। ਇਤਿਹਾਸਕ ਸੰਦਰਭ ਦੱਸਦੇ ਹਨ ਕਿ ਪ੍ਰਮੁੱਖ ਸਿੱਖਾਂ ’ਚ, ਉਹ ਆਤਮ-ਵਿਸ਼ਵਾਸ ਦੇ ਨਾਲ ਸਿਰਫ ਇਕ ਵਚਨਬੱਧ ਸਮਰਥਕ, ਠਾਕੁਰ ਸਿੰਘ ਸੰਧਾਵਾਲੀਆ, ਦਾ ਨਾਂ ਲੈ ਸਕਦੇ ਸਨ। ਇਕ ਭਾਈਚਾਰਾ, ਜੋ ਕਦੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ’ਚ ਇਕਜੁੱਟ ਸੀ, ਉਹ ਗੁੱਟਾਂ, ਰਿਆਸਤੀ ਹਿੱਤਾਂ ਅਤੇ ਨਿੱਜੀ ਵਫ਼ਾਦਾਰੀਆਂ ’ਚ ਵੰਡਿਆ ਗਿਆ ਸੀ। ਇਕ ਹੋਰ ਇਤਿਹਾਸਕ ਤ੍ਰਾਸਦੀ ਸਾਵਧਾਨੀਪੂਰਵਕ ਚਿੰਤਨ ਦੀ ਮੰਗ ਕਰਦੀ ਹੈ। ਰਾਜਾ ਸ਼ੇਰ ਸਿੰਘ ਅਟਾਰੀਵਾਲਾ, ਜਿਨ੍ਹਾਂ ਨੇ 1849 ’ਚ ਅੰਗਰੇਜ਼ਾਂ ਦੇ ਖ਼ਿਲਾਫ਼ ਚਿਲਿਆਂਵਾਲਾ ’ਚ ਅਸਾਧਾਰਨ ਹਿੰਮਤ ਦੇ ਨਾਲ ਲੜਾਈ ਲੜੀ ਸੀ, ਨੇ ਬਾਅਦ ’ਚ 1857 ਦੇ ਭਾਰਤੀ ਵਿਦਰੋਹ ਦੌਰਾਨ ਅੰਗਰੇਜ਼ਾਂ ਦਾ ਸਾਥ ਦਿੱਤਾ। ਇਹ ਤਬਦੀਲੀ ਪੰਜਾਬ ਦੇ ਰਲੇਵੇਂ ਤੋਂ ਬਾਅਦ ਬ੍ਰਿਟਿਸ਼ ਬਸਤੀਵਾਦੀ ਰਣਨੀਤੀ ਦੀ ਸਫ਼ਲਤਾ ਨੂੰ ਦਰਸਾਉਂਦੀ ਹੈ।

ਜ਼ਾਰ ਦੇ ਨਾਲ ਮਹਾਰਾਜਾ ਦਲੀਪ ਸਿੰਘ ਦੇ ਸੰਵਾਦ ਦਾ ਇਕ ਹੋਰ ਵਰਣਨਯੋਗ ਪਹਿਲੂ ਪੰਜਾਬ ਦੇ ਆਰਥਿਕ ਮਹੱਤਵ ਦਾ ਉਨ੍ਹਾਂ ਦਾ ਸੰਦਰਭ ਸੀ। ਉਸ ਸਮੇਂ ਪੰਜਾਬ ਦਾ ਸਾਲਾਨਾ ਮਾਲੀਆ ਲੱਗਭਗ 3 ਕਰੋੜ ਰੁਪਏ ਹੋਣ ਦਾ ਅਨੁਮਾਨ ਸੀ, ਜਿਸ ਨੂੰ ਮਹਾਰਾਜਾ ਨੇ ਕਥਿਤ ਤੌਰ ’ਤੇ ਰੂਸੀ ਸਹਾਇਤਾ ਦੇ ਬਦਲੇ ’ਚ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਹ ਉਸ ਕਾਲ ਦੇ ਦੌਰਾਨ ਪੰਜਾਬ ਦੀ ਅਸਾਧਾਰਨ ਆਰਥਿਕ ਸ਼ਕਤੀ ਨੂੰ ਪ੍ਰਗਟ ਕਰਦਾ ਹੈ। ਕਈ ਸੂਬਿਆਂ ਦੀ ਤੁਲਨਾ ’ਚ ਆਪਣੀ ਘੱਟ ਆਬਾਦੀ ਦੇ ਬਾਵਜੂਦ, ਪੰਜਾਬ ਨੇ ਬ੍ਰਿਟਿਸ਼ ਭਾਰਤ ਦੇ ਮਾਲੀਏ ’ਚ ਅਸਮਾਨ ਰੂਪ ’ਚ ਯੋਗਦਾਨ ਪਾਇਆ। ਖੇਤੀਬਾੜੀ, ਅਨੁਸ਼ਾਸਿਤ ਪ੍ਰਸ਼ਾਸਨ, ਫ਼ੌਜੀ ਭਰਤੀ ਅਤੇ ਵਪਾਰ ਨੇ ਪੰਜਾਬ ਨੂੰ ਆਰਥਿਕ ਤੌਰ ’ਤੇ ਅਟੱਲ ਬਣਾ ਦਿੱਤਾ ਸੀ।

ਵੰਡ ਤੋਂ ਬਾਅਦ ਦੇ ਜਨਸੰਖਿਅਕ ਪਰਿਵਰਤਨ ਇਕ ਹੋਰ ਮਹੱਤਵਪੂਰਨ ਇਤਿਹਾਸਕ ਸਵਾਲ ਉਠਾਉਂਦੇ ਹਨ। 1947 ਤੋਂ ਪਹਿਲਾਂ ਸਿੱਖ ਅਣਵੰਡੇ ਪੰਜਾਬ ਦੇ ਵੱਡੇ ਹਿੱਸੇ—ਲਾਹੌਰ, ਰਾਵਲਪਿੰਡੀ, ਸ਼ੇਖੂਪੁਰਾ, ਲਾਇਲਪੁਰ, ਮੁਲਤਾਨ, ਹਜ਼ਾਰਾ ਅਤੇ ਨਨਕਾਣਾ ਸਾਹਿਬ ’ਚ ਫੈਲੇ ਹੋਏ ਸਨ। ਵੰਡ ਤੋਂ ਬਾਅਦ ਪੱਛਮੀ ਪੰਜਾਬ ’ਚ ਸਿੱਖ ਆਬਾਦੀ ਲੱਗਭਗ ਗਾਇਬ ਹੋ ਗਈ। 1951 ਦੀ ਮਰਦਮਸ਼ੁਮਾਰੀ ਅਨੁਸਾਰ ਭਾਰਤ ’ਚ ਸਿੱਖਾਂ ਦੀ ਜਨਸੰਖਿਆ 68,62,283 ਸੀ। ਮਹਾਰਾਜਾ ਦਲੀਪ ਸਿੰਘ ਨੇ 1887 ’ਚ 80 ਲੱਖ ਸਿੱਖਾਂ ਬਾਰੇ ਲਿਖਿਆ ਸੀ। 1887 ਤੋਂ ਬਾਅਦ ਦੇ 64 ਸਾਲਾਂ ’ਚ, ਵਧਣ ਦੀ ਬਜਾਏ, ਗਿਣਤੀ ’ਚ ਗਿਰਾਵਟ ਆਈ ਸੀ।

ਬਰਾਬਰ ਰੂਪ ’ਚ ਚਿੰਤਾਜਨਕ ਬੁਨਿਆਦੀ ਸਿੱਖ ਚਿੰਤਾਵਾਂ ’ਤੇ ਆਜ਼ਾਦੀ ਤੋਂ ਬਾਅਦ ਦੀ ਜ਼ਿਆਦਾਤਰ ਸਿੱਖ ਲੀਡਰਸ਼ਿਪ ਦੀ ਚੁੱਪ ਹੈ। ਵੱਡੀ ਗਿਣਤੀ ’ਚ ਸਿੱਖ ਆਗੂ ਸੰਸਦ ’ਚ ਦਾਖ਼ਲ ਹੋਏ, ਮੰਤਰੀ ਅਹੁਦਿਆਂ ’ਤੇ ਰਹੇ ਅਤੇ ਪ੍ਰਮੁੱਖ ਧਾਰਮਿਕ ਸੰਸਥਾਵਾਂ ਨੂੰ ਕੰਟਰੋਲ ਕੀਤਾ, ਫਿਰ ਵੀ ਕਈ ਲੰਬੇ ਸਮੇਂ ਦੇ ਮੁੱਦਿਆਂ ਦੀ ਅਣਦੇਖੀ ਕੀਤੀ ਗਈ—ਸਿੱਖ ਵਿਰਾਸਤ ਦੀ ਸੰਭਾਲ, ਜਨਸੰਖਿਅਕ ਚਿੰਤਾਵਾਂ, ਨਸ਼ਾਖੋਰੀ, ਨੌਜਵਾਨਾਂ ਦਾ ਪ੍ਰਵਾਸ, ਇਤਿਹਾਸ ਦਾ ਵਿਗਾੜ ਅਤੇ ਪੰਜਾਬੀ ਪਛਾਣ ਦਾ ਕਮਜ਼ੋਰ ਹੋਣਾ। ਇੱਥੋਂ ਤੱਕ ਕਿ ਹਾਲ ਹੀ ਦੇ ਸਾਲਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਅਤੇ ਸੁਰੱਖਿਆ ਨਾਲ ਜੁੜੀਆਂ ਘਟਨਾਵਾਂ ਨੇ ਸਿੱਖ ਸਮਾਜ ਨੂੰ ਡੂੰਘਾਈ ਨਾਲ ਨਿਰਾਸ਼ ਕੀਤਾ ਹੈ। ਇਸ ਤੋਂ ਵੀ ਵੱਡੀ ਚਿੰਤਾ ਇਹ ਹੈ ਕਿ ਸਿੱਖ ਸੰਸਥਾਵਾਂ ਤੇਜ਼ੀ ਨਾਲ ਗੁਰਬਾਣੀ ਦੇ ਮਿਸ਼ਨ ਅਤੇ ਸੀ ਗੁਰੂ ਨਾਨਕ ਦੇਵ ਜੀ ਦੇ ਨੈਤਿਕ ਦ੍ਰਿਸ਼ਟੀਕੋਣ ਦੀ ਬਜਾਏ ਪ੍ਰਬੰਧਨ, ਚੋਣਾਂ ਅਤੇ ਵਿੱਤੀ ਕੰਟਰੋਲ ’ਚ ਰੁੱਝੀਆਂ ਦਿਖਾਈ ਦਿੰਦੀਆਂ ਹਨ।

ਮਹਾਰਾਜਾ ਦਲੀਪ ਸਿੰਘ ਦੇ ਪੱਤਰ ਦੇ ਸਬਕ ਅੱਜ ਵੀ ਪ੍ਰਾਸੰਗਿਕ ਹਨ। ਇਕ ਸਮਾਜ ਕੋਲ ਹਿੰਮਤ, ਆਰਥਿਕ ਸ਼ਕਤੀ, ਫ਼ੌਜੀ ਯੋਗਦਾਨ ਅਤੇ ਇਕ ਸ਼ਾਨਦਾਰ ਇਤਿਹਾਸ ਹੋ ਸਕਦਾ ਹੈ, ਪਰ ਏਕਤਾ, ਦ੍ਰਿਸ਼ਟੀਕੋਣ ਅਤੇ ਵਚਨਬੱਧ ਲੀਡਰਸ਼ਿਪ ਤੋਂ ਬਿਨਾਂ ਮਹਾਨ ਸੱਭਿਅਤਾਵਾਂ ਵੀ ਅਸੁਰੱਖਿਅਤ ਹੋ ਜਾਂਦੀਆਂ ਹਨ। ਸਿੱਖ ਬੁੱਧੀਜੀਵੀਆਂ ਨੂੰ, ਜੇਕਰ ਉਹ ਸੱਚਮੁੱਚ ਭਵਿੱਖ ਦੀ ਸੇਵਾ ਕਰਨਾ ਚਾਹੁੰਦੇ ਹਨ, ਤਾਂ ਗੁੱਟੀ ਸਿਆਸਤ ਅਤੇ ਭਾਵੁਕ ਨਾਅਰਿਆਂ ਤੋਂ ਉੱਪਰ ਉੱਠਣਾ ਹੋਵੇਗਾ। ਉਨ੍ਹਾਂ ਨੂੰ ਇਮਾਨਦਾਰੀ ਨਾਲ ਇਸ ਗੱਲ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਜੋ ਭਾਈਚਾਰਾ ਕਦੇ ਖ਼ੈਬਰ ਤੋਂ ਤਿੱਬਤ ਤੱਕ ਰਾਜ ਕਰਦਾ ਸੀ, ਉਸ ਨੇ ਆਪਣੀ ਹੀ ਮਾਤ-ਭੂਮੀ ’ਚ ਹੌਲੀ-ਹੌਲੀ ਸਿਆਸੀ ਆਤਮਵਿਸ਼ਵਾਸ ਕਿਉਂ ਗੁਆ ਦਿੱਤਾ? ਕਿਉਂ ਵਾਰ-ਵਾਰ ਵਿਸ਼ਵਾਸਘਾਤ ਨੇ ਕੁਰਬਾਨੀ ਨੂੰ ਪਛਾੜ ਦਿੱਤਾ? ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਲੀਡਰਸ਼ਿਪ ਲੰਬੇ ਸਮੇਂ ਦੀ ਸੱਭਿਅਕ ਰਣਨੀਤੀ ਵਿਕਸਿਤ ਕਰਨ ’ਚ ਕਿਉਂ ਅਸਫ਼ਲ ਰਹੀ?

—ਡਾ. ਇਕਬਾਲ ਸਿੰਘ ਲਾਲਪੁਰਾ
(ਸਾਬਕਾ ਚੇਅਰਮੈਨ, ਰਾਸ਼ਟਰੀ ਘੱਟਗਿਣਤੀ ਕਮਿਸ਼ਨ, ਭਾਰਤ ਸਰਕਾਰ)

  • Maharaja Daleep Singh
  • India
  • Punjab
  • Zar

ਸਕੂਲਾਂ ਦੀ ਥਾਲੀ ’ਚ ਸੰਕਟ : ਮਿਡ-ਡੇ ਮੀਲ ਵਿਵਸਥਾ ’ਤੇ ਮੁੜ ਵਿਚਾਰ ਦੀ ਲੋੜ

NEXT STORY

Stories You May Like

  • pakistan to celebrate maharaja ranjit singh s death anniversary
    ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿ ਰਵਾਨਾ, 30 ਨੂੰ ਹੋਵੇਗੀ ਵਾਪਸੀ
  • we will create the punjab of maharaja ranjit singh  s dreams
    ਮਹਾਰਾਜਾ ਰਣਜੀਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਸਿਰਜਾਂਗੇ- ਨਿਤਿਨ ਨਬੀਨ
  • pakistan on the occasion of maharaja ranjit singh s death anniversary
    ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿ ਜਾਵੇਗਾ 290 ਸ਼ਰਧਾਲੂਆਂ ਦਾ ਜਥਾ, 21 ਜੂਨ ਨੂੰ ਹੋਵੇਗੀ ਰਵਾਨਗੀ
  • punjab bjp president kewal singh dhillon
    ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਭਾਜਪਾ ਨੇ 117 ਹਲਕਿਆਂ 'ਚ ਛਬੀਲਾਂ ਲਗਾਈਆਂ: ਕੇਵਲ ਢਿੱਲੋਂ
  • akal takht sahib  official letter issued
    ਅਕਾਲ ਤਖ਼ਤ ਸਾਹਿਬ ਵੱਲੋਂ ਅਧਿਕਾਰਤ ਪੱਤਰ ਜਾਰੀ, ਸਿੱਖ ਵਿਧਾਇਕਾਂ ਤੇ ਮੰਤਰੀਆਂ ਨੇ ਭੇਜੇ ਗਏ ਈ-ਮੇਲ
  • sikh couple  rp singh  statement
    ਪਾਕਿਸਤਾਨ ਦੇ ਗੁਰਦੁਆਰੇ ਵਿੱਚ ਸਿੱਖ ਜੋੜੇ ਦੇ ਕਤਲ 'ਤੇ RP ਸਿੰਘ ਦਾ ਬਿਆਨ
  • new twist in nihang sikh youth case
    ਨਿਹੰਗ ਸਿੱਖ ਨੌਜਵਾਨਾਂ ਦੇ ਮਾਮਲੇ ’ਚ ਨਵਾਂ ਮੋੜ: 'ਵਾਰਿਸ ਪੰਜਾਬ ਦੇ' ਸਿੱਖ ਵਫ਼ਦ ਦੇ ਦਖ਼ਲ ਮਗਰੋਂ ਕਰਾਸ ਕੇਸ ਦਰਜ
  • car hits motorcycle in mahilpur  one person killed
    ਮਾਹਿਲਪੁਰ 'ਚ ਤੇਜ਼ ਰਫ਼ਤਾਰ ਦਾ ਕਹਿਰ! ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕ ਦੀ ਮੌਤ
  • earthquake in chandigarh punjab
    ਪੰਜਾਬ ਸਣੇ ਉੱਤਰ ਭਾਰਤ 'ਚ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ
  • doni ball gang member arrested with weapons in jalandhar
    ਜਲੰਧਰ 'ਚ ਡੋਨੀ ਬਲ ਗੈਂਗ ਦੇ 2 ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ
  • fire broke out in a moving vehicle on the highway in jalandhar
    ਜਲੰਧਰ 'ਚ ਹਾਈਵੇਅ 'ਤੇ ਚੱਲਦੀ ਕਾਰ ਨੂੰ ਲੱਗੀ ਅੱਗ, ਡਰਾਈਵਰਾਂ ਨੇ ਭੱਜ ਕੇ ਬਚਾਈ...
  • electricity consumers electricity department
    ਬਿਜਲੀ ਖਪਤਕਾਰਾਂ ਨੂੰ ਖ਼ੁਸ਼ਖ਼ਬਰੀ, ਲਿਆ ਗਿਆ ਇਹ ਵੱਡਾ ਫ਼ੈਸਲਾ
  • weather will change in punjab on july 1
    ਪੰਜਾਬ 'ਚ 1 ਜੁਲਾਈ ਨੂੰ ਬਦਲੇਗਾ ਮੌਸਮ, 15 ਜ਼ਿਲ੍ਹਿਆਂ 'ਚ ਅਲਰਟ ਜਾਰੀ
  • man dies after getting electrocuted while lighting a lantern in jalandhar
    ਜਲੰਧਰ 'ਚ ਲੈਂਟਰ ਪਾਉਂਦੇ ਸਮੇਂ ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ
  • daljit cheema on jagbani
    ਅਕਾਲੀ-ਭਾਜਪਾ ਗੱਠਜੋੜ ਬਾਰੇ ਸਮਾਂ ਹੀ ਦੱਸੇਗਾ : ਡਾ. ਦਲਜੀਤ ਸਿੰਘ ਚੀਮਾ
  • major firing outside chawla mobile point in jalandhar
    ਜਲੰਧਰ: ਚਾਵਲਾ ਮੋਬਾਇਲ ਪੁਆਇੰਟ ਬਾਹਰ ਗੋਲ਼ੀਆਂ ਚੱਲਣ ਦੇ ਮਾਮਲੇ 'ਚ ਵੱਡੀ ਅਪਡੇਟ!...
Trending
Ek Nazar
heavy vehicle movement banned on banga mukandpur road

ਨਵਾਂਸ਼ਹਿਰ 'ਚ ਇਨ੍ਹਾਂ ਵਾਹਨਾਂ 'ਤੇ 25 ਅਗਸਤ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ...

has hardik pandya really secretly married mahika sharma

ਹਾਰਦਿਕ ਪੰਡਯਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ? ਮਾਹਿਕਾ ਨੇ ਸਿੰਦੂਰ ਨਾਲ ਭਰੀ...

veteran filmmaker k  bhagyaraj passes away at 73

ਦਿੱਗਜ ਐਕਟਰ-ਡਾਇਰੈਕਟਰ ਦੀ ਹਾਰਟ ਅਟੈਕ ਕਾਰਨ ਮੌਤ ! 73 ਸਾਲ ਦੀ ਉਮਰ 'ਚ ਲਏ...

horrific collision between high speed car and scooter

ਤੇਜ਼ ਰਫਤਾਰ ਕਾਰ ਤੇ ਸਕੂਟਰੀ ਵਿਚਾਲੇ ਭਿਆਨਕ ਟੱਕਰ, ਮਾਸੂਮ ਕੁੜੀ ਦੀ ਮੌਕੇ 'ਤੇ...

heavy rain next 6 days monsoon

ਅਗਲੇ 6 ਦਿਨ ਭਾਰੀ! ਬਦਲੇਗਾ ਮੌਸਮ ਦਾ ਮਿਜਾਜ਼, 16 ਸੂਬਿਆਂ 'ਚ ਤੇਜ਼...

freedom to travel to any country without a visa

ਬਿਨਾਂ Visa ਦੇ ਕਿਸੇ ਵੀ ਦੇਸ਼ ਜਾ ਸਕਦਾ ਇਕ ਸ਼ਖਸ! ਤੁਹਾਨੂੰ ਪਤਾ ਹੈ ਕੌਣ

mother daughter throat

ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

son gave his own father  s betel nut to get a government job

ਸਰਕਾਰੀ ਨੌਕਰੀ ਲੈਣ ਲਈ ਪੁੱਤ ਨੇ ਦੇ'ਤੀ ਆਪਣੇ ਹੀ ਪਿਓ ਦੀ ਸੁਪਾਰੀ! ਹੈਰਾਨ ਕਰ...

veteran actor passes away

ਮਸ਼ਹੂਰ ਸ਼ੋਅ 'ਸ਼ਕਤੀਮਾਨ' 'ਚ ਨਜ਼ਰ ਆ ਚੁੱਕੇ ਦਿੱਗਜ ਅਦਾਕਾਰ ਦਾ ਦਿਹਾਂਤ

gold silver price

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ...

wife talking another man phone night character

'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ...

amitabh  s heroine quits acting and sells chicken

ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

this famous actress had her leg amputated at the age of 15

15 ਸਾਲ ਦੀ ਉਮਰ 'ਚ ਕੱਟਣੀ ਪਈ ਸੀ ਇਸ ਮਸ਼ਹੂਰ ਅਦਾਕਾਰਾ ਦੀ ਲੱਤ, ਫਿਰ ਇੰਝ ਬਣੀ...

making passport has become expensive

ਪਾਸਪੋਰਟ ਬਣਵਾਉਣਾ ਹੋ ਗਿਆ ਮਹਿੰਗਾ ! ਕੇਂਦਰ ਸਰਕਾਰ ਨੇ ਵਧਾਈ ਫੀਸ, ਜਾਣੋ ਹੁਣ...

heavy rains expected for next 3 4 days

ਅਗਲੇ 3-4 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

good news for lpg customers government removed all restrictions on supply

LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ...

property in saudi arabia

ਸਾਊਦੀ ਅਰਬ ਤੋਂ ਭਾਰਤੀਆਂ ਲਈ ਚੰਗੀ ਖ਼ਬਰ, ਜਾਇਦਾਦ ਖਰੀਦਣਾ ਹੋਇਆ ਸੌਖਾ; ਨਵਾਂ...

teesta river

ਚੀਨ, ਬੰਗਲਾਦੇਸ਼ 'ਤੀਸਤਾ ਨਦੀ' ਪ੍ਰਬੰਧਨ 'ਤੇ ਸਹਿਯੋਗ ਨੂੰ ਮਜ਼ਬੂਤ ​​ਕਰਨ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • passport is not citizenship proof
      ਪਾਸਪੋਰਟ ਨਹੀਂ ਤਾਂ ਫਿਰ ਕੀ? ਸਰਕਾਰ ਦੇਵੇ ਉੱਤਰ
    • regional parties
      ਖੇਤਰੀ ਪਾਰਟੀਆਂ ਆਖ਼ਿਰ ਕਿਉਂ ਖਿੱਲਰ ਰਹੀਆਂ ਹਨ ?
    • pm awaas yojna
      ਕਿਵੇਂ ਇਕ ਆਵਾਸ ਯੋਜਨਾ ਬਣ ਗਈ ਸਮਾਜਿਕ ਕ੍ਰਾਂਤੀ ਦਾ ਮਾਧਿਅਮ
    • the government should not make the question paper leak an issue
      ਪ੍ਰਸ਼ਨ ਪੱਤਰ ਲੀਕ ’ਤੇ ਸਰਕਾਰ ਨੂੰ ਆਪਣੇ ਵੱਕਾਰ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ
    • keir starmer falls victim to british political storm
      ਬ੍ਰਿਟਿਸ਼ ਸਿਆਸੀ ਜਵਾਰ-ਭਾਟੇ ਦਾ ਸ਼ਿਕਾਰ ਹੋਇਆ ਕੀਰ ਸਟਾਰਮਰ
    • kirpan issue
      ਸਿੱਖ ਧਰਮ ਦਾ ਅਨਿੱਖੜਵਾਂ ਅੰਗ ‘ਕ੍ਰਿਪਾਨ’ ਵਿਵਾਦਾਂ ’ਚ ਕਿਉਂ?
    • are india  s weaker sections turning to illicit businesses
      ਕੀ ਭਾਰਤ ਦੇ ਕਮਜ਼ੋਰ ਵਰਗ ਕਰ ਰਹੇ ਹਨ ਨਾਜਾਇਜ਼ ਧਨ-ਦੌਲਤ ਦੇ ਧੰਦਿਆਂ ਵੱਲ ਰੁਖ?
    • punjab culture
      ਪੰਜਾਬੀ ਸੰਸਕ੍ਰਿਤੀ ਦਾ ਅਗਵਾ : ਬੁੱਲੇ ਸ਼ਾਹ ਤੋਂ ਬੰਦੂਕ ਤੱਕ
    • bjp congress
      ਭਾਜਪਾ ਦੀ ਹਮਲਾਵਰੀ ਮੁਹਿੰਮ, ਕੀ ਕਾਂਗਰਸ ਟਿਕ ਸਕੇਗੀ ?
    • bribe taking police officers   are becoming the reason for the disgrace
      ‘ਕੁਝ! ਰਿਸ਼ਵਤਖੋਰ ਪੁਲਸ ਮੁਲਾਜ਼ਮ’ ਬਣ ਰਹੇ ਬਦਨਾਮੀ ਦਾ ਕਾਰਨ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +