ਲਖਨਊ—ਪੂਰੀ ਦੁਨੀਆ 'ਚ ਫੈਲ ਚੁੱਕੇ ਖਤਰਨਾਕ ਕੋਰੋਨਾਵਾਇਰਸ ਦੇ ਮਾਮਲੇ ਦਿਨੋ ਦਿਨ ਵੱਧਦੇ ਹੀ ਜਾ ਰਹੇ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਹੁਣ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ 4 ਹੋਰ ਲੋਕਾਂ 'ਚ ਕੋਰੋਨਾਵਾਇਰਸ ਪਾਜ਼ੀਟਿਵ ਦੀ ਪੁਸ਼ਟੀ ਹੋਈ ਹੈ। ਸਾਰੇ ਪੀੜਤਾਂ ਮਰੀਜ਼ਾਂ ਨੂੰ ਲਖਨਊ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇ.ਜੀ.ਐੱਮ.ਯੂ) ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹੁਣ ਤੱਕ ਉੱਤਰ ਪ੍ਰਦੇਸ਼ 'ਚ ਇਨਫੈਕਟਡ ਮਰੀਜ਼ਾਂ ਦੀ ਗਿਣਤੀ 20 ਤੋਂ ਵੱਧ ਚੁੱਕੀ ਹੈ।
20 ਸੂਬਿਆਂ 'ਚ ਫੈਲ ਚੁੱਕੇ ਖਤਰਨਾਕ ਕੋਰੋਨਾਵਾਇਰਸ ਦੇ ਕੁੱਲ ਮਾਮਲੇ 200 ਤੱਕ ਪਹੁੰਚ ਗਏ ਹਨ, ਜਿਨ੍ਹਾਂ 'ਚ 132 ਵਿਦੇਸ਼ੀ ਸ਼ਾਮਲ ਹਨ। ਇਸ ਤੋਂ ਇਲਾਵਾ 20 ਲੋਕ ਠੀਕ ਹੋ ਕੇ ਘਰ ਵਾਪਸ ਪਰਤ ਚੁੱਕੇ ਹਨ ਜਦਕਿ 5 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਦਿੱਲੀ, ਕਰਨਾਟਕ, ਮਹਾਰਾਸ਼ਟਰ, ਪੰਜਾਬ ਅਤੇ ਰਾਜਸਥਾਨ ਦੇ ਰਹਿਣ ਵਾਲੇ ਸੀ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਵੀਰਵਾਰ ਰਾਤ 8 ਵਜੇ ਦੇਸ਼ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪੀ.ਐੱਮ. ਮੋਦੀ ਨੇ ਦੇਸ਼ਵਾਸੀਆਂ ਤੋਂ ਅਪੀਲ ਕੀਤੀ ਕਿ ਇਸ ਐਤਵਾਰ 22 ਮਾਰਚ ਨੂੰ ਸਵੇਰੇ 7 ਵਜੇ ਤੋਂ ਰਾਤ 9 ਵਜੇ ਤਕ ਕਰਫਿਊ ਦਾ ਪਾਲਣ ਕਰੇ। ਇਸ ਦੇ ਨਾਲ ਹੀ ਇਕ ਹੋਰ ਅਪੀਲ ਹੈ ਕਿ ਸਾਡੇ ਪਰਿਵਾਰ ਜੋ ਵੀ ਬੁਜ਼ੁਰਗ ਹੋਵੇ, 65 ਸਾਲ ਦੀ ਉਮਰ ਤੋਂ ਜ਼ਿਆਦਾ ਦੇ ਵਿਅਕਤੀ ਹੋਣ ਉਹ ਆਉਣ ਵਾਲੇ ਕੁਝ ਹਫਤੇ ਤਕ ਘਰ ਤੋਂ ਬਾਹਰ ਨਾ ਨਿਕਲਣ।
ਇਸ ਤੋਂ ਇਲਾਵਾ ਕੋਰੋਨਾਵਾਇਰਸ ਦੇ ਲਗਾਤਾਰ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਆਪਣੇ 50 ਫੀਸਦੀ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦੇਣ ਦਾ ਵੀਰਵਾਰ ਭਾਵ ਅੱਜ ਫੈਸਲਾ ਕੀਤਾ ਹੈ, ਜਦਕਿ ਬਾਕੀ ਦੇ ਕਰਮਚਾਰੀ ਰੋਜ਼ਾਨਾ ਦਫਤਰ ਆਉਣਗੇ ਪਰ ਉਹ 3 ਵੱਖ-ਵੱਖ ਸਮੇਂ ’ਤੇ ਆਉਣਗੇ। ਇਸ ਦੇ ਨਾਲ ਹੀ ਸਰਕਾਰ ਨੇ ਇਕ ਹਫਤੇ ਤੱਕ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਦੀ ਲੈਂਡਿੰਗ 'ਤੇ ਰੋਕ ਲਗਾ ਦਿੱਤੀ ਹੈ। ਦੱਸ ਦੇਈਏ ਕਿ ਸਰਕਾਰ ਵੱਲੋਂ ਅੰਤਰਰਾਸ਼ਟਰੀ ਉਡਾਣਾਂ 'ਤੇ 22 ਮਾਰਚ ਤੋਂ ਇਕ ਹਫਤੇ ਤੱਕ ਰੋਕ ਲੱਗੀ ਹੈ।
ਇਹ ਵੀ ਪੜ੍ਹੋ: ਭਾਰਤ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਵਧੇ ਮਾਮਲੇ
ਨਿਰਭਯਾ ਦੇ ਦੋਸ਼ੀਆਂ ਦੀ ਫਾਂਸੀ 'ਤੇ ਬੋਲੇ ਪੀ.ਐੱਮ. ਮੋਦੀ- ਅੱਜ ਨਿਆਂ ਹੋਇਆ ਹੈ
NEXT STORY