ਸ਼੍ਰੀਨਗਰ- ਨੈਸ਼ਨਲ ਕਾਨਫਰੰਸ (NC) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਸ਼ੁੱਕਰਵਾਰ ਨੂੰ 26/11 ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਹੁਸੈਨ ਰਾਣਾ ਦੀ ਹਵਾਲਗੀ ਲਈ ਕੇਂਦਰ ਸਰਕਾਰ ਨੂੰ ਵਧਾਈ ਦਿੱਤੀ ਪਰ ਨਾਲ ਹੀ ਕਾਲਾ ਧਨ ਵਾਪਸ ਲਿਆਉਣ ਦੇ ਭਾਜਪਾ ਦੇ ਵਾਅਦੇ 'ਤੇ ਵੀ ਨਿਸ਼ਾਨਾ ਸਾਧਿਆ। ਜਦੋਂ ਰਾਣਾ ਦੀ ਅਮਰੀਕਾ ਤੋਂ ਭਾਰਤ ਹਵਾਲਗੀ ਬਾਰੇ ਪੁੱਛਿਆ ਗਿਆ ਤਾਂ ਅਬਦੁੱਲਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, "ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਕਿ ਉਹ ਘੱਟੋ-ਘੱਟ ਕਿਸੇ ਨੂੰ ਵਾਪਸ ਲਿਆਏ ਹਨ। ਉਹ ਕਾਲਾ ਧਨ ਵਾਪਸ ਲਿਆਉਣ ਵਾਲੇ ਸਨ ਅਤੇ ਸਾਰਿਆਂ ਨੂੰ 15 ਲੱਖ ਰੁਪਏ ਦੇਣ ਵਾਲੇ ਸਨ, ਉਸਦਾ ਕੀ ਹੋਇਆ?"
ਇਸ ਤੋਂ ਪਹਿਲਾਂ ਦਿਨ ਵੇਲੇ ਜਦੋਂ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (PDP) ਦੇ ਵਕਫ਼ ਸੋਧ ਐਕਟ ਦੇ ਵਿਰੋਧ ਬਾਰੇ ਪੁੱਛਿਆ ਗਿਆ, ਤਾਂ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਨੇ ਕਿਹਾ, "ਇਹ ਇਕ ਚੰਗੀ ਗੱਲ ਹੈ। ਉਨ੍ਹਾਂ ਨੂੰ ਵਿਰੋਧ ਕਰਨ ਦਿਓ। ਇਹ ਇੱਕ ਆਜ਼ਾਦ ਦੇਸ਼ ਹੈ।" ਵਕਫ਼ ਸੋਧ ਐਕਟ 'ਤੇ ਪਾਰਟੀ ਦੇ ਸਟੈਂਡ ਬਾਰੇ ਪੁੱਛੇ ਜਾਣ 'ਤੇ ਅਬਦੁੱਲਾ ਨੇ ਕਿਹਾ ਕਿ ਪਾਰਟੀ ਇਸ ਵਿਰੁੱਧ ਸੁਪਰੀਮ ਕੋਰਟ ਜਾਵੇਗੀ।
ਕਦੇ 63 ਰੁਪਏ 'ਚ ਵਿਕਦਾ ਸੀ 10 ਗ੍ਰਾਮ ਸੋਨਾ! 1964 ਤੇ ਅੱਜ ਦੇ Gold ਰੇਟ 'ਚ ਜ਼ਮੀਨ ਆਸਮਾਨ ਦਾ ਫਰਕ
NEXT STORY