ਵੈੱਬ ਡੈਸਕ : ਪਿਛਲੇ ਕੁਝ ਸਮੇਂ ਤੋਂ ਸੋਨੇ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਅੱਜ ਸੋਨੇ ਦੀ ਕੀਮਤ 93,070 ਰੁਪਏ ਤੱਕ ਪਹੁੰਚ ਗਈ ਹੈ, ਉਹ ਦਿਨ ਦੂਰ ਨਹੀਂ ਜਦੋਂ ਇਹ ਇੱਕ ਲੱਖ ਨੂੰ ਪਾਰ ਕਰ ਜਾਵੇਗੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਕ ਸਮੇਂ ਦੇਸ਼ ਵਿੱਚ ਸੋਨੇ ਦੀ ਕੀਮਤ ਲਗਭਗ 63 ਰੁਪਏ ਪ੍ਰਤੀ 10 ਸੀ। ਅੱਜ ਇਹ ਇੱਕ ਲੱਖ ਦੇ ਨੇੜੇ ਪਹੁੰਚ ਗਈ ਹੈ। ਭਾਰਤ ਵਿੱਚ 1964 ਤੋਂ 2025 ਤੱਕ ਸੋਨੇ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਦੇਖੋ ਪੂਰੀ ਲਿਸਟ।

ਗੈਸਟ ਹਾਊਸ 'ਚ ਔਰਤ ਦਾ ਨਹਾਉਂਦਿਆਂ ਵੀਡੀਓ ਕੀਤਾ ਰਿਕਾਰਡ, ਰੰਗੇ ਹੱਥੀਂ ਫੜ ਲਿਆ ਬੰਦਾ ਤੇ ਫਿਰ...
ਮੁੱਖ ਸਾਲਾਂ 'ਚ ਸੋਨੇ ਦੀਆਂ ਕੀਮਤਾਂ (24 ਕੈਰੇਟ ਪ੍ਰਤੀ 10 ਗ੍ਰਾਮ)
- 1964: ₹63.25
- 1970: ₹184.00
- 1980: ₹1,330.00
- 1990: ₹3,200.00
- 2000: ₹4,400.00
- 2010: ₹18,500.00
- 2020: ₹48,651.00
- 2024: ₹75,400.00
- 2025: ₹93,070.00
ਕੀਮਤਾਂ ਵਧਣ ਦੇ ਮੁੱਖ ਕਾਰਨ
ਆਰਥਿਕ ਸੰਕਟ ਦੌਰਾਨ, ਨਿਵੇਸ਼ਕ ਇੱਕ ਸੁਰੱਖਿਅਤ ਵਿਕਲਪ ਵਜੋਂ ਸੋਨੇ ਵੱਲ ਮੁੜਦੇ ਹਨ। ਜਿਵੇਂ-ਜਿਵੇਂ ਮਹਿੰਗਾਈ ਵਧਦੀ ਹੈ, ਸੋਨੇ ਦੀ ਮੰਗ ਵਧਦੀ ਹੈ, ਜਿਸ ਕਾਰਨ ਇਸ ਦੀਆਂ ਕੀਮਤਾਂ ਵਧਦੀਆਂ ਹਨ। ਭਾਰਤ ਵਿੱਚ ਰਵਾਇਤੀ ਤੌਰ 'ਤੇ ਸੋਨੇ ਦੀ ਬਹੁਤ ਜ਼ਿਆਦਾ ਮੰਗ ਰਹੀ ਹੈ, ਖਾਸ ਕਰਕੇ ਤਿਉਹਾਰਾਂ ਅਤੇ ਵਿਆਹ ਦੇ ਮੌਸਮ ਦੌਰਾਨ। ਅੰਤਰਰਾਸ਼ਟਰੀ ਤਣਾਅ ਦੇ ਸਮੇਂ, ਨਿਵੇਸ਼ਕ ਸੋਨੇ ਨੂੰ ਇੱਕ ਸੁਰੱਖਿਅਤ ਨਿਵੇਸ਼ ਮੰਨਦੇ ਹਨ।
ਕਰਜ਼ੇ ਤੋਂ ਬਚਣ ਲਈ ਘੜੀ ਝੂਠੀ ਡਕੈਤੀ ਦੀ ਕਹਾਣੀ, ਫੇਰ ਪੁਲਸ ਨੇ ਵੀ ਕਰ'ਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ
ਸੋਨੇ 'ਚ ਨਿਵੇਸ਼ ਕਰਨਾ ਸਿਆਣਪ
ਪਿਛਲੇ ਛੇ ਦਹਾਕਿਆਂ ਤੋਂ, ਸੋਨਾ ਨਾ ਸਿਰਫ਼ ਸੱਭਿਆਚਾਰਕ ਅਤੇ ਧਾਰਮਿਕ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਰਿਹਾ ਹੈ, ਸਗੋਂ ਇੱਕ ਨਿਵੇਸ਼ ਦੇ ਰੂਪ ਵਿੱਚ ਵੀ ਬਹੁਤ ਲਾਭਦਾਇਕ ਸਾਬਤ ਹੋਇਆ ਹੈ। ਜੇਕਰ ਕਿਸੇ ਨੇ 1964 ਵਿੱਚ ਸੋਨੇ ਵਿੱਚ ਨਿਵੇਸ਼ ਕੀਤਾ ਹੁੰਦਾ ਤਾਂ ਅੱਜ ਇਸਦੀ ਕੀਮਤ ਹਜ਼ਾਰਾਂ ਫੀਸਦੀ ਵੱਧ ਗਈ ਹੁੰਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਰੁਪਏ' ਨੇ ਮਾਰੀ ਵੱਡੀ ਛਾਲ, ਡਾਲਰ ਨੂੰ ਦਿੱਤਾ ਮੂੰਹਤੋੜ ਜਵਾਬ
NEXT STORY