ਨੈਸ਼ਨਲ ਡੈਸਕ- ਇਸ ਵਾਰ ਸਰਦੀਆਂ ਦੇ ਸੰਸਦ ਸੈਸ਼ਨ ਨੇ ਕੁਝ ਅਜਿਹਾ ਦਿੱਤਾ ਜੋ ਕਾਂਗਰਸ ਨੂੰ ਕੁਝ ਸਮੇਂ ਤੋਂ ਨਹੀਂ ਮਿਲਿਆ ਸੀ। ਉਹ ਸੀ ਗਤੀ। ਤਿੰਨ ਅਜਿਹੇ ਪਲ ਉਭਰ ਕੇ ਸਾਹਮਣੇ ਆਏ ਜਿਨ੍ਹਾਂ ਨੇ ਪਾਰਟੀ ਦੇ ਸਿਆਸੀ ਗ੍ਰਾਫ਼ ਨੂੰ ਉੱਚਾ ਕੀਤਾ ਤੇ ਸੰਸਦ ਦਾ ਮਾਹੌਲ ਬਦਲ ਦਿੱਤਾ।
ਸਭ ਤੋਂ ਪਹਿਲਾ ਅਦਾਲਤ ਤੋਂ ਇਕ ਝਟਕਾ ਆਇਆ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ ਨੈਸ਼ਨਲ ਹੈਰਾਲਡ ਮਾਮਲੇ ’ਚ ਇਕ ਵਿਲੱਖਣ ਝਟਕਾ ਲੱਗਾ । ਈ. ਡੀ. ਦੀ ਇਕ ਵਿਸ਼ੇਸ਼ ਅਦਾਲਤ ਨੇ ਗਾਂਧੀ ਪਰਿਵਾਰ ਵਿਰੁੱਧ ਕਾਰਵਾਈ ਰੱਦ ਕਰ ਦਿੱਤੀ।
ਇਕ ਦਹਾਕੇ ਦੀ ਜਾਂਚ ਤੋਂ ਬਾਅਦ ਇਹ ਹੁਕਮ ਉਨ੍ਹਾਂ ਲੋਕਾਂ ਲਈ ਮਨੋਬਲ ਵਧਾਉਣ ਵਾਲਾ ਸੀ ਜੋ ਲੰਬੇ ਸਮੇਂ ਤੋਂ ਇਹ ਦਲੀਲ ਦੇ ਰਹੇ ਸਨ ਕਿ ਇਹ ਮਾਮਲਾ ਵਿਜੀਲੈਂਸ ਨਾਲੋਂ ਬਦਲਾਖੋਰੀ ਬਾਰੇ ਵੱਧ ਸੀ। ਦਿੱਲੀ ਪੁਲਸ ਦੀ ਨਵੀਂ ਐੱਫ. ਆਈ. ਆਰ. ਦੇ ਆਧਾਰ ’ਤੇ ਏਜੰਸੀ ਵੱਲੋਂ ਨਵੀਂ ਐਫ. ਆਈ. ਆਰ. ਦਰਜ ਕਰਨ ਦਾ ਫੈਸਲਾ ਇਸ ਝਟਕੇ ਦੀ ਅਹਿਮੀਅਤ ਨੂੰ ਉਜਾਗਰ ਕਰਦਾ ਹੈ।
ਦੂਜਾ ਪਲ ਉਦੋਂ ਆਇਆ ਜਦੋਂ ਸੱਭਿਆਚਾਰ ਮੰਤਰੀ ਨੇ ਕਿਹਾ ਕਿ ਪ੍ਰਾਈਮ ਮਨਿਸਟਰਜ਼ ਮਿਊਜ਼ੀਅਮ ਤੇ ਲਾਇਬ੍ਰੇਰੀ ’ਚੋਂ ਨਹਿਰੂ-ਯੁੱਗ ਦੇ ਕੋਈ ਵੀ ਪੇਪਰ ਗਾਇਬ ਨਹੀਂ ਹਨ। ਇਲ ਨਾਲ ਭਾਜਪਾ ਦੀ ਉਹ ਮੁਹਿੰਮ ਕਮਜ਼ੋਰ ਹੋ ਗਈ ਜੋ ਪੁਰਾਲੇਖ ਦੀ ਧੂੜ ਨੂੰ ਸਿਆਸੀ ਤੂਫਾਨ ’ਚ ਬਦਲਣ ਦੀ ਕੋਸ਼ਿਸ਼ ਕਰ ਰਹੀ ਸੀ।
ਇਸ ਇਨਕਾਰ ਨੇ ਉਸ ਬਿਰਤਾਂਤ ਨੂੰ ਚੁੱਪਚਾਪ ਵਧਾ ਦਿੱਤਾ ਜਿਸ ’ਤੇ ਸੱਤਾਧਾਰੀ ਪਾਰਟੀ ਹਫ਼ਤਿਆਂ ਤੋਂ ਜ਼ੋਰ ਦੇ ਰਹੀ ਸੀ। ਹਾਲਾਂਕਿ, ਸਿਆਸੀ ਪੰਡਿਤ ਹੈਰਾਨ ਹਨ ਕਿ ਸਰਕਾਰ ਨੇ ਇਸ ਸਮੇਂ ਲੋਕ ਸਭਾ ’ਚ ਅਜਿਹਾ ਖੁਲਾਸਾ ਕਿਉਂ ਕੀਤਾ ਕਿਉਂਕਿ ਉਹ ਲਿਖਤੀ ਸਵਾਲਾਂ ਦੇ ਪੂਰੇ ਜਵਾਬ ਦੇਣ ਤੋਂ ਲਗਾਤਾਰ ਬਚਦੀ ਰਹਿੰਦੀ ਹੈ। ਇਸ ਦੀ ਬਜਾਏ ਅਧੂਰੇ ਜਵਾਬ ਦਿੰਦੀ ਹੈ ਜਾਂ ਸਿਰਫ਼ ਇਹ ਕਹਿੰਦੀ ਹੈ ਕਿ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਫਿਰ ਹੈਰਾਨੀਜਨਕ ਕਾਰਵਾਈ ਹੋਈ। ਜਦੋਂ ਰਾਹੁਲ ਗਾਂਧੀ ਇੰਡੀਅਨ ਓਵਰਸੀਜ਼ ਕਾਂਗਰਸ ਦੇ ਇਕ ਪ੍ਰੋਗਰਾਮ ਲਈ ਜਰਮਨੀ ’ਚ ਸਨ ਤਾਂ ਭਾਜਪਾ ਨੇ ‘ਵਿਦੇਸ਼ੀ ਹੀਰੋ’ ਦਾ ਮਜ਼ਾਕ ਉਡਾਇਆ ਪਰ ਇਸ ਦੀ ਬਜਾਏ ਉਸ ਨੂੰ ਪ੍ਰਿਅੰਕਾ ਗਾਂਧੀ ਦਾ ਸਾਹਮਣਾ ਕਰਨਾ ਪਿਆ।
ਪਹਿਲੀ ਵਾਰ ਸੰਸਦ ਮੈਂਬਰ ਬਣੀ ਪ੍ਰਿਅੰਕਾ ਨੇ ਕਾਂਗਰਸ ਦੀ ਫਲੋਰ ਰਣਨੀਤੀ ਦੀ ਜ਼ਿੰਮੇਵਾਰੀ ਸੰਭਾਲੀ ਤੇ ਕੁਝ ਦਿਨਾਂ ਅੰਦਰ ਆਪਣੀ ਤਿੱਖੀ ਦਖਲਅੰਦਾਜ਼ੀ, ਸ਼ਾਨਦਾਰ ਤਾਲਮੇਲ, ਮੁਸਕਰਾਉਂਦੇ ਅੰਦਾਜ਼ ਅਤੇ ਸਪੱਸ਼ਟ ਭਰੋਸੇ ਨਾਲ ਹਾਊਸ ਦੀ ਟੋਨ ਬਦਲ ਦਿੱਤੀ।
ਭਾਜਪਾ ਲਈ ਰਾਹੁਲ ਦੀ ਗੈਰਹਾਜ਼ਰੀ ਸਿਰਫ਼ ਸ਼ੁਰੂਆਤ ਸੀ। ਇਸ ਦੀ ਬਜਾਏ ਸਰਦੀਆਂ ਨੇ ਕਾਂਗਰਸ ਨੂੰ ਯਾਦ ਦਿਵਾਇਆ ਕਿ ਜਦੋਂ ਕਾਨੂੰਨ, ਬਿਰਤਾਂਤ ਤੇ ਲੀਡਰਸ਼ਿਪ ਇਕਸਾਰ ਹੁੰਦੀ ਹੈ , ਭਾਵੇਂ ਥੋੜ੍ਹੇ ਸਮੇਂ ਲਈ ਹੀ ਕਿਉਂ ਨਾ ਤਾਂ ਵਿਰੋਧੀ ਧਿਰ ਆਪਣੀ ਆਵਾਜ਼ ਸੁਣਾ ਸਕਦੀ ਹੈ।
ਇੱਟਾਂ ਦੇ ਭੱਠੇ ਦੀ ਚਿਮਨੀ ਡਿੱਗਣ ਕਾਰਨ ਵੱਡਾ ਹਾਦਸਾ, ਚਾਰ ਮਜ਼ਦੂਰਾਂ ਦੀ ਦਰਦਨਾਕ ਮੌਤ
NEXT STORY