ਨਵੀਂ ਦਿੱਲੀ- ਕਾਂਗਰਸ ਨੇ ਐਤਵਾਰ ਨੂੰ ਕਿਹਾ ਕਿ ਹਾਲ ਹੀ ਦੇ ਹਫ਼ਤਿਆਂ 'ਚ ਜੰਤਰ-ਮੰਤਰ ਅਤੇ ਹੋਰ ਥਾਵਾਂ 'ਤੇ ਹੋਏ ਵਿਰੋਧ ਪ੍ਰਦਰਸ਼ਨਾਂ ਦਾ ਕਾਰਨ ਪ੍ਰੀਖਿਆ ਪ੍ਰਣਾਲੀ 'ਚ ਕਥਿਤ ਹੇਰਾਫੇਰੀ ਸੀ, ਪਰ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਪਰੇਸ਼ਾਨੀ ਅਤੇ ਗੁੱਸੇ ਦੇ ਹੋਰ ਬੁਨਿਆਦੀ ਕਾਰਨ ਸਿੱਖਿਆ ਤੱਕ ਪਹੁੰਚ ਅਤੇ ਖਰਚ ਚੁੱਕਣ ਦੀ ਸਮਰੱਥਾ ਨਾਲ ਜੁੜੇ ਹਨ, ਜਿਵੇਂ ਕਿ ਘਰੇਲੂ ਖਰਚ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਨੌਜਵਾਨ ਅਤੇ ਉਨ੍ਹਾਂ ਦੇ ਮਾਪੇ ਸਿੱਖਿਆ ਤੱਕ ਪਹੁੰਚ ਅਤੇ ਖਰਚ ਚੁੱਕਣ ਦੇ ਸਮਰੱਥਾ ਦੇ ਮੁੱਦਿਆਂ 'ਤੇ ਤੁਰੰਤ ਸੁਧਾਰਾਤਮਕ ਕਦਮ ਚੁੱਕਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ,"ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (CMIE) ਨੇ 2014-15 ਅਤੇ 2025-26 ਦੇ ਵਿਚਕਾਰ ਘਰੇਲੂ ਖਰਚ ਦੇ ਅੰਕੜਿਆਂ ਦਾ ਵਿਸਤ੍ਰਿਤ ਵਿਸ਼ਲੇਸ਼ਣ ਕੀਤਾ ਹੈ ਅਤੇ ਇਸ ਦੇ ਨਤੀਜੇ ਬਹੁਤ ਗੰਭੀਰ ਹਨ। ਸਿੱਖਿਆ 'ਤੇ ਹੋਣ ਵਾਲਾ ਖਰਚ ਘਰੇਲੂ ਆਮਦਨ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਵਧ ਰਿਹਾ ਹੈ। ਪਰਿਵਾਰ ਆਪਣੀ ਆਮਦਨ ਦਾ ਵੱਡਾ ਹਿੱਸਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਿੱਖਿਆ 'ਤੇ ਖਰਚ ਕਰ ਰਹੇ ਹਨ।''

ਜੈਰਾਮ ਨੇ ਸੀਐੱਮਈਆਈ ਦੇ ਵਿਸ਼ਲੇਸ਼ਣ ਦਾ ਹਵਾਲਾ ਦਿੰਦੇ ਹੋਏ ਕਿਹਾ,''ਨਿੱਜੀ ਟਿਊਸ਼ਨ ਸਿੱਖਿਆ 'ਤੇ ਹੋਣ ਵਾਲੇ ਘਰੇਲੂ ਖਰਚ ਦਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਹਿੱਸਾ ਬਣ ਗਿਆ ਹੈ। ਸਕੂਲ ਅਤੇ ਕਾਲਜ ਦੀ ਫੀਸ 'ਚ ਪਿਛਲੇ ਇਕ ਦਹਾਕੇ ਦੌਰਾਨ ਲਗਾਤਾਰ ਵਾਧਾ ਹੋਇਆ ਹੈ, ਜੋ ਘਰੇਲੂ ਆਮਦਨ 'ਚ ਹੋਏ ਵਾਧੇ ਤੋਂ ਵੀ ਵੱਧ ਹੈ।'' ਉਨ੍ਹਾਂ ਕਿਹਾ ਕਿ ਕਿਤਾਬਾਂ 'ਤੇ ਖਰਚ ਇਸ ਤੋਂ ਵੀ ਵੱਧ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਇਸ ਦੇ ਪਿੱਛੇ ਪਾਠ ਪੁਸਤਕਾਂ ਅਤੇ ਸੰਦਰਭ ਪੁਸਤਕਾਂ ਦੀਆਂ ਵਧਦੀਆਂ ਕੀਮਤਾਂ, ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ 'ਤੇ ਵਧਦਾ ਖਰਚ ਅਤੇ ਵਾਧੂ ਅਧਿਐਨ ਸਮੱਗਰੀ 'ਤੇ ਵਧਦਾ ਖਰਚ ਵਰਗੇ ਕਾਰਨ ਹੋ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
PNB 'ਚ ਨਿਕਲੀ ਭਰਤੀ ! 85,000 ਤੱਕ ਮਿਲੇਗੀ ਤਨਖ਼ਾਹ, ਇੰਝ ਕਰੋ ਅਪਲਾਈ
NEXT STORY