ਨਵੀਂ ਦਿੱਲੀ- ਕਾਂਗਰਸ ਐਤਵਾਰ ਨੂੰ ਰਾਮਲੀਲਾ ਮੈਦਾਨ 'ਚ ਰੈਲੀ ਆਯੋਜਿਤ ਕਰ ਕੇ 'ਵੋਟ ਚੋਰੀ' ਦੇ ਮੁੱਦੇ 'ਤੇ ਆਪਣੀ ਮੁਹਿੰਮ ਤੇਜ਼ ਕਰੇਗੀ ਅਤੇ ਸਰਕਾਰ ਤੇ ਚੋਣ ਕਮਿਸ਼ਨ ਨੂੰ ਚੋਣਾਂ 'ਚ ਧਾਂਦਲੀ ਕਰਨ ਲਈ 'ਮਿਲੀਭਗਤ' ਨੂੰ ਲੈ ਕੇ ਕਟਘਰੇ 'ਚ ਖੜ੍ਹਾ ਕਰਨ ਦੀ ਕੋਸ਼ਿਸ਼ ਕਰੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਸਭਾ ਨੂੰ ਸੰਬੋਧਨ ਕਰਨ ਦੀ ਸੰਭਾਵਨਾ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਕੇ.ਸੀ. ਵੇਣੂਗੋਪਾਲ, ਜੈਰਾਮ ਰਮੇਸ਼ ਅਤੇ ਸਚਿਨ ਪਾਇਲਟ ਸਮੇਤ ਸੀਨੀਅਰ ਨੇਤਾ ਰੈਲੀ 'ਚ ਹਿੱਸਾ ਲੈਣਗੇ। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਵੀ ਰੈਲੀ 'ਚ ਮੌਜੂਦ ਰਹਿਣ ਦੀ ਸੰਭਾਵਨਾ ਹੈ।
ਸੀਨੀਅਰ ਨੇਤਾ ਪਾਰਟੀ ਹੈੱਡ ਕੁਆਰਟਰ ਇੰਦਰਾ ਭਵਨ 'ਚ ਇਕੱਠੇ ਹੋਣਗੇ ਅਤੇ ਫਿਰ ਬੱਸ 'ਤੇ ਰਾਮਲੀਲਾ ਮੈਦਾਨ ਲਈ ਰਵਾਨਾ ਹੋਣਗੇ। ਕਾਂਗਰਸ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਪਾਰਟੀ ਨੇ 'ਵੋਟ ਚੋਰੀ' ਦੇ ਖ਼ਿਲਾਫ਼ ਲਗਭਗ 55 ਲੱਖ ਹਸਤਾਖ਼ਰ ਇਕੱਠੇ ਕੀਤੇ ਹਨ। ਉਨ੍ਹਾਂ ਕਿਹਾ,''ਰਾਹੁਲ ਜੀ ਨੇ ਸਬੂਤਾਂ ਨਾਲ ਦਿਖਾਇਆ ਕਿ ਵੋਟ ਚੋਰੀ ਕਿਵੇਂ ਹੋ ਰਹੀ ਹੈ... ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਪ੍ਰੈੱਸ ਵਾਰਤਾ 'ਚ ਉਨ੍ਹਾਂ ਨਾਲ ਬਹਿਸ ਕਰਨ ਦੀ ਚੁਣੌਤੀ ਦਿੱਤੀ ਪਰ ਗ੍ਰਹਿ ਮੰਤਰੀ ਨੇ ਇਸ ਦਾ ਵੀ ਜਵਾਬ ਨਹੀਂ ਦਿੱਤਾ।'' ਉਨ੍ਹਾਂ ਕਿਹਾ ਕਿ ਕਾਂਗਰਸ ਇਸ ਮੁੱਦੇ ਨੂੰ ਉਜਾਗਰ ਕਰਨ ਲਈ 14 ਦਸੰਬਰ ਨੂੰ 'ਵਿਸ਼ਾਲ ਰੈਲੀ' ਕਰ ਰਹੀ ਹੈ।
ਜੰਗਲ 'ਚ ਸ਼ਿਕਾਰੀਆਂ ਦੇ 'ਜਾਲ' ਚ ਫਸੇ 2 ਨੌਜਵਾਨ ! ਤੜਫ਼-ਤੜਫ਼ ਨਿਕਲੀ ਦੋਵਾਂ ਦੀ ਜਾਨ
NEXT STORY