ਵਰਧਾ (ਮਹਾਰਾਸ਼ਟਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਾਰਟੀ ਨੂੰ 'ਟੁਕੜੇ ਟੁਕੜੇ ਗੈਂਗ' ਅਤੇ ਸ਼ਹਿਰੀ ਨਕਸਲਵਾਦੀਆਂ ਦੁਆਰਾ ਚਲਾਇਆ ਜਾ ਰਿਹਾ ਹੈ। ਮੋਦੀ ਨੇ 'ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ' ਦੇ ਇੱਕ ਸਾਲ ਪੂਰੇ ਹੋਣ 'ਤੇ ਮਹਾਰਾਸ਼ਟਰ ਦੇ ਵਰਧਾ ਵਿੱਚ ਇੱਕ ਜਨ ਸਭਾ ਨੂੰ ਸੰਬੋਧਿਤ ਕਰਦੇ ਕਿਹਾ, "ਅੱਜ ਤੁਸੀਂ ਜਿਹੜੀ ਕਾਂਗਰਸ ਨੂੰ ਦੇਖਦੇ ਹੋ, ਉਹ ਇਹ ਪਾਰਟੀ ਨਹੀਂ ਹੈ, ਜਿਸ ਨਾਲ ਮਹਾਤਮਾ ਗਾਂਧੀ ਵਰਗੀਆਂ ਮਹਾਨ ਹਸਤੀਆਂ ਜੁੜੀਆਂ ਹੋਈਆਂ ਸਨ।"
ਇਹ ਵੀ ਪੜ੍ਹੋ - Online ਗੇਮ 'ਚ ਗਵਾ 'ਤੇ 96 ਲੱਖ, ਹੁਣ ਪਰਿਵਾਰ ਨੇ ਵੀ ਮੋੜ ਲਿਆ ਮੂੰਹ, ਨੌਜਵਾਨ ਨੇ ਰੋ-ਰੋ ਦੱਸੀ ਹੱਡੀ ਬੀਤੀ
ਮੋਦੀ ਨੇ ਕਿਹਾ, ''ਕਾਂਗਰਸ 'ਚ ਨਫ਼ਰਤ ਦਾ ਭੂਤ ਦਾਖਲ ਹੋ ਗਿਆ ਹੈ।'' ਉਹਨਾਂ ਨੇ ਕਿਹਾ ਅੱਜ ਦੀ ਕਾਂਗਰਸ ਵਿੱਚ ਦੇਸ਼ ਭਗਤੀ ਦੀ ਆਤਮਾ ਆਖਰੀ ਸਾਹ ਲੈ ਚੁੱਕੀ ਹੈ। ਮੋਦੀ ਨੇ ਕਾਂਗਰਸ ਨੇਤਾਵਾਂ ਵੱਲੋਂ ਵਿਦੇਸ਼ਾਂ ਵਿੱਚ ਦਿੱਤੇ ਜਾਂਦੇ ਭਾਸ਼ਣਾਂ ਦੇ ‘ਭਾਰਤ ਵਿਰੋਧੀ ਏਜੰਡੇ’ ਦੀ ਵੀ ਗੱਲ ਕੀਤੀ। ਉਨ੍ਹਾਂ ਇਹ ਗੱਲ ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਕਹੀ। ਰਿਜ਼ਰਵੇਸ਼ਨ ਪ੍ਰਣਾਲੀ 'ਤੇ ਆਪਣੀ ਟਿੱਪਣੀ ਨੂੰ ਲੈ ਕੇ ਗਾਂਧੀ ਨੂੰ ਅਮਰੀਕਾ ਦੀ ਸੱਤਾਧਾਰੀ ਸਰਕਾਰ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ - ਹੁਣ ਘਰ ਬੈਠੇ ਆਸਾਨੀ ਨਾਲ ਬਣੇਗਾ ਰਾਸ਼ਨ ਕਾਰਡ, ਇਸ ਐਪ ਰਾਹੀਂ ਕਰੋ ਅਪਲਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਲ 'ਚ ਮਿਡ ਡੇਅ ਮਿਲ ਖਾਣ ਬੈਠੇ ਮੰਤਰੀ ਨੂੰ ਸਬਜ਼ੀ 'ਚੋਂ ਨਹੀਂ ਲੱਭੇ ਆਲੂ, ਜਾਂਚ ਦੇ ਹੁਕਮ
NEXT STORY