ਨਵੀਂ ਦਿੱਲੀ- ਕਾਂਗਰਸ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੇ ਸ਼ਾਸਨ ਦੌਰਾਨ 2012 'ਚ ਫਰਾਂਸ ਨਾਲ ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਦੇ ਕਰਾਰ ਨਾਲ ਦੇਸ਼ 'ਚ ਰੋਜ਼ਗਾਰ ਅਤੇ ਵਿਦੇਸ਼ੀ ਨਿਵੇਸ਼ ਆਉਣਾ ਸੀ ਪਰ ਭਾਜਪਾ ਨੇ ਇਸ ਸਮਝੌਤੇ ਨੂੰ ਰੱਦ ਕਰ ਕੇ ਦੇਸ਼ ਦੀ ਜਨਤਾ ਨਾਲ ਧੋਖਾ ਕੀਤਾ ਹੈ। ਪਾਰੀ ਨੇ ਟਵਿੱਟਰ ਹੈਂਡਲ 'ਤੇ ਕਿਹਾ,''ਕਾਂਗਰਸ ਸਰਕਾਰ ਨੇ ਜੋ ਰਾਫੇਲ ਡੀਲ ਕੀਤੀ ਸੀ, ਉਸ ਨਾਲ ਦੇਸ਼ 'ਚ ਮੇਡ ਇਨ ਇੰਡੀਆ ਦੇ ਅਧੀਨ 108 ਰਾਫੇਲ ਐੱਚ.ਏ.ਐੱਲ. ਵਲੋਂ ਬਣਾਏ ਜਾਂਦੇ, ਜਿਸ ਨਾਲ ਦੇਸ਼ 'ਚ ਵੱਧ ਰੋਜ਼ਗਾਰ ਅਤੇ ਵੱਧ ਨਿਵੇਸ਼ ਆਉਂਦਾ। ਭਾਜਪਾ ਸਰਕਾਰ ਨੇ ਜੋ ਰਾਫੇਲ ਡੀਲ ਕੀਤੀ ਹੈ, ਉਸ 'ਚ ਇਕ ਵੀ ਜਹਾਜ਼ ਭਾਰਤ 'ਚ ਨਹੀਂ ਬਣੇਗਾ।''
ਕਾਂਗਰਸ ਨੇ ਕਿਹਾ ਕਿ ਮੋਦੀ ਸਰਕਾਰ ਨੇ ਰਾਫੇਲ ਜਹਾਜ਼ਾਂ ਦੇ ਸੌਦੇ 'ਚ ਹੋਣ ਵਾਲੇ ਇਸ ਫਾਇਦੇ ਨੂੰ ਪਲਟ ਦਿੱਤਾ ਅਤੇ ਪੂਰਾ ਸੌਦਾ ਹੀ ਰੱਦ ਕਰ ਨਵੇਂ ਸਿਰੇ ਤੋਂ ਇਨ੍ਹਾਂ ਜਹਾਜ਼ਾਂ ਦੀ ਖਰੀਦ ਦਾ ਕਰਾਰ ਦਿੱਤਾ। ਭਾਜਪਾਸਰਕਾਰ ਨੇ ਜੋ ਸਮਝੌਤਾ ਕੀਤਾ ਹੈ ਉਹ ਦੇਸ਼ ਨਾਲ ਧੋਖਾ ਅਤੇ ਵਿਸ਼ਵਾਸਘਾਤ ਹੈ। ਪਾਰਟੀ ਨੇ ਕਿਹਾ,''ਭਾਜਪਾ ਨੇ ਰਾਫੇਲ ਸਮਝੌਤੇ ਨੂੰ ਬਦਲ ਕੇ ਦੇਸ਼ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ 126 ਲੜਾਕੂ ਜਹਾਜ਼ਾਂ ਦੇ ਸੌਦੇ ਨੂੰ 36 ਜਹਾਜ਼ਾਂ 'ਚ ਬਦਲ ਕੇ ਦੇਸ਼ ਦੀ ਹਵਾਈ ਫੌਜ ਦੀ ਸ਼ਕਤੀ ਨੂੰ ਵਧਣ ਤੋਂ ਰੋਕਿਆ ਹੈ। ਇਸ ਤੋਂ ਬਾਅਦ ਵੀ ਭਾਜਪਾ ਝੂਠ ਬੋਲ ਕੇ ਲਗਾਤਾਰ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ।''
ਭਾਰੀ ਮੀਂਹ ਕਾਰਨ ਕੱਚਾ ਮਕਾਨ ਡਿੱਗਿਆ, 6 ਸਾਲ ਦੀ ਬੱਚੀ ਦੀ ਮੌਤ
NEXT STORY