ਕਲਬੁਰਗੀ (ਕਰਨਾਟਕ)- ਕਰਨਾਟਕ ਦੀ ਗੁਰਮਿਤਕਲ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਬਾਬੂਰਾਓ ਚਿੰਚਾਨਸੁਰ ਸ਼ਨੀਵਾਰ ਨੂੰ ਤੜਕੇ ਇਕ ਸੜਕ ਹਾਦਸੇ 'ਚ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਕਲਬੁਰਗੀ ਜ਼ਿਲ੍ਹੇ 'ਚ ਚਿੰਚਾਨਸੁਰ ਦੀ ਕਾਰ ਪਲਟ ਗਈ, ਜਿਸ ਨਾਲ ਉਹ, ਉਨ੍ਹਾਂ ਦਾ ਚਾਲਕ ਅਤੇ ਸੁਰੱਖਿਆ ਗਾਰਡ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਾਬਕ, ਚਿੰਚਾਨਸੁਰ ਆਪਣੀ ਕਾਰ ਰਾਹੀਂ ਯਾਦਗੀਰ ਤੋਂ ਕਲਬੁਰਗੀ ਪਰਤ ਰਹੇ ਸਨ ਪਰ ਰਸਤੇ 'ਚ ਉਨ੍ਹਾਂ ਦੇ ਡਰਾਈਵਰ ਕੋਲੋਂ ਕਾਰ ਕੰਟਰੋਲ ਤੋਂ ਬਾਹਰ ਹੋ ਗਈ। ਜਾਣਕਾਰੀ ਮੁਤਾਬਕ, ਸੜਕ ਕਿਨਾਰੇ ਮੌਜੂਦ ਇਕ ਖੰਭੇ ਨਾਲ ਟਕਰਾਉਣ ਤੋਂ ਬਚਾਉਣ ਦੇ ਚੱਕਰ 'ਚ ਡਰਾਈਵਰ ਕਾਰ ਨੂੰ ਸੜਕ ਦੇ ਦੂਜੇ ਪਾਸੇ ਲੈ ਗਿਆ, ਜਿਸ ਕਾਰਨ ਕਾਰ ਸੜਕ 'ਤੇ ਪਲਟ ਗਈ। ਪੁਲਸ ਨੇ ਦੱਸਿਆ ਕਿ ਕਾਂਗਰਸ ਉਮੀਦਵਾਰ ਨੂੰ ਉਨ੍ਹਾਂ ਜੇ ਡਰਾਈਵਰ ਅਤੇ ਸੁਰੱਖਿਆ ਗਾਰਡ ਸਣੇ ਹਸਪਤਾਲ ਲਿਜਾਇਆ ਗਿਆ। ਤਿੰਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਭਾਰਤੀ ਜਨਤਾ ਪਾਰਟੀ ਤੋਂ ਵਿਧਾਨ ਪ੍ਰੀਸ਼ਦ ਦੇ ਮੈਂਬਰ ਰਹੇ ਚਿੰਚਾਨਸੁਰ ਪਿਛਲੇ ਮਹੀਨੇ ਪਾਰਟੀ ਅਤੇ ਵਿਧਾਨ ਪ੍ਰੀਸ਼ਦ ਤੋਂ ਅਸਤੀਫਾ ਦੇ ਕੇ ਕਾਂਗਰਸ 'ਚ ਸ਼ਾਮਲ ਹੋ ਗਏ ਸਨ। ਉਹ 10 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਟਿਕਟ 'ਤੇ ਗੁਰਮਿਤਕਲ 'ਚ ਕਿਸਮਤ ਆਜ਼ਮਾਉਣਗੇ। ਭਾਜਪਾ ਮੈਂਬਰ ਦੇ ਤੌਰ 'ਤੇ ਚਿੰਚਾਨਸੁਰ ਨੇ 2019 ਦੀਆਂ ਲੋਕ ਸਭਾ ਚੋਣਾਂ 'ਚ ਗਲਬਰਗਾ ਲੋਕ ਸਭਾ ਸੀਟ 'ਤੇ ਕਾਂਗਰਸ ਦੇ ਮੌਜੂਦਾ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਹਾਰ 'ਚ ਅਹਿਮ ਭੂਮਿਕਾ ਨਿਭਾਈ ਸੀ।
ਛੋਟੇ ਦਲ ਕਾਂਗਰਸ-ਭਾਜਪਾ ਲਈ ਵੱਡਾ ਖਤਰਾ
NEXT STORY