ਨਵੀਂ ਦਿੱਲੀ- ਕਰਨਾਟਕ ਦੀਆਂ 224 ਵਿਧਾਨ ਸਭਾ ਸੀਟਾਂ ’ਤੇ ਹੋ ਰਹੀਆਂ ਚੋਣਾਂ ’ਚ ਭਾਜਪਾ ਅਤੇ ਕਾਂਗਰਸ ਪ੍ਰਮੁੱਖ ਸਿਆਸੀ ਦਲ ਹੋ ਸਕਦੇ ਹਨ ਪਰ ਸੂਬੇ ’ਚ ਕਿਸਮਤ ਛੋਟੇ ਅਤੇ ਖੇਤਰੀ ਦਲਾਂ ਦੇ ਹੱਥਾਂ ’ਚ ਨਜ਼ਰ ਆ ਰਹੀ ਹੈ। ਜੇ ਕਰਨਾਟਕ ’ਚ 2018 ਦੀਆਂ ਵਿਧਾਨ ਸਭਾ ਚੋਣਾਂ ਦੇ ਅੰਕੜਿਆਂ ਨੂੰ ਸੰਕੇਤ ਮੰਨਿਆ ਜਾਵੇ ਤਾਂ 35.43 ਫੀਸਦੀ ਵੋਟਾਂ ਦੇ ਨਾਲ 104 ਸੀਟਾਂ ਜਿੱਤਣ ਦੇ ਬਾਵਜੂਦ ਭਾਜਪਾ ਸਰਕਾਰ ਨਹੀਂ ਬਣਾ ਸਕੀ ਸੀ।
ਕਾਂਗਰਸ ਅਤੇ ਜਨਤਾ ਦਲ (ਐੱਸ) ਨੇ ਇਕ ਟਵਿਸਟ ਦੇ ਨਾਲ ਗਠਜੋੜ ਦਾ ਐਲਾਨ ਕੀਤਾ ਅਤੇ ਮਈ 2018 ’ਚ ਮੁੱਖ ਮੰਤਰੀ ਦੇ ਰੂਪ ’ਚ ਕੁਮਾਰਸਵਾਮੀ (ਜਦ (ਐੱਸ) ਨਾਲ ਸਰਕਾਰ ਬਣਾਈ। ਕਾਂਗਰਸ ਨੂੰ 38.61 ਫੀਸਦੀ ਵੋਟਾਂ ਹਾਸਲ ਕਰਨ ਦੇ ਬਾਵਜੂਦ ਸਿਰਫ 78 ਸੀਟਾਂ ਮਿਲੀਆਂ ਅਤੇ ਜਦ (ਐੱਸ) ਨੇ 20.61 ਫੀਸਦੀ ਦੇ ਵੋਟ ਸ਼ੇਅਰ ਨਾਲ 37 ਸੀਟਾਂ ’ਤੇ ਜਿੱਤ ਹਾਸਲ ਕੀਤੀ ਪਰ ਸਰਕਾਰ 15 ਮਹੀਨਿਆਂ ਦੇ ਅੰਦਰ ਡਿੱਗ ਗਈ ਕਿਉਂਕਿ ਦੋਵੇਂ ਪਾਰਟੀਆਂ ਦੇ ਇਕ ਦਰਜਨ ਤੋਂ ਵੱਧ ਵਿਧਾਇਕਾਂ ਨੇ ਆਪਣੀ ਹੀ ਸਰਕਾਰ ਦੇ ਵਿਰੁੱਧ ਵੋਟਿੰਗ ਕੀਤੀ ਅਤੇ ਬੀ. ਐੱਸ. ਯੇਦੀਯੁਰੱਪਾ ਸੀ. ਐੱਮ. ਬਣੇ।
ਐੱਚ. ਡੀ. ਕੁਮਾਰਸਵਾਮੀ ਅਤੇ ਐੱਚ. ਡੀ. ਦੇਵੇਗੌੜਾ ਦੀ ਅਗਵਾਈ ’ਚ ਜਦ (ਐੱਸ.) ਖੇਡ ’ਚ ਵਾਪਸ ਆ ਗਏ ਹਨ ਅਤੇ ਚੋਣਾਂ ਤੋਂ ਬਾਅਦ ਦੀ ਖੇਡ ਨੂੰ ਫਿਰ ਤੋਂ ਖੇਡਣ ਲਈ ਆਪਣੀ ਤਾਕਤ ਵਧਾ ਰਹੇ ਹਨ। ਸੱਤਾ ਦੀ ਇਸ ਜੰਗ ’ਚ ਕਈ ਛੋਟੇ ਦਲ ਵੀ ਸ਼ਾਮਲ ਹੋ ਗਏ ਹਨ। ਅਸਦੁਦੀਨ ਓਵੈਸੀ ਦੀ ਅਗਵਾਈ ਵਾਲੀ ਏ. ਆਈ. ਐੱਮ. ਆਈ. ਐੱਮ. ਨੇ ਲਗਭਗ 25 ਸੀਟਾਂ ’ਤੇ ਚੋਣ ਲੜਣ ਦਾ ਫੈਸਲਾ ਕੀਤਾ ਹੈ, ਇਸ ਨੇ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ, ਜਨਰਾਦਨ ਰੈੱਡੀ ਦੀ ਅਗਵਾਈ ਵਾਲੀ ਕਲਿਆਣ ਰਾਜ ਪ੍ਰਗਤੀ ਪਕਸ਼, ਆਮ ਆਦਮੀ ਪਾਰਟੀ ਅਤੇ ਕਈ ਹੋਰ ਛੋਟੇ ਦਲਾਂ ਦੇ ਨਾਲ ਹੱਥ ਮਿਲਾਇਆ ਹੈ। ‘ਆਪ’ ਉਤਸ਼ਾਹਿਤ ਹੈ ਕਿਉਂਕਿ ਉਸ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਗਿਆ ਹੈ।
ਕਾਂਗਰਸ ਨੂੰ ਚੋਣਾਂ ’ਚ ਬੜ੍ਹਤ ਤਾਂ ਮਿਲ ਸਕਦੀ ਹੈ ਪਰ 2 ਪ੍ਰਮੁੱਖ ਪਾਰਟੀਆਂ ਵਿਚਾਲੇ ਸਖਤ ਟੱਕਰ ’ਚ ਛੋਟੇ ਦਲਾਂ ਵੱਲੋਂ ਉਸ ਦੀ ਖੇਡ ਵਿਗਾੜੀ ਜਾ ਸਕਦੀ ਹੈ। ਏ. ਆਈ. ਐੱਮ. ਆਈ. ਐੱਮ. ਜ਼ਿਆਦਾਤਰ ਉੱਤਰੀ ਜ਼ਿਲਿਆਂ ਜਿਵੇਂ ਵਿਜੇਪੁਰਾ, ਹੁਬਲੀ, ਰਾਏਚੂਰ, ਬੇਲਗਾਵੀ, ਕਾਲਾਬੁਰਗੀ ’ਚ ਚੋਣ ਲੜੇਗੀ ਅਤੇ ਇਥੋਂ ਤੱਕ ਕਿ ਬੇਂਗਲੂਰੂ ’ਚ ਇਕ ਸੀਟ ’ਤੇ ਵਿਚਾਰ ਕਰ ਰਹੀ ਹੈ। ਜੇ ਏ. ਆਈ. ਐੱਮ. ਆਈ. ਐੱਮ. ਕਾਂਗਰਸ ਦੀਆਂ ਮੁਸਲਿਮ ਵੋਟਾਂ ਨੂੰ ਲੁੱਟਣ ਦੇ ਸਮਰੱਥ ਹੋਈ ਤਾਂ ਭਾਜਪਾ ਅਤੇ ਕਾਂਗਰਸ ਦੋਵਾਂ ਦੇ ਵੋਟ ਬੈਂਕ ’ਚ ਸੰਨ੍ਹ ਲਗਾਏਗੀ।
CBI ਦੇ ਸੰਮਨ ਮਗਰੋਂ ਬੋਲੇ ਕੇਜਰੀਵਾਲ- ਜੇ ਮੈਂ ਭ੍ਰਿਸ਼ਟ ਹਾਂ ਤਾਂ ਫਿਰ ਦੇਸ਼ 'ਚ ਕੋਈ ਵੀ ਈਮਾਨਦਾਰ ਨਹੀਂ
NEXT STORY